26.1 C
Delhi
Wednesday, April 24, 2024
spot_img
spot_img

Manish Sisodia ਦੇ ਘਰ ’ਤੇ BJP ਦੇ ਹਮਲੇ ਦੀ ‘AAP’ ਵੱਲੋਂ ਨਿਖ਼ੇਧੀ, ਕਿਹਾ ਕਿਸਾਨ ਅੰਦੋਲਨ ਦੇ ਹੱਕ ’ਚ ਡਟੀ ਰਹੇਗੀ ਪਾਰਟੀ

ਯੈੱਸ ਪੰਜਾਬ
ਜਲੰਧਰ, 11 ਦਸੰਬਰ, 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੀ ਜ਼ਿਲ੍ਹਾ ਇਕਾਈ ਜਲੰਧਰ ਵੱਲੋਂ ਬੀਤੇ ਦਿਨੀਂ ਭਾਜਪਾ ਦੇ ਗੁੰਡਿਆਂ ਵੱਲੋਂ ਦਿੱਲੀ ਦੇ ਉਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਦੇ ਘਰ ਉਤੇ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਕੌਰ ਅਤੇ ਪ੍ਰੇਮ ਕੁਮਾਰ ਨੇ ਜਾਰੀ ਬਿਆਨ ਵਿਚ ਕਿਹਾ ਕਿ ਕਿਸਾਨ ਅੰਦੋਲਨ ਤੋਂ ਘਬਰਾਈ ਹੋਈ ਭਾਜਪਾ ਹੁਣ ਅਜਿਹੀਆਂ ਨੀਚ ਹਰਕਤਾਂ ਉਤੇ ਉਤਰ ਆਈ ਅਤੇ ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਅਤੇ ਵਰਕਰਾ ਨੇ ਦੇਸ਼ ਦੇ ਕਿਸਾਨਾਂ ਦੇ ‘ਸੇਵਾਦਾਰ’ ਬਣ ਕੇ ਕਾਰਜ ਕਰਨਾ ਸ਼ੁਰੂ ਕੀਤਾ ਉਦੋਂ ਤੋਂ ਹੀ ਭਾਜਪਾ ਵਾਲਿਆਂ ਨੂੰ ਇਸ ਗੱਲ ਤੋਂ ਤਕਲੀਫ ਹੋਣੀ ਸੁਰੂ ਹੋ ਗਈ ਸੀ। ਭਾਜਪਾ ਦੇ ਆਗੂ ਭਾਵੇਂ ਜੋ ਵੀ ਨੀਚ ਹਰਕਤਾਂ ਕਰ ਲੈਣ ਆਮ ਆਦਮੀ ਪਾਰਟੀ ਸੱਚ ਦੇ ਰਾਹ ਉਤੇ ਚੱਲਣ ਤੋਂ ਕਦੇ ਨਹੀਂ ਡਰੇਗੀ।

‘ਆਪ’ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇਸ਼ ਦੇ ਅੰਨਦਾਤਾ ਦੇ ਨਾਲ ਖੜ੍ਹੀ ਹੈ ਨਾ ਕਿ ਮੁੱਠੀਭਰ ਕਾਰਪੋਰੇਟ ਘਰਾਣਿਆਂ ਨਾਲ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਤੋਂ ਹੀ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਕਿਸਾਨ ਸੰਘਰਸ਼ ਦਾ ਸਮਰਥਨ ਕਰਦੇ ਆ ਰਹੇ ਹਾਂ ਅਤੇ ਭਾਜਪਾ ਦੀਆਂ ਇਨ੍ਹਾਂ ਘਟੀਆਂ ਹਰਕਤਾਂ ਤੋਂ ਨਹੀਂ ਡਰਦੇ।

ਆਗੂ ਨੇ ਕਿਹਾ ਕਿ ਭਾਜਪਾ ਵਾਲਿਆਂ ਨੂੰ ਸਾਇਦ ਇਹ ਨਹੀਂ ਯਾਦ ਹੈ ਕਿ ਆਮ ਆਦਮੀ ਪਾਰਟੀ ਇਕ ਅੰਦੋਲਨ ਵਿਚ ਨਿਕਲੀ ਹੋਈ ਪਾਰਟੀ ਹੈ, ਪਾਰਟੀ ਆਗੂ ਅਤੇ ਵਰਕਰ ਕਿਸੇ ਦੀਆਂ ਘੁਰਕੀਆਂ ਤੋਂ ਡਰਨ ਵਾਲੇ ਨਹੀਂ ਹਨ।

ਭਾਰਤ ਦੇਸ਼ ਨੂੰ ਦੁਨੀਆ ਭਰ ਵਿਚ ਲੋਕਤੰਤਰਿਕ ਦੇਸ਼ ਵਜੋਂ ਜਾਣਿਆ ਜਾਂਦਾਂ ਹੈ, ਪ੍ਰੰਤੂ ਜਦੋਂ ਤੋਂ ਭਾਜਪਾ ਦੀ ਸਰਕਾਰ ਸੱਤਾ ਵਿਚ ਆਈ ਹੈ ਉਦੋਂ ਤੋਂ ਹੀ ਲੋਕਤੰਤਰਿਕ ਪ੍ਰਣਾਲੀ ਨੂੰ ਢਾਂਹ ਲਗਾਉਣੀ ਸ਼ੁਰੂ ਕਰ ਦਿੱਤੀ ਹੈ।

ਸਰਕਾਰ ਲੋਕਤੰਤਰਿਕ ਢੰਗ ਨਾਲ ਕੰਮ ਕਰਨ ਦੀ ਬਜਾਏ ਦੇਸ਼ ਵਾਸੀਆਂ ਉਤੇ ਫੈਸਲੇ ਥੋਪ ਰਹੀ ਹੈ। ਦੇਸ਼ ਵਿਚ ਲੋਕਤੰਤਰਿਕ ਢੰਗ ਨਾਲ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦਾ ਸਭ ਨੂੰ ਹੱਕ ਹੈ, ਪ੍ਰੰਤੂ ਭਾਜਪਾ ਦਿੱਲੀ ਪੁਲਿਸ ਦੀ ਸਹਿ ਨਾਲ ਗੁੰਡਾਗਰਦੀ ਕਰਕੇ ਅਜਿਹੇ ਹੱਕਾਂ ਨੂੰ ਕੁਚਲਣਾ ਚਾਹੁੰਦੀ ਹੈ।

ਆਗੂ ਨੇ ਕਿਹਾ ਕਿ ਭਾਜਪਾ ਦੀ ਅਜਿਹੀ ਗੁੰਡਾਗਰਦੀ ਦੇਸ਼ ਲਈ ਬਹੁਤ ਹੀ ਘਾਤਕ ਹੈ। ਆਮ ਆਦਮੀ ਪਾਰਟੀ ਕਿਸਾਨਾਂ ਅੰਦੋਲਨ ਵਿਚ ਹੋਰ ਮਜ਼ਬੂਤੀ ਨਾਲ ਉਤਰੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION