29 C
Delhi
Saturday, April 20, 2024
spot_img
spot_img

Jharkhand ਤੋਂ ਅਫ਼ੀਮ ਲਿਆ ਕੇ ਸਪਲਾਈ ਕਰਨ ਵਾਲੇ ਦੋ Drug Smugglers 7 ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ

ਯੈੱਸ ਪੰਜਾਬ
ਜਲੰਧਰ, 2 ਮਾਰਚ, 2021 –
ਜਿਲ੍ਹਾ ਜਲੰਧਰ ਦਿਹਾਤੀ ਦੀ ਪੁਲਿਸ ਵੱਲੋਂ ਝਾਰਖੰਡ ਤੋਂ ਅਫੀਮ ਲਿਆ ਕੇ ਸਪਲਾਈ ਕਰਨ ਵਾਲੇ 02 ਨਸ਼ਾ ਸਮੱਗਲਰ 07 ਕਿਲੋਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ।

ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਜਲੰਧਰ (ਦਿਹਾਤੀ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀ ਮਨਪ੍ਰੀਤ ਸਿੰਘ ਢਿੱਲੋ, ਪੀ.ਪੀ.ਐਸ, ਪੁਲਿਸ ਕਪਤਾਨ (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ੍ਰੀ ਦਵਿੰਦਰ ਸਿੰਘ ਘੁੰਮਣ, ਪੀ.ਪੀ.ਐਸ, ਉੱਪ ਪੁਲਿਸ ਕਪਤਾਨ, ਸਬ ਡਵੀਜਨ ਸ਼ਾਹਕੋਟ ਜੀ ਦੀ ਅਗਵਾਈ ਹੇਠ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮੋਟਰਸਾਈਕਲ ਹੀਰੋ ਹਾਡਾ ਗਲੈਮਰ ਨੰਬਰ ਫਭ-08-ਛਅ-3014 ਪਰ ਸਵਾਰ 02 ਵਿਅਕਤੀਆ ਪਾਸੋ 07 ਕਿਲੋਗ੍ਰਾਮ ਅਫੀਮ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।

1) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਡਾ: ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਸ਼ੀ ਸਾਹਿਲ ਚੌਧਰੀ ਥਾਣਾ ਸ਼ਾਹਕੋਟ ਨੇ ਸਮੇਤ ਪੁਲਿਸ ਪਾਰਟੀ ਦੇ ਨਜਦੀਕ ਸਲੈਚਾ ਪੁੱਲ ਮੌਜੂਦ ਸੀ ਕਿ ਮੋਟਰਸਾਈਕਲ ਹੀਰੋ ਹਾਂਡਾ ਗਲੈਮਰ ਨੰਬਰ ਫਭ-08-ਛਅ-3014 ਪਰ ਸਵਾਰ ਦੋ ਆਦਮੀਆ ਨੂੰ ਚੈਕਿੰਗ ਲਈ ਰੋਕਿਆ ਗਿਆ।

ਜੋ ਮੋਟਰਸਾਈਕਲ ਚਾਲਕ ਨੇ ਆਪਣਾ ਨਾਮ ਦਰਸ਼ਨ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਸੁਚੇਤਗੜ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਅਤੇ ਪਿੱਛੇ ਬੈਠੇ ਵਿਅਕਤੀ ਨੇ ਆਪਣਾ ਨਾਮ ਸਨਾਜੀਰ ਮੀਆਂ ਪੁੱਤਰ ਮੁੰਨੀ ਮੀਆਂ ਵਾਸੀ ਪਿੰਡ ਜਮੁਨਾ ਥਾਣਾ ਮਨਾਤੋ ਜਿਲ੍ਹਾ ਪਲਾਮ ਸਟੇਟ ਝਾਰਖੰਡ ਹਾਲ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲਾਬੜਾ ਜਿਲਾ ਜਲੰਧਰ ਦੱਸਿਆ।

ਜੋ ਮੋਟਰਸਾਈਕਲ ਚਾਲਕ ਦਰਸ਼ਨ ਸਿੰਘ ਪਾਸੋਂ 02 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ ਅਤੇ ਮੋਟਰਸਾਈਕਲ ਦੇ ਪਿੱਛੇ ਬੈਠੇ ਵਿਅਕਤੀ ਸਨਾਜੀਰ ਮੀਆਂ ਪਾਸੋਂ 05 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ, ਜੋ ਇਹਨਾਂ ਪਾਸੋ ਕੁੱਲ 07 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ।

ਜਿਸ ਤੇ ਦਰਸ਼ਨ ਸਿੰਘ ਪੁੱਤਰ ਗੋਰਾ ਸਿੰਘ ਵਾਸੀ ਸੁਚੇਤਗੜ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਅਤੇ ਸਨਾਜੀਰ ਮੀਆਂ ਪੁੱਤਰ ਮੁੰਨੀ ਮੀਆਂ ਵਾਸੀ ਪਿੰਡ ਜਮੁਨਾ ਥਾਣਾ ਮਨਾਤੋ ਜਿਲ੍ਹਾ ਪਲਾਮ ਸਟੇਟ ਝਾਰਖੰਡ ਹਾਲ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲਾਬੜਾ ਜਿਲਾ ਜਲੰਧਰ ਦੇ ਖਿਲਾਫ ਮੁਕੱਦਮਾ ਨੰਬਰ 32 ਮਿਤੀ 02-03-2021 ਅ/ਧ 18(ਬ)/61/85 ਂਧਫਸ਼ ਅਚਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ।

ਦੌਰਾਨੇ ਪੁੱਛਗਿੱਛ ਦਰਸ਼ਨ ਸਿੰਘ (ਉਮਰ 50 ਸਾਲ) ਪੁੱਤਰ ਗੋਰਾ ਸਿੰਘ ਵਾਸੀ ਸੁਚੇਤਗੜ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਸਨਾਜੀਰ ਮੀਆ ਆਲੂਆ ਦੇ ਕੰਮ ਦੀ ਠੇਕੇਦਾਰੀ ਕਰਦਾ ਹੋਣ ਕਰਕੇ ਉਸ ਨੂੰ ਪਹਿਲਾ ਤੋਂ ਹੀ ਜਾਣਦਾ ਸੀ। ਜੋ ਉਸ ਨੂੰ ਸਟੇਟ ਝਾਰਖੰਡ ਤੋਂ ਅਫੀਮ ਲਿਆ ਕੇ ਦਿੰਦਾ ਸੀ ਅਤੇ ਉਹ ਦੋਨੋ ਜਣੇ ਮਿਲ ਕੇ ਅਫੀਮ ਵੇਚਣ ਦਾ ਕੰਮ ਕਰਨ ਲੱਗ ਪਏ ਸਨ।

ਦੌਰਾਨੇ ਪੁੱਛਗਿੱਛ ਸਨਾਜੀਰ ਮੀਆਂ (ਉਮਰ 42 ਸਾਲ) ਪੁੱਤਰ ਮੁੰਨੀ ਮੀਆਂ ਵਾਸੀ ਪਿੰਡ ਜਮੁਨਾ ਥਾਣਾ ਮਨਾਤੋ ਜਿਲ੍ਹਾ ਪਲਾਮ ਸਟੇਟ ਝਾਰਖੰਡ ਹਾਲ ਵਾਸੀ ਪਿੰਡ ਬਾਦਸ਼ਾਹਪੁਰ ਥਾਣਾ ਲਾਬੜਾ ਜਿਲਾ ਜਲੰਧਰ ਉਹ ਪੰਜਾਬ ਵਿੱਚ ਆਲੂਆ ਦੇ ਕੰਮ ਦੀ ਠੇਕੇਦਾਰੀ ਕਰਦਾ ਹੈ। ਜਿਸ ਕਰਕੇ ਉਹ ਦਰਸ਼ਨ ਸਿੰਘ ਨੂੰ ਪਹਿਲਾ ਤੋਂ ਜਾਣਦਾ ਹੈ ਅਤੇ ਉਹ ਝਾਰਖੰਡ ਤੋਂ ਅਫੀਮ ਲਿਆ ਕੇ ਦਰਸ਼ਨ ਸਿੰਘ ਨੂੰ ਦਿੰਦਾ ਸੀ ਅਤੇ ਉਹ ਦੋਨੋ ਜਣੇ ਮਿਲ ਕੇ ਅਫੀਮ ਵੇਚਣ ਦਾ ਕੰਮ ਕਰਨ ਲੱਗ ਪਏ ਸਨ।

ਦੋਸ਼ੀਆਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਹੜੇ ਵਿਅਕਤੀ ਪਾਸੋਂ ਲੈ ਕੇ ਆਏ ਸਨ ਅਤੇ ਅੱਗੇ ਕਿਹੜੇ ਵਿਅਕਤੀਆ ਨੂੰ ਸਪਲਾਈ ਕਰਨੀ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION