24.1 C
Delhi
Thursday, April 25, 2024
spot_img
spot_img

Ludhiana ਦੇ ਪਾਰਕ ਵਿੱਚ ਕਪੜੇ ਵਿੱਚ ਲਪੇਟੀ ਮਿਲੀ ਨੰਨ੍ਹੀ ਛਾਂ, ਨਵਜੰਮੀ ਲਾਵਾਰਸ ਬੱਚੀ ਬਾਲ ਘਰ Dham Talwandi Khurd ਭੇਜੀ

ਰਾਜਕੁਮਾਰ ਸ਼ਰਮਾ
ਲੁਧਿਆਣਾ, 30 ਮਾਰਚ 2021 –
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੱਚਿਆਂ ਦਾ ਮਾਪਿਆਂ ਦੀ ਜਿੰਦਗੀ ਵਿੱਚ ਅਹਿਮ ਰੋਲ ਰਹਿੰਦਾ ਹੈ ਪਰ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਹਨ ਕਿ ਮਾਪੇ ਆਪਣੇ ਬੱਚਿਆਂ ਨੂੰ ਪਤਾ ਨਹੀਂ ਕਿਹੜੇ ਅਣ-ਸੁਲਝੇ ਕਾਰਨਾਂ ਕਰਕੇ ਲਾਵਾਰਸ਼ ਸੁੱਟ ਜਾਂਦੇ ਹਨ।

ਅਜਿਹੀ ਹੀ ਉਦਾਹਰਨ ਲੁਧਿਆਣੇ ਤੋਂ ਲਾਵਾਰਸ਼ ਹਾਲਿਤ ਵਿੱਚ ਮਿਲੀ ਬੱਚੀ ਜੋ ਸਵਾਮੀ ਗੰਗਾ ਨੰਦ ਭੁਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਪਹੁੰਚੀ ਤੋਂ ਮਿਲਦੀ ਹੈ।

ਸਵਾਮੀ ਗੰਗਾ ਨੰਦ ਭੁਰੀ ਵਾਲੇ ਇੰਟਰਨੈਸ਼ਨਲ ਫਾਉਂਡੇਸ਼ਨ ਧਾਮ ਤਲਵੰਡੀ ਖੁਰਦ ਦੇ ਸਕੱਤਰ ਕੁਲਦੀਪ ਸਿੰਘ ਮਾਨ ਅਤੇ ਉੱਪ ਪ੍ਰਧਾਨ ਸਤਵੰਤ ਸਿੰਘ ਤਲਵੰਡੀ ਨੇ ਦੱਸਿਆ ਕਿ ਜਿਲ੍ਹਾ ਬਾਲ ਸੁਰੱਖਿਆ ਅਫਸਰ ਲੁਧਿਆਣਾ ਮੈਡਮ ਰੱਸ਼ਮੀ ਤੋਂ ਮਿਲੀ ਜਾਣਕਾਰੀ ਮੁਤਾਬਿਕ ਕੋਈ ਅਣਪਛਾਤੇ ਲੋਕ ਨਵਜੰਮੀ ਬੱਚੀ ਨੂੰ ਕਾਲੇ ਕੱਪੜੇ ਵਿੱਚ ਲਪੇਟ ਕੇ ਲੋਧੀ ਕਲੱਬ ਦੇ ਸਾਹਮਣੇ ਪਾਰਕ ਵਿੱਚ ਰੱਖ ਗਏ। ਇਸ ਸਬੰਧੀ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਸੁਚਿਤ ਕੀਤਾ ਗਿਆ।

ਜਿਲ੍ਹਾ ਬਾਲ ਭਲਾਈ ਕਮੇਟੀ ਲੁਧਿਆਣਾ ਤੋਂ ਮਿਲੇ ਹੁਕਮਾਂ ਉਪਰੰਤ ਇਸ ਬੱਚੀ ਨੂੰ ਧਾਰਮਿਕ ਅਤੇ ਸਮਾਜ ਸੇਵੀ ਸਖ਼ਸੀਅਤ ਸਵਾਮੀ ਸੰਕਰਾ ਨੰਦ ਮਹਾਰਾਜ ਭੁਰੀ ਵਾਲਿਆਂ ਵੱਲੋ ਸਥਾਪਿਤ ਸਵਾਮੀ ਗੰਗਾ ਨੰਦ ਭੁਰੀ ਵਾਲੇ ਬਾਲ ਘਰ ਧਾਮ ਤਲਵੰਡੀ ਖੁਰਦ ਵਿਖੇ ਭੇਜਿਆ ਗਿਆ ਤਾਂ ਕਿ ਸਰਕਾਰ ਦੀਆਂ ਹਦਾਇਤਾਂ ਅਤੇ ਜੁਵੇਨਾਇਲ ਜਸਟਿਸ ਐਕਟ ਮੁਤਾਬਿਕ ਬੱਚੇ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ।

ਇਸ ਮੌਕੇ ਸੰਸਥਾ ਦੇ ਉੱਪ ਪ੍ਰਧਾਨ ਸਤਵੰਤ ਸਿੰਘ ਤਲਵੰਡੀ, ਸਕੱਤਰ ਕੁਲਦੀਪ ਸਿੰਘ ਮਾਨ, ਅਡਾਪਸ਼ਨ ਕੋਆਰਡੀਨੇਟਰ ਏਕਮਦੀਪ ਕੌਰ ਗਰੇਵਾਲ, ਅਤੇ ਗੁਰਪ੍ਰਤਾਪ ਸਿੰਘ ਧਨੋਆ ਆਦਿ ਹਾਜ਼ਰ ਸ਼ਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION