- Advertisement -
ਯੈੱਸ ਪੰਜਾਬ
ਚੰਡੀਗੜ੍ਹ, 19 ਦਸੰਬਰ, 2022:
ਪੰਜਾਬੀ ਦੇ ਨਾਮਵਰ ਗਾਇਕਾਂ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਆਮਦਨ ਕਰ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ।
ਕਈ ਹੋਰਨਾਂ ਪ੍ਰਮੁੱਖ ਕਲਾਕਾਰਾਂ ਸਣੇ ਇਹ ਦੋਵੇਂ ਕਲਾਕਾਰ ਕਿਸਾਨੀ ਅੰਦੋਲਨ ਵਿੱਚ ਸਰਗਰਮ ਰਹੇ ਸਨ।
ਪਤਾ ਲੱਗਾ ਹੈ ਕਿ ਕੰਵਰ ਗਰੇਵਾਲ ਦੇ ਮੋਹਾਲੀ ਵਿੱਚ ਸੈਕਟਰ 104 ਸਥਿਤ ਅਪਾਰਟਮੈਂਟ ’ਤੇ ਆਮਦਨ ਕਰ ਵਿਭਾਗ ਦੀ ਟੀਮ ਪਹੁੰਚੀ ਹੋਈ ਹੈ।
ਰਣਜੀਤ ਬਾਵਾ ਦੇ ਚੰਡੀਗੜ੍ਹ ਅਤੇ ਬਟਾਲਾ ਸਥਿਤ ਘਰਾਂ, ਦਫ਼ਤਰ ਅਤੇ ਉਸਦੇ ਪੀ.ਏ. ਡਿਪਟੀ ਵੋਹਰਾ ਦੇ ਘਰ ਸਣੇ 4 ਟਿਕਾਣਿਆਂ ’ਤੇ ਹੀ ਇਕੋ ਸਮੇਂ ਆਮਦਨ ਕਰ ਟੀਮ ਦੀ ਛਾਪੇਮਾਰੀ ਦੀ ਖ਼ਬਰ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -