25.1 C
Delhi
Tuesday, April 23, 2024
spot_img
spot_img

Jalandhar ਸ਼ਹਿਰ ’ਚ ਨਾਈਟ ਕਰਫ਼ਿਊ ਦੀ ਉਲੰਘਣਾ ’ਤੇ 13 ਲੋਕਾਂ ਨੂੰ ਕੀਤਾ ਕਾਬੂ, ਐਫ.ਆਈ.ਆਰ ਦਰਜ: Gurpreet Singh Bhullar

ਯੈੱਸ ਪੰਜਾਬ
ਜਲੰਧਰ 21 ਅਪ੍ਰੈਲ 2021 –
ਕੋਵਿਡ ਸਬੰਧੀ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸ਼ਖਤ ਰੁਖ ਅਪਣਾਉਂਦਿਆਂ ਕਮਿਸ਼ਨਰੇਟ ਪੁਲਿਸ ਵਲੋਂ ਮੰਗਲਵਾਰ ਦੀ ਰਾਤ ਨੂੰ ਸ਼ਹਿਰ ਵਿੱਚ ਰਾਤ ਸਮੇਂ ਲਗਾਏ ਗਏ ਕਰਫ਼ਿਊ ਦੇ ਨਿਯਮਾਂ ਨੂੰ ਤੋੜਨ ਵਾਲੇ 13 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਹਿਰ ਵਿੱਚ ਰਾਤ ਦੇ ਕਰਫ਼ਿਊ ਨੂੰ ਸ਼ਖਤੀ ਨਾਲ ਲਾਗੂ ਕਰਨ ਲਈ ਵਿਸ਼ੇਸ਼ ਨਾਕੇ ਲਗਾਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਥਾਣਾ ਨੰਬਰ 5 ਬਸਤੀ ਬਾਵਾ ਖੇਲ ਵਲੋਂ ਦੋ ਐਫ.ਆਈ.ਆਰ ਅਤੇ ਪੁਲਿਸ ਥਾਣਾ ਭਾਰਗੋ ਕੈਂਪ ਡਵੀਜ਼ਨ ਨੰਬਰ 7, ਡਵੀਜ਼ਨ ਨੰਬਰ 8 ਅਤੇ ਡਵੀਜ਼ਨ ਨੰਬਰ 6 ਵਲੋਂ ਵੀ ਇਕ-ਇਕ ਐਫ.ਆਈ.ਆਰ.ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨਾਂ ਐਫ.ਆਈ.ਆਰ ਅਤੇ ਗ੍ਰਿਫ਼ਤਾਰੀ ਤੋਂ ਇਲਾਵਾ ਜੀ.ਓ. ਰੈਂਕ ਦੇ ਅਫ਼ਸਰਾਂ, ਅਵਾਜਾਈ ਅਮਲੇ, ਪੀ.ਸੀ.ਆਰ. ਅਤੇ ਵੁਮੈਨ ਸੈਲ ਵਲੋਂ ਦਿਨ ਭਰ ਦੌਰਾਨ 298 ਟਰੈਫਿਕ ਚਲਾਨ ਕੱਟੇ ਗਏ ਹਨ।

ਇਸ ਮੌਕੇ ਕੋਵਿਡ-19 ਜਾਇਜ਼ਾ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਸ਼ਹਿਰ ਦੇ ਸਾਰੇ ਪੁਲਿਸ ਥਾਣਿਆਂ ਵਲੋਂ ਕੋਵਿਡ ਸਬੰਧੀ ਹਦਾਇਤਾਂ ਦੀ ਉਲੰਘਣਾ ਕਰਨ ’ਤੇ 1872 ਐਫ.ਆਈ.ਆਰ.ਦਰਜ ਕਰਕੇ 2521 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 1 ਵਲੋਂ 77 ਐਫ.ਆਈ.ਆਰ. ਦਰਜ ਕਰਕੇ 103 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਡਵੀਜ਼ਨ ਨੰਬਰ 2 ਵਲੋਂ 62 ਐਫ.ਆਈ.ਆਰ. ਦਰਜ ਕਰਕੇ 79 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਜਦਕਿ ਪੁਲਿਸ ਡਵੀਜ਼ਨ ਨੰਬਰ 3 ਵਲੋਂ 66 ਐਫ.ਆਈ.ਆਰ ਦਰਜ ਕਰਕੇ 91 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 4 ਵਲੋਂ 48 ਐਫ.ਆਈ.ਆਰ ਦਰਜ ਕਰਕੇ 89 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਜਦਕਿ ਪੁਲਿਸ ਡਵੀਜ਼ਨ ਨੰਬਰ 5 ਵਲੋਂ 138 ਐਫ.ਆਈ.ਆਰ ਦਰਜ ਕਰਕੇ 167 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 6 ਵਲੋਂ 101 ਐਫ.ਆਈ.ਆਰ ਦਰਜ ਕਰਕੇ 159 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 7 ਵਲੋਂ 101 ਐਫ.ਆਈ.ਆਰ ਦਰਜ ਕਰਕੇ 195 ਗ੍ਰਿਫ਼ਤਾਰੀਆਂ, ਪੁਲਿਸ ਡਵੀਜ਼ਨ ਨੰਬਰ 8 ਵਲੋਂ 104 ਐਫ.ਆਈ.ਆਰ ਦਰਜ ਕਰਕੇ 173 ਗ੍ਰਿਫ਼ਤਾਰੀਆਂ, ਸਦਰ ਪੁਲਿਸ ਸਟੇਸ਼ਨ ਵਲੋਂ 35 ਐਫ.ਆਈ.ਆਰ ਦਰਜ ਕਰਕੇ 69 ਗ੍ਰਿਫ਼ਤਾਰੀਆਂ, ਕੈਂਟ ਵਲੋਂ 41 ਐਫ.ਆਈ.ਆਰ ਦਰਜ ਕਰਕੇ 52 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਨਵੀਂ ਬਾਰਾਂਦਰੀ ਪੁਲਿਸ ਸਟੇਸ਼ਨ ਵਲੋਂ 68 ਐਫ.ਆਈ.ਆਰ. ਦਰਜ ਕਰਕੇ 78 ਗ੍ਰਿਫ਼ਤਾਰੀਆਂ, ਰਾਮਾ ਮੰਡੀ ਪੁਲਿਸ ਸਟੇਸ਼ਨ ਵਲੋਂ 72 ਐਫ.ਆਈ.ਆਰ. ਦਰਜ ਕਰਕੇ 90 ਗ੍ਰਿਫ਼ਤਾਰੀਆਂ, ਭਾਰਗੋ ਕੈਂਪ ਵਲੋਂ 129 ਐਫ.ਆਈ.ਆਰ. ਦਰਜ ਕਰਕੇ 166 ਗ੍ਰਿਫ਼ਤਾਰੀਆਂ, ਅਤੇ ਬਸਤੀ ਬਾਵਾ ਖੇਲ ਪੁਲਿਸ ਸਟੇਸ਼ਨ ਵਲੋਂ 94 ਐਫ.ਆਈ.ਆਰ. ਦਰਜ ਕਰਕੇ 112 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ।

ਸ੍ਰੀ ਭੁੱਲਰ ਨੇ ਅੱਗੇ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ 115 ਐਫ.ਆਈ.ਆਰ. ਜਿਨਾਂ ਵਿੱਚ 27 ਮਾਸਕ ਨਾ ਪਾਉਣ, 12 ਸਮਾਜਿਕ ਦੂਰੀ ਦੀ ਉਲੰਘਣਾ ਅਤੇ 75 ਹੋਰ ਉਲੰਘਣਾਵਾਂ ਦੀਆਂ ਸ਼ਾਮਿਲ ਹਨ ਦਰਜ ਕਰਕੇ 129 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਮਾਸਕ ਨਾ ਪਾਉਣ ਲਈ 3205 ਚਲਾਨ ਕਰਕੇ 3205000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਡਵੀਜ਼ਨ ਨੰਬਰ 1 ਵਲੋਂ ਪਿਛਲੇ ਸਾਲ ਅਪ੍ਰੈਲ ਮਹੀਨੇ ਦੌਰਾਨ ਮਾਸਕ ਨਾ ਪਾਉਣ ਲਈ 69 ਅਤੇ ਇਸ ਸਾਲ ਅਪ੍ਰੈਲ-2021 ਦੌਰਾਨ 38 ਚਲਾਨ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ 144 ਅਤੇ 89, 82 ਅਤੇ 72, 72 ਅਤੇ 28, 200 ਅਤੇ 101, 238 ਅਤੇ 218, 78 ਅਤੇ 45, 90 ਅਤੇ 96, 210 ਅਤੇ 137, 128 ਅਤੇ 89, 130 ਅਤੇ 104, 230 ਅਤੇ 160, 143 ਅਤੇ 65 ਅਤੇ 93 ਅਤੇ 56 ਕ੍ਰਮਵਾਰ ਪੁਲਿਸ ਡਵੀਜ਼ਨ ਨੰਬਰ 2, 3,4,5,6,7,8 , ਸਦਰ, ਕੈਂਟ, ਨਵੀਂ ਬਾਰਾਂਦਰੀ, ਰਾਮਾ ਮੰਡੀ, ਭਾਰਗੋ ਕੈਂਪ ਅਤੇ ਬਸਤੀ ਬਾਵਾ ਖੇਲ ਵਲੋਂ ਚਲਾਨ ਕੀਤੇ ਗਏ ਹਨ।

ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੁਲਿਸ ਵਲੋਂ 20 ਅਪ੍ਰੈਲ 2021 ਨੂੰ ਦੋ ਗੈਰ ਕਾਨੂੰਨੀ ਸ਼ਰਾਬ ਦੇ ਦੋ ਕੇਸ ਦਰਜ ਕਰਦਿਆਂ 18,000 ਮਿਲੀਟਰ ਸ਼ਰਾਬ ਜਬਤ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 22 ਮਾਰਚ 2020 ਤੋਂ 20 ਅਪ੍ਰੈਲ 2021 ਤੱਕ ਪੁਲਿਸ ਵਲੋਂ ਨਸ਼ਾ ਸਮੱਗਰਾਂ ਖਿਲਾਫ਼ 666 ਐਫ.ਆਈ.ਆਰ ਦਰਜ ਕਰਕੇ 732 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 14625 ਮਿਲੀਟਰ ਗੈਰ ਕਾਨੂੰਨੀ ਸ਼ਰਾਬ, 20085725 ਐਮਐਲਐਸ ਲਿਸਿਟ ਲਿਕੁਅਰ(ਦੇਸ਼ੀ ਸ਼ਰਾਬ), 1448 ਲਾਹਣ ਅਤੇ 20 ਡੱਬੇ ਬੀਅਰ ਦੇ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਰਮ ਕਰਨ ਦੇ ਆਦੀ ਮੁਲਜ਼ਮਾਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ 38 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਇਲਾਵਾ 130 ਕਲੰਦਰ ਦਰਜ ਕੀਤੇ ਗਏ ਹਨ।

ਸ੍ਰੀ ਭੁੱਲਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਰੋਜ਼ਮਰਾ ਦੇ ਕੰਮਾਂ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਸਰਕਾਰ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਇਨਾ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜੀ.ਓ.ਰੈਂਕ ਦੇ ਅਧਿਕਾਰੀਆਂ ਸਮੇਤ ਪੁਲਿਸ ਸਟੇਸ਼ਨਾਂ ਦੇ ਐਸ.ਐਚ.ਓ.ਵੀ ਮੀਟਿੰਗ ਵਿੱਚ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION