35.1 C
Delhi
Saturday, April 20, 2024
spot_img
spot_img

‘ਪ੍ਰੀ ਵੈਡਿੰਗ ਸ਼ੂਟ’ ਕਰਵਾ ਰਹੇ ਸਨ ਲਾੜਾ, ਲਾੜੀ; ਹਥਿਆਰਬੰਦ ਸਾਥੀਆਂ ਨਾਲ ਮੌਕੇ ’ਤੇ ਪੁੱਜੇ ‘ਪ੍ਰੇਮੀ’ ਨੇ ਅਗਵਾ ਕੀਤੀ ਲਾੜੀ

ਯੈੱਸ ਪੰਜਾਬ
ਤਰਨ ਤਾਰਨ,
8 ਅਕਤੂਬਰ, 2022:
ਪੰਜਾਬ ਅੰਦਰ ਫ਼ਿਲਮੀ ਸਟਾਈਲ ਵਿੱਚ ਅੰਜਾਮ ਦਿੱਤੀ ਗਈ ਇਕ ਘਟਨਾ ਵਿੱਚ ਵਿਆਹ ਤੋਂ ਪਹਿਲਾਂ ਲਾੜਾ ਲਾੜੀ ਦੇ ਚੱਲ ਰਹੇ ‘ਪ੍ਰੀ ਵੈਡਿੰਗ ਸ਼ੂਟ’ ਮੌਕੇ ਲੜਕੀ ਦਾ ਪ੍ਰੇਮੀ ਆਪਣੇ ਦਰਜਨ ਦੇ ਕਰੀਬ ਹਥਿਆਰਬੰਦ ਸਾਥੀਆਂ ਸਮੇਤ ਆ ਧਮਕਿਆ ਅਤੇ ਲਾੜੀ ਨੂੰ ਅਗਵਾ ਕਰਕੇ ਲੈ ਗਿਆ।

ਘਟਨਾ ਤਰਨ ਤਾਰਨ ਦੇ ਪਿੰਡ ਰਸੂਲਪੁਰ ਵਿੱਚ ਨਹਿਰ ਦੇ ਕੋਲ ਵਾਪਰੀ ਜਿੱਥੇ ਵਿਆਹੇ ਜਾਣ ਵਾਲੀ ਜੋੜੀ ਦਾ ‘ਪ੍ਰੀ ਵੈਡਿੰਗ ਸ਼ੂਟ’ ਚੱਲ ਰਿਹਾ ਸੀ।

ਇਸੇ ਦੌਰਾਨ ਕੁਝ ਵਾਹਨਾਂ ਵਿੱਚ ਕਰੀਬ ਇਥ ਦਰਜਨ ਹਥਿਆਰਬੰਦ ਲੋਕ ਪੁੱਜੇ ਅਤੇ ਕਥਿਤ ਤੌਰ ’ਤੇ ਗੋਲੀਆਂ ਚਲਾ ਕੇ ਲਾੜੇ ਨੂੰ ਧਮਕਾਇਆ ਅਤੇ ਲਾੜੀ ਨੂੰ ਅਗਵਾ ਕਰ ਕੇ ਲੈ ਗਏ।

ਪੁਲਿਸ ਨੇ ਇਸ ਸੰਬੰਧ ਵਿੱਚ 12 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION