ਐਸ.ਟੀ.ਐਫ.ਦੇ ਸ਼ਹੀਦ ਹੋਏ ਸਿਪਾਹੀ ਦਾ ਅੰਤਿਮ ਸਸਕਾਰ – ਏ.ਡੀ.ਜੀ.ਪੀ., ਵਿਧਾਇਕ, ਡੀ.ਸੀ. ਤੇ ਸੀ.ਪੀ. ਨੇ ਕੀਤੀ ਸ਼ਰਧਾਂਜਲੀ ਭੇਂਟ

ਜਲੰਧਰ, 2 ਅਕਤੂਬਰ, 2019 –

ਐਸ.ਟੀ.ਐਫ.ਵਿੱਚ ਤਾਇਨਾਤ ਸ੍ਰੀ ਗੁਰਦੀਪ ਸਿੰਘ ਜੋ ਕਿ ਨਸ਼ਾ ਤਸਕਰਾਂ ਨਾਲ ਮੁੱਠ ਭੇੜ ਦੌਰਾਨ ਸ਼ਹੀਦ ਹੋ ਗਏ ਸਨ ਦਾ ਅੱਜ ਮਾਡਲ ਟਾਊਨ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ । ਇਸ ਮੌਕੇ ਉੱਚ ਪੁਲਿਸ ਅਧਿਕਾਰੀਆਂ ਅਤੇ ਸੈਂਕੜੇ ਲੋਕਾਂ ਵਲੋਂ ਵਿਛੜੀ ਆਤਮਾ ਨੂੰ ਨਮ ਅੱਖਾਂ ਨਾਲ ਸਰਧਾਂਜ਼ਲੀ ਭੇਟ ਕੀਤੀ ਗਈ।

ਸਪੈਸ਼ਲ ਟਾਸਕ ਫੋਰਸ ਦੇ ਮੁੱਖੀ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਹਰਪ੍ਰੀਤ ਸਿੰਘ ਸਿੱਧੂ ਜਿਨਾਂ ਦੇ ਨਾਲ ਇੰਸਪੈਕਟਰ ਜਨਰਲ ਆਫ਼ ਪੁਲਿਸ ਆਰ.ਕੇ.ਜੈਸਵਾਲ ਵੀ ਮੌਜੂਦ ਸਨ ਵਲੋਂ ਰੀਥ ਭੇਟ ਕਰਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਵਿਧਾਇਕ ਪਰਗਟ ਸਿੰਘ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪੰਜਾਬ ਸਰਕਾਰ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਦੀਨਕਰ ਗੁਪਤਾ ਵਲੋਂ ਅੰਤਿਮ ਰਸਮਾਂ ਵਿੱਚ ਸ਼ਾਮਿਲ ਹੋ ਕੇ ਰੀਥ ਭੇਟ ਕੀਤੀ ਗਈ।

ਇਸ ਮੌਕੇ ਵਧੀਕ ਡਾਇਰੈਕਟਰ ਜਨਰਲ ਆਫ ਪੁਲਿਸ, ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਵਲੋਂ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕੀਤਾ ਗਿਆ। ਉਨਾਂ ਵਲੋਂ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟੇ ਨੂੰ ਸਹਿਣ ਲਈ ਬੱਲ ਬਖਸ਼ਣ ਲਈ ਅਰਦਾਸ ਕੀਤੀ ਗਈ।

ਇਸ ਮੌਕੇ ਡੀ.ਸੀ.ਪੀ ਗੁਰਮੀਤ ਸਿੰਘ, ਡੀ.ਸੀ.ਪੀ ਨਰੇਸ਼ ਡੋਗਰਾ ਅਤੇ ਡੀ.ਸੀ.ਪੀ ਅਰੂਨ ਸੈਨੀ ਵੀ ਹਾਜਰ ਸਨ।

Share News / Article

Yes Punjab - TOP STORIES