29 C
Delhi
Tuesday, April 23, 2024
spot_img
spot_img

ਗ਼ਦਰੀ ਬਾਬਿਆਂ ਦੇ ਮੇਲੇ ‘ਚ ਇੱਕ ਨਵੰਬਰ ਨੂੰ ਡਾ. ਨਵਸ਼ਰਨ, ਡਾ.ਰਾਜ ਰਤਨ ਅੰਬੇਡਕਰ, ਹਿਮਾਂਸ਼ੂ ਕੁਮਾਰ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਹੋਣਗੇ ਬੁਲਾਰੇ

ਯੈੱਸ ਪੰਜਾਬ
ਅਕਤੂਬਰ 12, 2022 –
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਐਕਟਿੰਗ ਜਨਰਲ ਸਕੱਤਰ ਡਾ. ਪਰਮਿੰਦਰ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਤਿੰਨ ਰੋਜ਼ਾ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪਹਿਲੀ ਨਵੰਬਰ ਦਿਨੇ ਦੁਪਹਿਰ ਸਮੇਂ ਡਾ.ਨਵਸ਼ਰਨ, ਡਾ.ਰਾਜ ਰਤਨ ਅੰਬੇਡਕਰ ਬੁਲਾਰੇ ਹੋਣਗੇ।

ਇਸ ਦਿਨ ਹੀ ਬਾਅਦ ਦੁਪਹਿਰ 4 ਤੋਂ 6 ਵਜੇ ਤੱਕ ਗ਼ਦਰੀ ਬਾਬਾ ਜਵਾਲਾ ਸਿੰਘ ਆਡੀਟੋਰੀਅਮ ਵਿੱਚ ‘ਸਾਮਰਾਜੀ ਲੁੱਟ, ਫਿਰਕੂ/ਫਾਸ਼ੀ ਹੱਲਾ ਅਤੇ ਜਮਹੂਰੀ ਅਧਿਕਾਰ’ ਵਿਸ਼ੇ ‘ਤੇ ਹੋਣ ਵਾਲੀ ਵਿਚਾਰ – ਚਰਚਾ ‘ਚ ਹਿਮਾਂਸ਼ੂ ਕੁਮਾਰ ਅਤੇ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਉਚੇਚੇ ਤੌਰ ਤੇ ਆਪਣੇ ਵਿਚਾਰ ਰੱਖਣਗੇ । ਉਹਨਾਂ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਮੰਗਤ ਰਾਮ ਪਾਸਲਾ ਅਤੇ ਹਰਦੇਵ ਅਰਸ਼ੀ ਅਤੇ ਕਮੇਟੀ ਦੇ ਕਨਵੀਨਰ ਡਾ.ਪਰਮਿੰਦਰ ਸਿੰਘ ਇਸ ਵਿਚਾਰ- ਚਰਚਾ ਵਿੱਚ ਭਾਗ ਲੈਣਗੇ।

ਕਮੇਟੀ ਨੇ ਸਮੂਹ ਸਾਹਿਤਕ ਸਭਿਆਚਾਰਕ ਸੰਸਥਾਵਾਂ, ਬੁੱਧੀਜੀਵੀਆਂ, ਲੇਖਕਾਂ, ਰੰਗ ਕਰਮੀਆਂ, ਕਵੀਆਂ, ਗੀਤਕਾਰਾਂ, ਤਰਕਸ਼ੀਲ,ਜਮਹੂਰੀ ਅਤੇ ਲੋਕ-ਪੱਖੀ ਜੱਥੇਬੰਦੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ 30 ਅਤੇ 31ਅਕਤੂਬਰ ਹੋਣ ਵਾਲੇ ਗੀਤ ਸੰਗੀਤ,ਭਾਸ਼ਣ, ਕੁਇਜ਼, ਪੇਂਟਿੰਗ ਮੁਕਾਬਲਿਆਂ ਅਤੇ ਪਹਿਲੀ ਨਵੰਬਰ ਨਾਟਕਾਂ ਅਤੇ ਗੀਤ ਸੰਗੀਤ ਦੀਆਂ ਪੇਸ਼ਕਾਰੀਆਂ ਸਮੇਤ ਸਾਮਰਾਜਵਾਦ ਅਤੇ ਫਿਰਕੂ ਫਾਸ਼ੀ ਹੱਲੇ ਖ਼ਿਲਾਫ਼ ਜੂਝਦੀਆਂ ਲਹਿਰਾਂ ਦੇ ਸੰਗਰਾਮੀਆਂ ਨੂੰ ਸਮਰਪਿਤ ਇਸ ਮੇਲੇ ਵਿੱਚ ਹੋਣ ਵਾਲੀਆਂ ਗੰਭੀਰ ਵਿਚਾਰਾਂ ਮੌਕੇ ਵੀ ਸ਼ਾਮਲ ਹੋਣ।

ਕਮੇਟੀ ਨੇ ਗ਼ਦਰੀ ਬਾਬਿਆਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਆਪਣੇ ਆਪਣੇ ਲੋਕ-ਹਿੱਸਿਆਂ ਵਿੱਚ ਸਰਗਰਮ ਸਮੂਹ ਸੰਸਥਾਵਾਂ ਨੂੰ ਮੀਡੀਆ ਰਾਹੀਂ ਬੁਲਾਵੇ ਨੂੰ ਵੀ ਸੱਦਾ ਪੱਤਰ ਸਮਝਦੇ ਹੋਏ ਮੇਲੇ ਦੀ ਸਫ਼ਲਤਾ ਲਈ ਭਰਵਾਂ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।

ਜੱਥੇਬੰਦੀਆਂ ਨੂੰ ਵੱਖਰੇ ਤੌਰ ਤੇ ਵੀ ਸੱਦਾ ਪੱਤਰ ਭੇਜੇ ਜਾਣਗੇ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION