‘ਜਾਗੋ’ ਪਾਰਟੀ ਦੇ ਅਹੁਦੇਦਾਰਾਂ ਦੀ ਪਹਿਲੀ ਸੂਚੀ ਜਾਰੀ, ਪਰਮਿੰਦਰ ਪਾਲ ਸਿੰਘ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਬਣੇ

ਨਵੀਂ ਦਿੱਲੀ, 7 ਅਕਤੂਬਰ, 2019 –

ਦਿੱਲੀ ਦੀ ਸਿੱਖ ਸਿਆਸਤ ਵਿੱਚ ਨਵੀਂ ਆਈ ਧਾਰਮਿਕ ਪਾਰਟੀ, ਜਾਗੋ- ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਦਾ ਜਥੇਬੰਦਕ ਢਾਂਚਾ ਉਸਾਰਣ ਦੀ ਅੱਜ ਸ਼ੁਰੁਆਤ ਹੋਈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਜਨਰਲ ਸਕੱਤਰ ਅਤੇ ਬੁਲਾਰਿਆਂ ਦੀ ਸੂਚੀ ਜਾਰੀ ਕੀਤੀ।

ਜੀਕੇ ਨੇ ਦੱਸਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੌਮੀ ਬੁਲਾਰੇ ਪਰਮਿੰਦਰ ਪਾਲ ਸਿੰਘ ‘ਜਾਗੋ’ ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਵੀ ਹੋਣਗੇ। ਨਾਲ ਹੀ ਪਰਮਿੰਦਰ ਦੇ ਕੋਲ ਸੰਚਾਰ ਵਿਭਾਗ ਦੇ ਮੁੱਖੀ ਦੀ ਜ਼ਿੰਮੇਦਾਰੀ ਵੀ ਹੋਵੇਗੀ।

ਜੀਕੇ ਨੇ ਜਾਣਕਾਰੀ ਦਿੱਤੀ ਕਿ ਸਾਬਕਾ ਦਿੱਲੀ ਕਮੇਟੀ ਮੈਂਬਰ ਗੁਰਵਿੰਦਰ ਪਾਲ ਸਿੰਘ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਕੌਰਡੀਨੇਟਰ ਜਗਜੀਤ ਸਿੰਘ ਕਮਾਂਡਰ ਪਾਰਟੀ ਦੇ ਬੁਲਾਰੇ ਹੋਣਗੇ। ਪਾਰਟੀ ਦੀ ਮੁੱਖ ਇਕਾਈ ਅਤੇ ਹੋਰ ਵਿੰਗਾਂ ਦੇ ਅਹੁਦੇਦਾਰਾਂ ਦੇ ਨਾਂਅ ਵੀ ਜਲਦੀ ਜਾਰੀ ਕੀਤੇ ਜਾਣਗੇ।

ਪਾਰਟੀ ਦਾ ਅਹੁਦੇਦਾਰ ਕੇਵਲ ਉਹਨੂੰ ਬਣਾਇਆ ਜਾਵੇਗਾ, ਜੋ ਪੰਥ ਅਤੇ ਪਾਰਟੀ ਦੇ ਕੰਮਾਂ ਲਈ ਸਰਗਰਮ ਉਪਲੱਬਧ ਹੋਣ। ਕੇਵਲ ਨਾਮ ਲਈ ਕਿਸੇ ਨੂੰ ਅਹੁਦੇਦਾਰ ਬਣਾਉਣ ਦੀ ਚਲਦੀ ਮੁਹਿੰਮ ਨੂੰ ਰੋਕਣਾ ਸਾਡਾ ਟੀਚਾ ਹੋਵੇਗਾ। ਇੱਥੇ ਦੱਸ ਦੇਈਏ ਕਿ 2 ਅਕਤੂਬਰ ਨੂੰ ਘੋਸ਼ਿਤ ਹੋਈ ਨਵਗਠਿਤ ਪਾਰਟੀ ਦੇ ਸਰਪ੍ਰਸਤ ਡਾਕਟਰ ਹਰਮੀਤ ਸਿੰਘ ਅਤੇ ਵਿਦਿਆਰਥੀ ਇਕਾਈ ਦੀ ਪ੍ਰਧਾਨ ਤਰਣਪ੍ਰੀਤ ਕੌਰ ਨੂੰ ਪਹਿਲਾ ਬਣਾਇਆ ਗਿਆ ਸੀ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES