ਲੱਗ ਪਿਆ ਕੱਢਣ ਪਿਆਜ਼ ਸੀ ਜਦੋਂ ਹੰਝੂ, ਮੁੜ ਕੇ ਨੀਂਦਰ ਤੋਂ ਜਾਗੀ ਸਰਕਾਰ ਬੇਲੀ

ਅੱਜ-ਨਾਮਾ

ਲੱਗ ਪਿਆ ਕੱਢਣ ਪਿਆਜ਼ ਸੀ ਜਦੋਂ ਹੰਝੂ,
ਮੁੜ ਕੇ ਨੀਂਦਰ ਤੋਂ ਜਾਗੀ ਸਰਕਾਰ ਬੇਲੀ।

ਵਧਦੀ ਕੀਮਤ ਨੂੰ ਰੋਕ ਜੀ ਕਿਵੇਂ ਲਾਉਣੀ,
ਲੱਗ ਪਈ ਹੋਣ ਫਿਰ ਸੋਚ-ਵਿਚਾਰ ਬੇਲੀ।

ਮਹਾਰਾਸ਼ਟਰ ਦੇ ਅੰਦਰ ਪਿਆਜ਼ ਉੱਗਣ,
ਹਰਿਆਣੇ ਤੀਕ ਵੀ ਮੁੱਲ ਦੀ ਮਾਰ ਬੇਲੀ।

ਮਿਲਦਾ ਈ ਕੱਖ ਕਿਸਾਨ ਨੂੰ ਨਹੀਂ ਓਧਰ,
ਏਧਰ ਹੋਇਆ ਪਿਆ ਮੱਠਾ ਵਪਾਰ ਬੇਲੀ।

ਰਾਜਾਂ ਦੋਵਾਂ ਵਿੱਚ ਆ ਗਈਆਂ ਹਨ ਚੋਣਾਂ,
ਲੋਕੀਂ ਦੋਹੀਂ ਥਾਂ ਬਹੁੜੀਆਂ ਪਾਉਣ ਬੇਲੀ।

ਕਾਬੂ ਕਰਿਆ ਪਿਆਜ਼ ਨਾ ਗਿਆ ਜੇਕਰ,
ਪੱਲੇ ਪੈ ਜਾਊਗਾ ਰੋਣ-ਪਛਤਾਉਣ ਬੇਲੀ।

-ਤੀਸ ਮਾਰ ਖਾਂ

30 ਸਤੰਬਰ, 2019 –

Share News / Article

Yes Punjab - TOP STORIES