ਯੈੱਸ ਪੰਜਾਬ
ਨਵੀਂ ਦਿੱਲੀ, 24 ਮਾਰਚ, 2021:
ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਐਸ.ਏ. ਬੋਬਡੇ ਨੇ ਜਸਟਿਸ ਐਨ.ਵੀ. ਰਮੰਨਾ ਨੂੰ ਅਗਲਾ ਚੀਫ਼ ਜਸਟਿਸ ਥਾਪੇ ਜਾਣ ਦੀ ਸਿਫਾਜਿਸ਼ ਕੀਤੀ ਹੈ।
ਉਨ੍ਹਾਂ ਨੇ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਭੇਜੇ ਇਕ ਪੱਤਰ ਵਿੱਚ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਐਨ.ਵੀ. ਰਮੰਨਾ ਨੂੰ ਸੁਪਰੀਮ ਕੋਰਟ ਦਾ 48ਵਾਂ ਚੀਫ਼ ਜਸਟਿਸ ਨਿਯੁਕਤ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਹੈ।
ਚੀਫ਼ ਜਸਟਿਸ ਬੋਬਡੇ 23 ਅਪ੍ਰੈਲ ਨੂੰ ਸੇਵਾਮੁਕਤ ਹੋ ਰਹੇ ਹਨ।
ਜਸਟਿਸ ਰਮੰਨਾ 17 ਫ਼ਰਵਰੀ 2014 ਤੋਂ ਸੁਪਰੀਮ ਕੋਰਟ ਦੇ ਜੱਜ ਦੇ ਤੌਰ ’ਤੇ ਸੇਵਾ ਨਿਭਾਅ ਰਹੇ ਹਨ।
ਰਸਮੀ ਤੌਰ ’ਤੇ ਨਿਯੁਕਤੀ ਹੋ ਜਾਣ ਮਗਰੋਂ ਜਸਟਿਸ ਐਨ.ਵੀ. ਰਮੰਨਾ 24 ਅਪ੍ਰੈਲ ਨੂੰ ਦੇਸ਼ ਦੇ ਅਗਲੇ ਚੀਫ਼ ਜਸਟਿਸ ਵਜੋਂ ਅਹੁਦਾ ਸੰਭਾਲਣਗੇ ਅਤੇ 26 ਅਗਸਤ 2022 ਨੂੰ ਸੇਵਾਮੁਕਤ ਹੋ ਜਾਣਗੇ।
ਜ਼ਿਕਰਯੋਗ ਹੈ ਕਿ ਕਾਨੂੰਨ ਮੰਤਰੀ ਸ੍ਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਜਸਟਿਸ ਬੋਬਡੇ ਨੂੰ ਪੱਤਰ ਲਿਖ਼ ਕੇ ਉਨ੍ਹਾਂ ਨੂੰ ਨਵੇਂ ਚੀਫ਼ ਜਸਟਿਸ ਵਾਸਤੇ ਸਿਫਾਰਿਸ਼ ਘੱਲਣ ਲਈ ਕਿਹਾ ਸੀ।