‘ਜਾਗੋ’ ਪਾਰਟੀ ਨੇ ਜਥੇਬੰਦਕ ਢਾਂਚੇ ਲਈ ਦਿੱਲੀ ਨੂੰ 6 ਜ਼ਿਲਿ੍ਹਆਂ ’ਚ ਵੰਡਿਆ, ਮਾਤਾ ਸੁੰਦਰੀ ਜੀ ਦੇ ਨਾਂਅ ’ਤੇ ਹੋਵੇਗਾ ਕੇਂਦਰੀ ਜ਼ਿਲ੍ਹਾ: ਜੀ.ਕੇ.

ਨਵੀਂ ਦਿੱਲੀ, 12 ਅਕਤੂਬਰ, 2019 –

ਦਿੱਲੀ ਦੀ ਸਿੱਖ ਸਿਆਸਤ ਵਿੱਚ ਨਵੀਂ ਆਈ ਜਾਗੋ- ਜਗ ਆਸਰਾ ਗੁਰੂ ਓਟ (ਜੱਥੇਦਾਰ ਸੰਤੋਖ ਸਿੰਘ) ਪਾਰਟੀ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ 46 ਵਾਰਡਾਂ ਨੂੰ ਸੰਗਠਨ ਦੇ ਪੱਧਰ ਉੱਤੇ 6 ਜਿਲ੍ਹੇ ਵਿੱਚ ਵੰਡਣ ਦਾ ਐਲਾਨ ਕੀਤਾ ਗਿਆ।

ਜਿਸ ਵਿੱਚ 1 ਜਿਲ੍ਹੇ ਦਾ ਨਾਂਅ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਅਤੇ 5 ਜਿਲ੍ਹੇ ਦਾ ਨਾਮ ਸੰਨ 1783 ਵਿੱਚ ਦਿੱਲੀ ਫਤਹਿ ਕਰਣ ਵਾਲੇ ਸਿੱਖ ਜਰਨੈਲਾਂ ਦੇ ਨਾਂਅ ਉੱਤੇ ਰੱਖਣ ਦਾ ਫੈਸਲਾ ਪਾਰਟੀ ਦੀ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ। ਇਸ ਤੋਂ ਪਹਿਲਾਂ ਜਾਗੋ ਪਾਰਟੀ ਵੱਲੋਂ 5 ਜਿਲ੍ਹੇ ਬਣਾਉਣ ਦੀ ਘੋਸ਼ਣਾ ਹੋਈ ਸੀ, ਪਰ ਸੰਗਠਨ ਨੂੰ ਮਜਬੂਤੀ ਦੇਣ ਲਈ ਹੁਣ 6 ਜਿਲ੍ਹੇ ਬਣਾਉਣ ਉੱਤੇ ਸਹਿਮਤੀ ਬਣੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਦੱਸਿਆ ਕਿ ਪੁਰੀ ਦਿੱਲੀ ਨੂੰ 6 ਜਿਲ੍ਹੇ ਵਿੱਚ ਵੰਡਿਆ ਗਿਆ ਹੈ। ਜਿਸ ਵਿੱਚ ਕੇਂਦਰੀ ਜਿਲ੍ਹੇ ਵਿੱਚ 5 ਵਾਰਡ ਹੋਣਗੇ ਅਤੇ ਜਿਲ੍ਹੇ ਦਾ ਨਾਮ ਮਾਤਾ ਸੁੰਦਰੀ ਜੀ ਦੇ ਨਾਂਅ ਉੱਤੇ ਹੋਵੇਗਾ।

ਇਸੇ ਤਰ੍ਹਾਂ ਪੂਰਬੀ ਜਿਲਾ 6 ਵਾਰਡ ਦੇ ਨਾਲ ਬਾਬਾ ਬਘੇਲ ਸਿੰਘ, ਪੱਛਮੀ-1 ਜਿਲ੍ਹਾ 9 ਵਾਰਡ ਦੇ ਨਾਲ ਬਾਬਾ ਜੱਸਾ ਸਿੰਘ ਆਹਲੂਵਾਲਿਆ, ਪੱਛਮੀ-2 ਜਿਲ੍ਹਾ 10 ਵਾਰਡ ਦੇ ਨਾਲ ਬਾਬਾ ਜੱਸਾ ਸਿੰਘ ਰਾਮਗੜਿਆ,ਦੱਖਣੀ ਜਿਲ੍ਹਾ 7 ਵਾਰਡ ਦੇ ਨਾਲ ਜੱਥੇਦਾਰ ਮਹਾਂ ਸਿੰਘ ਸ਼ੁਕਰਚਕਿਆ ਅਤੇ ਉੱਤਰੀ ਜਿਲ੍ਹਾ 9 ਵਾਰਡ ਦੇ ਨਾਲ ਜੱਥੇਦਾਰ ਤਾਰਾ ਸਿੰਘ ਘੇਬਾ ਦੇ ਨਾਂਅ ਤੋਂ ਜਾਣਿਆ ਜਾਵੇਗਾ।

ਵਾਰਡਾਂ ਦੇ ਹਿਸਾਬ ਨਾਲ ਜਿਲ੍ਹੇ ਦਾ ਵੇਰਵਾ ਦਿੰਦੇ ਹੋਏ ਜੀਕੇ ਨੇ ਦੱਸਿਆ ਕਿ ਮਾਤਾ ਸੁੰਦਰੀ ਜਿਲ੍ਹੇ ਵਿੱਚ ਕਨਾਟ ਪਲੇਸ,ਦੇਵ ਨਗਰ, ਰਾਜਿੰਦਰ ਨਗਰ,ਤਰਿ ਨਗਰ ਅਤੇ ਰਮੇਸ਼ ਨਗਰ ਵਾਰਡ ਹੋਣਗੇ। ਜਦੋਂ ਕਿ ਬਾਬਾ ਬਘੇਲ ਸਿੰਘ ਜਿਲ੍ਹੇ ਵਿੱਚ ਦਿਲਸ਼ਾਦ ਗਾਰਡਨ, ਵਿਵੇਕ ਵਿਹਾਰ, ਖੁਰੇਜੀ ਖਾਸ,ਨਵੀਨ ਸ਼ਾਹਦਰਾ, ਗੀਤਾ ਕਲੋਨੀ ਅਤੇ ਪ੍ਰੀਤ ਵਿਹਾਰ ਵਾਰਡ ਹੋਣਗੇ।

ਇਸੇ ਤਰ੍ਹਾਂ ਬਾਬਾ ਜੱਸਾ ਸਿੰਘ ਆਹਲੂਵਾਲਿਆ ਜਿਲ੍ਹੇ ਵਿੱਚ ਪੰਜਾਬੀ ਬਾਗ,ਟੈਗੋਰ ਗਾਰਡਨ, ਰਘੁਬੀਰ ਨਗਰ,ਰਾਜੋਰੀ ਗਾਰਡਨ, ਹਰੀਨਗਰ,ਫਤੇਹ ਨਗਰ,ਸ਼ਿਵ ਨਗਰ, ਜਨਕਪੁਰੀ ਅਤੇ ਉੱਤਮ ਨਗਰ ਵਾਰਡ ਹੋਣਗੇ। ਬਾਬਾ ਜੱਸਾ ਸਿੰਘ ਰਾਮਗੜਿਆ ਜਿਲ੍ਹੇ ਵਿੱਚ ਚਾਂਦ ਨਗਰ, ਖਿਆਲਾ,ਵਿਸ਼ਨੂੰ ਗਾਰਡਨ,ਰਵੀ ਨਗਰ, ਤਿਲਕ ਨਗਰ,ਤਿਲਕ ਵਿਹਾਰ, ਗੁਰੂ ਨਾਨਕ ਨਗਰ, ਸੰਤਗੜ, ਵਿਕਾਸਪੁਰੀ ਅਤੇ ਕ੍ਰਿਸ਼ਨਾ ਪਾਰਕ ਵਾਰਡ ਸ਼ਾਮਿਲ ਹਨ।

ਨਾਲ ਹੀ ਜੱਥੇਦਾਰ ਮਹਾਂ ਸਿੰਘ ਸ਼ੁਕਰਚਕਿਆ ਜਿਲ੍ਹੇ ਵਿੱਚ ਗ੍ਰੇਟਰ ਕੈਲਾਸ਼,ਸਰਿਤਾ ਵਿਹਾਰ, ਮਾਲਵੀਯ ਨਗਰ,ਜੰਗਪੁਰਾ,ਲਾਜਪਤ ਨਗਰ, ਸਫਦਰਜੰਗ ਏਂਕਲੇਵ ਤੇ ਕਾਲਕਾ ਜੀ ਵਾਰਡ ਅਤੇ ਜੱਥੇਦਾਰ ਤਾਰਾ ਸਿੰਘ ਘੇਬਾ ਜਿਲ੍ਹੇ ਵਿੱਚ ਸਰੂਪ ਨਗਰ,ਮਾਡਲ ਟਾਉਨ, ਸਿਵਿਲ ਲਾਇਨ,ਸ਼ਕਤੀ ਨਗਰ,ਪ੍ਰੀਤਮ ਪੁਰਾ, ਰੋਹਿਣੀ,ਸ਼ਕੂਰ ਬਸਤੀ,ਗੁਰੂ ਹਰਿਕ੍ਰਿਸ਼ਨ ਨਗਰ ਅਤੇ ਚੰਦਰ ਵਿਹਾਰ ਵਾਰਡ ਸ਼ਾਮਿਲ ਹੋਣਗੇ। ਜੀਕੇ ਨੇ ਦੱਸਿਆ ਕਿ ਸੰਗਠਨ ਦਾ ਵਿਸਥਾਰ ਛੇਤੀ ਕੀਤਾ ਜਾਵੇਗਾ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

YP Headlines