23.1 C
Delhi
Wednesday, April 24, 2024
spot_img
spot_img

ਖੱਬੇ ਪੱਖੀ ਪਾਰਟੀਆਂ ਵੱਲੋਂ ਕੌਮੀ ਨਾਗਰਿਕਤਾ ਸੋਧ ਕਾਨੂੰਨ 2019 ਖਿਲਾਫ਼ ਰੋਸ ਮੁਜ਼ਾਹਰੇ

ਜਲੰਧਰ, 19 ਦਸੰਬਰ, 2019 –
ਚਾਰ ਖੱਬੀਆਂ ਪਾਰਟੀਆਂ, ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) , ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ), ਭਾਰਤੀ ਕਮਿਊਨਿਸਟ ਪਾਰਟੀ (ਮਲ) ਲਿਬਰੇਸ਼ਨ ਅਤੇ ਮਾਰਕਸਿਸਟ ਕਮਿਊਨਿਸਟ ਪਾਰਟੀ ਆਫ ਇੰਡੀਆ ਯੂਨਾਈਟਿਡ ( ਐਮਸੀਪੀਆਈ ਯੂ) ਦੇ ਸੱਦੇ ਤੇ ਅੱਜ ਸੂਬੇ ਦੇ ਸਾਰੇ ਜਿਲ੍ਹਾ ਕੇਂਦਰਾਂ ਅਤੇ ਨਾਮਵਰ ਕਸਬਿਆਂ ਤੇ ਪਿੰਡਾਂ ਵਿੱਚ ਆਰ.ਐਸ.ਐਸ. ਦੀਆਂ ਫਿਰਕੂ ਧਰੁੱਵੀਕਰਨ ਦੀਆਂ ਸਾਜਿਸ਼ਾਂ ਅਨੁਸਾਰ ਸਰਕਾਰ ਚਲਾ ਰਹੀ ਮੋਦੀ ਹਕੂਮਤ ਵਲੋਂ ਪਾਸ ਕੀੇਤੇ ਗਏ ਕੌਮੀ ਨਾਗਰਿਕਤਾ ਕਾਨੂੰਨ-2019 ਵਿਰੁੱਧ ਜੋਰਦਾਰ ਸਾਂਝੇ ਰੋਸ ਮੁਜ਼ਾਹਰੇ ਕੀਤੇ ਗਏ।

ਉਕਤ ਜਾਣਕਾਰੀ ਅੱਜ ਇਥੋਂ ਜਾਰੀ ਇੱਕ ਬਿਆਨ ਰਾਹੀਂ ਆਰ ਐਮ ਪੀ ਆਈ ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਵਲੋਂ ਦਿੱਤੀ ਗਈ ।

ਸਾਥੀ ਹਰਕੰਵਲ ਸਿੰਘ ਨੇ ਦੱਸਿਆ ਕਿ ਉਕਤ ਰੋਸ ਪ੍ਰਦਰਸ਼ਨਾਂ ਦਾ ਸੱਦਾ, ਦੇਸ਼ ਦੀਆਂ ਪ੍ਰਮੁੱਖ ਖੱਬੀਆਂ ਪਾਰਟੀਆਂ ਵਲੋਂ, ਦੇਸ਼ ਦੀ ਏਕਤਾ-ਅਖੰਡਤਾ ਖੇਰੂੰ-ਖੇਰੂੰ ਕਰਨ ਦੀ ਸਾਜਿਸ਼ ਅਧੀਨ ਘੜੇ ਗਏ ਕੌਮੀ ਨਾਗਰਿਕਤਾ ਕਾਨੂੰਨ-2019 (ਸੀਸੀਏ) ਨੂੰ ਰੱਦ ਕਰਨ ਦੀ ਮੰਗ ਨੂੰ ਦੇਸ਼ ਵਿਆਪੀ ਅੰਦੋਲਨ ਦਾ ਰੂਪ ਦੇਣ ਲਈ ਦਿੱਤਾ ਗਿਆ ਸੀ ।

ਉਨ੍ਹਾਂ ਕਿਹਾ ਕਿ ਚੌਹਾਂ ਪਾਰਟੀਆਂ ਦੇ ਕਾਰਕੁੰਨਾਂ ਵਲੋਂ ਉਕਤ ਰੋਸ ਪ੍ਰਦਰਸ਼ਨਾਂ ਉਪਰੰਤ ਇਸ ਧਰਮ ਨਿਰਪੱਖ ਢਾਂਚੇ ਦੇ ਵੱਡੇ ਦੋਖੀ ਕਾਨੂੰਨ ਦੀਆਂ ਕਾਪੀਆਂ ਵੀ ਫੂਕੀਆਂ ਗਈਆਂ ।

ਇਨ੍ਹਾਂ ਰੋਸ ਐਕਸ਼ਨਾਂ ਰਾਹੀਂ ਵੱਖਵਾਦੀ, ਗੈਰ ਸੰਵਿਧਾਨਕ ਅਤੇ ਫਿਰਕੂ ਧਰੁਵੀਕਰਨ ਦੇ ਸੰਦ ਵਜੋਂ ਵਰਤੇ ਜਾ ਰਹੇ ਉਕਤ ਕਾਨੂੰਨ ਖਿਲਾਫ਼ ਸੰਘਰਸ਼ ਕਰ ਰਹੇ ਲੋਕਾਂ, ਵਿਸ਼ੇਸ਼ ਕਰਕੇ ਵਿਦਿਆਰਥੀਆਂ ਖਿਲਾਫ਼ ਢਾਹੇ ਜਾ ਰਹੇ ਹਕੂਮਤੀ ਜਬਰ ਵਿਰੁੱਧ ਵੀ ਜੋਰਦਾਰ ਆਵਾਜ਼ ਬੁਲੰਦ ਕੀਤੀ ਗਈ ।

ਉਪਰੋਕਤ ਰੋਸ ਐਕਸ਼ਨਾਂ ਦੀ ਅਗਵਾਈ ਸਰਵ ਸਾਥੀ ਮੰਗਤ ਰਾਮ ਪਾਸਲਾ, ਬੰਤ ਬਰਾੜ , ਗੁਰਮੀਤ ਸਿੰਘ ਬਖਤਪੁਰ, ਕਿਰਨਜੀਤ ਸੇਖੋਂ ਪਰਗਟ ਸਿੰਘ ਜਾਮਾਰਾਇ, ਪਿਰਥੀ ਪਾਲ ਸਿੰਘ ਮਾੜੀ ਮੇਘਾ, ਸੁਖਦਰਸ਼ਨ ਨੱਤ, ਮੰਗਤ ਰਾਮ ਲੌਂਗੋਵਾਲ,ਰਤਨ ਸਿੰਘ ਰੰਧਾਵਾ, ਕਾਮਰੇਡ ਜਗਰੂਪ, ਰਾਜਵਿੰਦਰ ਸਿੰਘ ਰਾਣਾ, ਲਾਲ ਚੰਦ ਕਟਾਰੂ ਚੱਕ, ਰਘਬੀਰ ਸਿੰਘ ਬਟਾਲਾ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਮਹੀਪਾਲ, ਵਿਜੇ ਮਿਸ਼ਰਾ, ਸਤਨਾਮ ਸਿੰਘ ਅਜਨਾਲਾ, ਵੇਦ ਪ੍ਰਕਾਸ਼, ਭਗਵੰਤ ਸਿੰਘ ਸਮਾਉਂ, ਕੁਲਦੀਪ ਸਿੰਘ ਭੋਲਾ, ਭੀਮ ਸਿੰਘ ਆਲਮਪੁਰ ਅਤੇ ਹੋਰਨਾਂ ਸੂਬਾਈ ਆਗੂਆਂ ਨੇ ਕੀਤੀ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION