34 C
Delhi
Thursday, April 25, 2024
spot_img
spot_img

ਕਾਨੂੰਨ ਦੀ ਉਲੰਘਣਾ ਕਰਨ ਤੇ ਅਲਾਈਡ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਰੱਦ: ਅਮਨਿੰਦਰ ਕੌਰ ਬਰਾੜ

ਯੈੱਸ ਪੰਜਾਬ
ਐਸ.ਏ.ਐਸ ਨਗਰ, 4 ਜੁਲਾਈ, 2022:
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼੍ਰੀਮਤੀ ਅਮਨਿੰਦਰ ਕੌਰ ਬਰਾੜ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋ ਕਰਦੇ ਹੋਏ ਕਾਨੂੰਨ ਦੀ ਉਲੰਘਣਾ ਕਰਨ ਤੇ ਅਲਾਈਡ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ ।

ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਲਾਈਡ ਐਜੂਕੇਸ਼ਨ ਕੰਸਲਟੈਂਟ ਐਸ.ਸੀ.ਓ ਨੰ.21 ਫੇਜ਼ 2, ਸੈਕਟਰ 54,ਮੋਹਾਲੀ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਨੂੰ ਟਰੈਵਲ ਏਜ਼ੰਸੀ ਦੇ ਕੰਮ ਲਈ ਲਾਇਸੰਸ ਜਾਰੀ ਕੀਤਾ ਗਿਆ ਸੀ ਜਿਸ ਦੀ ਮਿਆਦ 2, ਜੂਨ 2021 ਤੱਕ ਸੀ ।

ਉਨ੍ਹਾਂ ਦੱਸਿਆ ਕਿ ਦਫਤਰ ਵੱਲੋਂ ਲਾਇਸੰਸੀ ਦੇ ਦਫਤਰੀ ਪਤੇ ਤੇ ਪੱਤਰ ਭੇਜਦੇ ਹੋਏ ਕਲਾਇੰਟਾਂ ਦੀ ਜਾਣਕਾਰੀ ਸਮੇਤ ਉਨ੍ਹਾਂ ਤੋਂ ਚਾਰਜ ਕੀਤੀ ਗਈ ਫੀਸ ਅਤੇ ਫਰਮ ਵੱਲੋਂ ਦਿੱਤੀ ਗਈ ਸਰਵਿਸ ਬਾਰੇ ਰਿਪੋਰਟ ਮੰਗੀ ਗਈ ਸੀ ਪ੍ਰੰਤੂ ਫਰਮ ਵੱਲੋਂ ਰਿਪੋਰਟ ਨਾ ਦੇਣ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਕਿ ਉਹ ਦਫ਼ਤਰ ਵਿੱਚ ਹਾਜ਼ਰ ਹੋਣ । ਉਨ੍ਹਾਂ ਦੱਸਿਆ ਕਿ ਫਰਮ ਦੀਆਂ ਦੋਵਾਂ ਪਾਰਟਨਰਾਂ ਨੂੰ ਰਜਿਸਟਰਡ ਡਾਕ ਰਾਹੀਂ ਭੇਜੇ ਗਏ ਨੋਟਿਸ ‘ ਕੋਈ ਵੀ ਅਜਿਹਾ ਵਿਅਕਤੀ ਇਸ ਜਗ੍ਹਾ ਤੇ ਨਹੀ ਰਹਿੰਦਾ ’ ਟਿਪਣੀ ਸਮੇਤ ਵਾਪਿਸ ਪ੍ਰਾਪਤ ਹੋਏ ਹਨ।

ਇਸ ਲਈ ਉਕਤ ਤੱਥਾਂ ਦੇ ਸਨਮੁੱਖ ਲਾਇਸੰਸੀ ਵੱਲੋਂ ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਵਿੱਚ ਦਰਸਾਏ ਅਨੁਸਾਰ ਤੇ ਅਲਾਈਡ ਐਜੂਕੇਸ਼ਨ ਕੰਸਲਟੈਂਟ ਦਾ ਲਾਇਸੰਸ ਤੁਰੰਤ ਪ੍ਰਭਾਵ ਨਾਲ ਰੱਦ ਕੀਤਾ ਗਿਆ ਹੈ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION