37.8 C
Delhi
Friday, April 19, 2024
spot_img
spot_img

ਜਲੰਧਰ ਪੁਲਿਸ ਵੱਲੋਂ ਦੜਾ ਸੱਟਾ ਕਾਰੋਬਾਰ ’ਤੇ ਧਾਵਾ – 5 ਮੁਲਜ਼ਮ ਨਗਦੀ, ਮੋਬਾਇਲ ਫ਼ੋਨ, ਕੰਪਿਊਟਰ ਸਮੇਤ ਕਾਬੂ

ਜਲੰਧਰ, 5 ਦਸੰਬਰ, 2019 –

ਜਲੰਧਰ ਸ਼ਹਿਰ ਵਿਚ ਚੱਲ ਰਹੇ ਲਾਟਰੀ ਅਤੇ ਦੜੇ ਸੱਟੇ ਦੇ ਨਾਜਾਇਜ਼ ਕਾਰੋਬਾਰ ਤੇ ਨਕੇਲ ਕੱਸਦੇ ਹੋਏ, ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੱਜ ਵੱਖ-ਵੱਖ ਥਾਈਂ ਕਾਰਵਾਈ ਕਰਦੇ ਹੋਏ ਇਸ ਕਾਰੋਬਾਰ ਨਾਲ ਜੁੜੇ ਪੰਜ ਵਿਅਕਤੀਆਂ ਨੂੰ ਗਿਰਫ਼ਤਾਰ ਕਰਕੇ ਉਹਨਾਂ ਪਾਸੋ 31 ,000 ਰੁਪਏ ਦੇ ਕਰੀਬ ਦੀ ਨਗਦ ਰਾਸ਼ੀ, ਮੋਬਾਈਲ ਫੋਨ, ਕੰਪਿਊਟਰ ਤੇ ਹੋਰ ਸਮਾਂ ਜ਼ਬਤ ਕੀਤਾ ।

ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਜਲੰਧਰ ਦੇ ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਲੰਧਰ ਕੈਂਟ, ਭਾਰਗੋ ਕੈੰਪ ਅਤੇ ਪੁਲਿਸ ਡਿਵੀਜ਼ਨ ਨੰਬਰ 6 ਦੀਆਂ ਪੁਲਿਸ ਪਾਰਟੀਆਂ ਨੇ ਵੱਖ ਵੱਖ ਕਾਰਵਾਈ ਵਿਚ ਇਹ ਬੰਦੇ ਗਿਰਫ਼ਤਾਰ ਕੀਤੇ ਜੋ ਕਿ ਨਾਜ਼ਾਇਜ਼ ਲਾਟਰੀ ਅਤੇ ਦੜੇ ਸੱਟੇ ਦੇ ਕੰਮ ਕਰ ਰਹੇ ਸਨ ।

ਉਹਨਾਂ ਕਿਹਾ ਕਿ ਗੁਪਤ ਸੂਚਨਾ ਦੇ ਅਧਾਰ ਤੇ ਜਲੰਧਰ ਪੁਲਿਸ ਨੇ ਇਹ ਪੰਜ ਵਿਅਕਤੀ ਗਿਰਫ਼ਤਾਰ ਕੀਤੇ ਹਨ । ਉਹਨਾਂ ਕਿਹਾ ਕਿ ਪੁਲਿਸ ਨੂੰ ਸੂਚਨਾ ਮਿਲ਼ੀ ਸੀ ਕਿ ਬੱਸ ਸਟੈਂਡ ਨੇੜੇ ਸਥਿਤ ਪ੍ਰਮੋਦ ਲਾਟਰੀ ਸਟਾਲ ਵਿਚ ਇਹ ਨਾਜ਼ਾਇਜ਼ ਕੰਮ ਚੱਲ ਰਿਹਾ ਹੈ ।

ਉਹਨਾਂ ਕਿਹਾ ਕਿ ਥਾਣਾ ਨੰਬਰ 6 ਦੀ ਪੁਲਿਸ ਪਾਰਟੀ ਵਲੋਂ ਕੀਤੀ ਗਈ ਰੇਡ ਦੌਰਾਨ ਜਗਤਾਰ ਚੰਦ ਪੁੱਤਰ ਕਰਤਾਰ ਚੰਦ ਨਿਵਾਸੀ ਹਿਮਾਚਲ ਪ੍ਰਦੇਸ ਤੇ ਹੁਣ ਅਰਬਨ ਐਸਟੇਟ ਨੂੰ ਗਿਰਫ਼ਤਾਰ ਕਰਕੇ ਉਸ ਪਾਸੋਂ 3800 ਰੁਪਏ ਨਗਦ , ਦੋ ਕੰਪਿਊਟਰ ਤੇ ਹੋਰ ਸਮਾਂ ਜ਼ਬਤ ਕੀਤਾ ।

ਉਹਨਾਂ ਦੱਸਿਆ ਕਿ ਇਸ ਸੰਬੰਧ ਵਿਚ ਪ੍ਰਮੋਦ ਕੁਮਾਰ ਉਰਫ ਗੋਲੂ ਪੁੱਤਰ ਕਿਸ਼ੋਰੀ ਯਾਦਵ ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਤੇ ਪ੍ਰਦੀਪ ਕੁਮਾਰ ਉਰਫ ਪੀ ਕੇ ਪੁੱਤਰ ਕੇਦਾਰ ਸ਼ਾਹ ਵਾਸੀ ਝਾਰਖੰਡ ਤੇ ਹੁਣ ਹਰਗੋਬਿੰਦ ਨਗਰ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ । ਉਹਨਾਂ ਕਿਹਾ ਕਿ ਦੋਵੇਂ ਦੋਸ਼ੀ ਹਾਲੇ ਫਰਾਰ ਹਨ ।

ਇਸ ਤਰਾਂ ਉਹਨਾਂ ਦੱਸਿਆ ਕਿ ਜਲੰਧਰ ਕੈਂਟ ਪੁਲਿਸ ਦੀ ਟੀਮ ਨੇ ਅਨਿਲ ਕੁਮਾਰ ਪੁੱਤਰ ਗੁਰਨਾਰੈਨ ਖੰਨਾ ਵਾਸੀ ਮਾਸਟਰ ਮਹਿੰਗਾ ਸਿੰਘ ਕਾਲੋਨੀ ਬੜਿੰਗ ਤੇ ਜਤਿੰਦਰ ਕੁਮਾਰ ਪੁੱਤਰ ਰਾਧੇ ਸ਼ਾਮ ਵਾਸੀ ਕਲਾ ਬਕਰਾ ਨੂੰ 16 ,720 ਰੁਪਏ ਨਗਦ, ਪੰਜ ਮੋਬਾਈਲ ਤੇ ਹੋਰ ਸਾਮਾਨ ਨਾਲ ਗਿਰਫ਼ਤਾਰ ਕੀਤਾ ਹੈ ।

ਉਹਨਾਂ ਕਿਹਾ ਕਿ ਥਾਣਾ ਭਾਰਗੋ ਕੈੰਪ ਦੀ ਪੁਲਿਸ ਨੇ ਅਜੈ ਕੁਮਾਰ ਪੁੱਤਰ ਰਮੇਸ਼ ਲਾਲ ਵਾਸੀ ਨਿਊ ਦਸ਼ਮੇਸ਼ ਨਗਰ ਤੇ ਸ਼ਿਵਮ ਪੁੱਤਰ ਰਾਜ ਕੁਮਾਰ ਵਾਸੀ ਨਿਊ ਦਸ਼ਮੇਸ਼ ਨਗਰ 10 790 ਰੁਪਏ , ਦੋ ਸੀ ਪੀ ਯੂ, ਦੋ ਮਾਨੀਟਰ ਅਤੇ ਹੋਰ ਸਾਮਾਨ ਨਾਲ ਗਿਰਫ਼ਤਾਰ ਕੀਤਾ ।ਉਹਨਾਂ ਕਿਹਾ ਕਿ ਇਹਨਾਂ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਹੇਠ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION