‘ਜਾਗੋ’ ਪਾਰਟੀ ਨੇ ਜਸਬੀਰ ਸਿੰਘ ਆਸਨਸੋਲ ਨੂੰ ਬੰਗਾਲ ਅਤੇ ਝਾਰਖੰਡ ਦਾ ਪ੍ਰਭਾਰੀ ਨਿਯੁਕਤ ਕੀਤਾ

ਨਵੀਂ ਦਿੱਲੀ, 23 ਜਨਵਰੀ, 2020 –

‘ਜਾਗੋ’ ਪਾਰਟੀ ਮੁੱਖੀ ਮਨਜੀਤ ਸਿੰਘ ਜੀਕੇ ਵਲੋਂ ਬੰਗਾਲ ਅਤੇ ਝਾਰਖੰਡ ਵਿੱਚ ਪਾਰਟੀ ਦਾ ਸੰਗਠਨ ਸਥਾਪਤ ਕਰਨ ਲਈ ਜਸਬੀਰ ਸਿੰਘ ਆਸਨਸੋਲ ਨੂੰ ਪ੍ਰਭਾਰੀ ਨਿਯੁਕਤ ਕੀਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਜਾਗੋ-ਜਗ ਆਸਰਾ ਗੁਰੂ ਓਟ(ਜੱਥੇਦਾਰ ਸੰਤੋਖ ਸਿੰਘ) ਪਾਰਟੀ ਦੇ ਜਨਰਲ ਸਕੱਤਰ ਅਤੇ ਮੁੱਖ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਮੀਡੀਆ ਨੂੰ ਜਾਰੀ ਬਿਆਨ ਵਿੱਚ ਦਿੱਤੀ ਹੈ।

ਪਰਮਿੰਦਰ ਨੇ ਦੱਸਿਆ ਕਿ ਸਿੱਖ ਪੰਥ ਦੀ ਅਵਾਜ ਨੂੰ ਬੁਲੰਦ ਕਰਨ ਲਈ ਧਾਰਮਿਕ ਪਾਰਟੀ ‘ਜਾਗੋ’ ਦੇ ਵਲੋਂ ਕੀਤੇ ਜਾ ਰਹੇ ਕੰਮਾਂ ਦੇ ਕਾਰਨ ਕਈ ਸੂਬਿਆਂ ਦੇ ਸਿੱਖਾਂ ਵਲੋਂ ਸੰਗਠਨ ਸਥਾਪਿਤ ਕਰਨ ਲਈ ਪਾਰਟੀ ਦੇ ਕੋਲ ਪਹੁੰਚ ਕੀਤੀ ਗਈ ਹੈ। ਛੇਤੀ ਦੀ ਬਾਕੀ ਸੂਬਿਆਂ ਦਾ ਸੰਗਠਨ ਵੀ ਬਣਾਇਆ ਜਾਵੇਗਾ।

Share News / Article

Yes Punjab - TOP STORIES