24.1 C
Delhi
Sunday, April 14, 2024
spot_img
spot_img

ਜਗਮੀਤ ਬਰਾੜ ਨੇ ਐਲਾਨੀ ਅਕਾਲੀ ਦਲ ਦੀ ਏਕਤਾ ਕਮੇਟੀ; ਬੀਬੀ ਜਗੀਰ ਕੌਰ, ਆਦੇਸ਼ ਪ੍ਰਤਾਪ ਕੈਰੋਂ ਤੇ ਹੋਰ ਅਣਗੌਲੇ ਆਗੂਆਂ ਦੇ ਨਾਂਅ ਸ਼ਾਮਲ

ਯੈੱਸ ਪੰਜਾਬ
ਚੰਡੀਗੜ੍ਹ, 1 ਦਸੰਬਰ, 2022:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ: ਜਗਮੀਤ ਸਿੰਘ ਬਰਾੜ ਨੇ ਅੱਜ ਆਪਣੇ ਤੋਂ ਇਲਾਵਾ 12 ਹੋਰ ਅਕਾਲੀ ਆਗੂਆਂ ਦੀ ਇਕ ਸੂਚੀ ਜਾਰੀ ਕੀਤੀ ਜਿਸ ਨੂੂੰ ਉਨ੍ਹਾਂ ਨੇ ਅਕਾਲੀ ਦਲ ਦੀ ਏਕਤਾ ਕਮੇਟੀ ਦਾ ਨਾਂਅ ਦਿੱਤਾ ਹੈ।

ਇਸ ਏਕਤਾ ਕਮੇਟੀ ਵਿੱਚ ਅਕਾਲੀ ਦਲ ਵੱਲੋਂ ਕੋਰ ਕਮੇਟੀ ਅਤੇ ਐਡਵਾਈਜ਼ਰੀ ਕਮੇਟੀ ਦਾ ਐਲਾਨ ਕਰਨ ਸਮੇਂ ਅਣਗੌਲਿਆਂ ਕੀਤੇ ਗਏ ਪਾਰਟੀ ਆਗੂਆਂ ਤੋਂ ਇਲਾਵਾ ਪਾਰਟੀ ਵਿੱਚੋਂ ਬਾਹਰ ਕੱਢੀ ਜਾ ਚੁੱਕੀ ਸੀਨੀਅਰ ਆਗੂ ਅਤੇ ਸਾਬਕਾ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਪਾਰਟੀ ਪ੍ਰਧਾਨ ਸ: ਸੁਖ਼ਬੀਰ ਸਿੰਘ ਬਾਦਲ ਦੇ ਬਹਿਨੋਈ ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਦਾ ਨਾਂਅ ਵੀ ਸ਼ਾਮਲ ਹੈ।

ਸ: ਬਰਾੜ ਨੇ ਆਪਣੇ ਆਪ ਨੂੰ ਇਸ ਕਮੇਟੀ ਦਾ ਕੋਆਰਡੀਨੇਟਰ ਦੱਸਿਆ ਹੈ ਜਦਕਿ ਕਮੇਟੀ ਵਿੱਚ ਸ਼ਾਮਲ ਹੋਰ ਆਗੂਆਂ ਵਿੱਚ ਬੀਬੀ ਜਗੀਰ ਕੌਰ , ਸੁੱਚਾ ਸਿੰਘ ਛੋਟੇਪੁਰ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਰਵੀਕਰਨ ਸਿੰਘ ਕਾਹਲੋਂ, ਡਾ: ਰਤਨ ਸਿੰਘ ਅਜਨਾਲਾ, ਸੁਖ਼ਵਿੰਦਰ ਸਿੰਘ ਔਲਖ਼ ਮਾਨਸਾ, ਅਮਰਦੀਪ ਸਿੰਘ ਮਾਂਗਟ ਚਮਕੌਰ ਸਾਹਿਬ, ਹਰਬੰਸ ਸਿੰਘ ਮੰਝਪੁਰ, ਅਲਵਿੰਦਰ ਸਿੰਘ ਪੱਖੋਕੇ, ਬੇਗਮ ਪ੍ਰਵੀਨ ਨੁਸਰਤ ਮਲੇਰਕੋਟਲਾ, ਨਰਿੰਦਰ ਸਿੰਘ ਕਾਲੇਕਾ ਪਟਿਆਲਾ, ਗਗਨਦੀਪ ਸਿੰਘ ਬਰਨਾਲਾ ਸ਼ਾਮਲ ਹਨ।

ਇਸ ਸੰਬੰਧੀ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ: ਬਰਾੜ ਨੇ ਦੱਸਿਆ ਕਿ ਇਹ ਸਾਰੇ ਆਗੂ ਅਤੇ ਹੋਰ ਬਹੁਤ ਸਾਰੇ ਆਗੂ ਉਨ੍ਹਾਂ ਦੇ ਸੰਪਰਕ ਵਿੱਚ ਹਨ ਹਾਲਾਂਕਿ ਇਹ ਆਗੂ ਪੱਤਰਕਾਰ ਸੰਮੇਲਨ ਸਮੇਂ ਹਾਜ਼ਰ ਨਹੀਂ ਸਨ।

ਉਨ੍ਹਾਂ ਨੇ ਪਾਰਟੀ ਪ੍ਰਧਾਨ ਵੱਲੋਂ ਵਰਕਿੰਗ ਕਮੇਟੀ ਨੂੰ ਭੰਗ ਕਰਨ ਦੇ ਫ਼ੈਸਲੇ ਨੂੰ ਅਸੰਵਿਧਾਨਕ ਦੱਸਿਆ ਅਤੇ ਕਿਹਾ ਕਿ ਬੀਬੀ ਜਗੀਰ ਕੌਰ ਵੱਲੋਂ ਸ਼੍ਰੋਮਣੀ ਕਮੇਟੀ ਚੋਣ ਲੜਨ ਸਮੇਂ ਪਾਰਟੀ ਨੇਤਾਵਾਂ ਵੱਲੋਂ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਗਈਆਂ ਉਹ ਠੀਕ ਨਹੀਂ ਸਨ।

ਉਹਨਾਂ ਕਿਹਾ ਕਿ ਉਹਨਾਂ ਨੇ ਅੱਜ ਤਕ ਸ: ਸੁਖ਼ਬੀਰ ਸਿੰਘ ਬਾਦਲ ਦੇ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕੀਤੀ ਅਤੇ ਉਹਨਾ ਦੇ ਇਸ ਕਦਮ ਨੂੰ ਪਾਰਟੀ ਤੋਂ ਬਗਾਵਤ ਨਹੀਂ ਕਿਹਾ ਜਾ ਸਕਦਾ ਸਗੋਂ ਇਹ ਸਿਰਫ਼ ਅਕਾਲੀ ਦਲ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਕੀਤਾ ਜਾ ਰਿਹਾ ਹੈ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION