25.6 C
Delhi
Saturday, April 20, 2024
spot_img
spot_img

Ludhiana’ਚ 8 ਲੱਖ ਦੀ ਲੁੱਟ, ਨਿੱਜੀ ਕੰਪਨੀ ਦਾ ਕੈਸ਼ ਲਿਜਾ ਰਹੇ ਸਨ ਦੋ ਨੌਜਵਾਨ

ਯੈੱਸ ਪੰਜਾਬ
ਲੁਧਿਆਣਾ, 25 ਫਰਵਰੀ 2021 (ਰਾਜਕੁਮਾਰ ਸ਼ਰਮਾ)
ਮਾਮਲਾ ਅੱਜ ਲੁਧਿਆਣਾ ਦੇ ਦੁਗਰੀ ਇਲਾਕੇ ਤੋਂ ਸਾਹਮਣੇ ਆਇਆ ਹੈ ਜਿਥੇ ਕਿਸੇ ਨਿੱਜੀ ਕੰਪਨੀ ਦਾ ਇਕੱਠਾ ਕਰ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣੇ ਅਤੇ ਉਨ੍ਹਾਂ ਕੋਲੋਂ 8 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ, ਇਸ ਪੂਰੀ ਵਾਰਦਾਤ ਨੂੰ ਅੰਜਾਮ ਸਰਵਿਸ ਲੇਨ ਤੇ ਦਿੱਤਾ ਗਿਆ ਅਤੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਰਿੰਦਰ ਚੋਪੜਾ ਐਸ ਐਚ ਓ ਦੁੱਗਰੀ ਨੇ ਦੱਸਿਆ ਕਿ ਦੋ ਨੌਜਵਾਨ ਜਿਨ੍ਹਾਂ ਦਾ ਨਾਂ ਗੁਰਵਿੰਦਰ ਸਿੰਘ ਅਤੇ ਪਰਦੀਪ ਸਿੰਘ ਹੈ ਦੋਵੇਂ ਐੱਸ ਈ ਐੱਸ ਪ੍ਰਾਈਵੇਟ ਲਿਮਟਿਡ ਦੇ ਵਿੱਚ ਕੰਮ ਕਰਦੇ ਨੇ ਅਤੇ ਅੱਜ ਇਹਨਾਂ ਵੱਲੋਂ ਕਈ ਥਾਵਾਂ ਤੋਂ ਕੈਸ਼ ਕੁਲੈਕਟ ਕੀਤਾ ਗਿਆ ਹੈ, ਇਹ ਨੌਜਵਾਨ ਪਹਿਲਾ ਭਾਮੀਆਂ ਰੋਡ ਤੇ ਗਏ ਅਤੇ ਫਿਰ ਆਲਮਗੀਰ ਤੋ ਕੈਸ਼ ਲਿਆ ਕੇ ਵਾਪਿਸ ਆ ਰਹੇ ਸਨ ਤਾਂ ਦੁੱਗਰੀ ਸਰਵਿਸ ਲੇਨ ਨੇੜੇ 3 ਮੋਟਰਸਾਈਕਲ ਸਵਾਰਾਂ ਨੇ ਇਨ੍ਹਾਂ ਦੀ ਸਕੂਟਰ ਨੂੰ ਟੱਕਰ ਮਾਰ ਕੇ ਨੀਚੇ ਗਿਰਾ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਤੋਂ ਪੈਸੇ ਲੈ ਕੇ ਫ਼ਰਾਰ ਹੋ ਗਏ, ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੀਸੀਟੀਵੀ ਫੁਟੇਜ ਵੀ ਇਲਾਕੇ ਵਿੱਚ ਖੰਗਾਲੀ ਜਾ ਰਹੀ ਹੈ, ਉਨ੍ਹਾਂ ਕਿਹਾ ਕਿ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION