ਬਿਕਰਮ ਮਜੀਠੀਆ ਦੇ ਕਾਫ਼ਿਲੇ ਨੂੰ ਹਾਦਸਾ, ਇਕ ਸੁਰੱਖ਼ਿਆ ਗਾਰਡ ਦੀ ਮੌਤ, 4 ਜ਼ਖ਼ਮੀ

ਯੈੱਸ ਪੰਜਾਬ
ਮੋਗਾ, 10 ਅਕਤੂੁਬਰ, 2019:
ਪੰਜਾਬ ਦੇ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਬਿਕਰਮ ਸਿੰਘ ਮਜੀਠੀਆ ਦੇ ਕਾਫ਼ਲੇ ਨੂੰ ਬੀਤੀ ਰਾਤ ਪੇਸ਼ ਆਏ ਹਾਦਸੇ ਵਿਚ ਇਕ ਸੁਰੱਖ਼ਿਆ ਗਾਰਡ ਦੀ ਮੌਤ ਹੋ ਗਈ ਜਦ ਕਿ 4 ਹੋਰ ਜ਼ਖ਼ਮੀ ਹੋ ਗਏ।

ਹਾਦਸਾ ਮੋਗਾ, ਬਾਘਾਪੁਰਾਣਾ ਬਾਈਪਾਸ ’ਤੇ ਉਸ ਵੇਲੇ ਵਾਪਰਿਆ ਜਦ ਬੁੱਧਵਾਰ ਰਾਤ ਲਗਪਗ 1.30 ਵਜੇ ਸ: ਮਜੀਠੀਆ ਦਾ ਕਾਫ਼ਿਲਾ ਜਲੰਧਰ ਤੋਂ ਮੁਕਤਸਰ ਵੱਲ ਜਾ ਰਿਹਾ ਸੀ।

ਸੀਨੀਅਰ ਅਕਾਲੀ ਆਗੂ ਸ:ਮੀਤਪਾਲ ਸਿੰਘ ਦੁਗਰੀ ਨੇ ਦੱਸਿਆ ਕਿ ਸ: ਮਜੀਠੀਆ ਦੀ ਗੱਡੀ ਦੇ ਪਿੱਛੇ ਚੱਲ ਰਹੀ ਇਕ ਇਨੋਵਾ ਇਕ ਟਰੱਕ ਨਾਲ ਟਕਰਾ ਗਈ ਜਿਸ ’ਤੇ ਇਸ ਵਿਚ ਸਵਾਰ ਸੀ.ਆਈ.ਐਸ.ਐਫ.ਦੇ ਸਿਪਾਹੀ ਗੁੱਡੂ ਕੁਮਾਰ ਦੀ ਮੌਤ ਹੋ ਗਈ ਜਦਕਿ ਚਾਰ ਹੋਰ ਜਵਾਨ ਜ਼ਖ਼ਮੀ ਹੋ ਗਏ।

ਸ:ਦੁਗਰੀ ਅਨੁਸਾਰ ਸ: ਮਜੀਠੀਆ ਇਨ੍ਹਾਂ ਸਾਰਿਆਂ ਨੂੰ ਲੈ ਕੇ ਖ਼ੁਦ ਡੀ.ਐਮ.ਸੀ. ਪੁੱਜੇ ਜਿੱਥੇ ਗੁੱਡੂ ਕੁਮਾਰ ਦੀ ਤਾਂ ਮੌਤ ਹੋ ਗਈ ਜਦਕਿ ਬਾਕੀ ਇਲਾਜ ਅਧੀਨ ਹਨ। ਇਸ ਮਗਰੋਂ ਸਵੇਰੇ ਸ: ਮਜੀਠੀਆ ਅੰਮ੍ਰਿਤਸਰ ਲਈ ਰਵਾਨਾ ਹੋ ਗਏ।

Share News / Article

Yes Punjab - TOP STORIES