ਡੀ.ਜੀ.ਪੀ. ਪੰਜਾਬ ਹੋਮਗਾਰਡਜ਼ ਆਈ.ਪੀ.ਐਸ. ਸਹੋਤਾ ਕਪੂਰਥਲਾ ਪੁੱਜੇ, ਗਾਰਡਜ਼ ਨੂੰ ਨÎਸ਼ਿਆਂ ਤੋਂ ਦੂਰ ਰਹਿਣ ਦੀ ਹਦਾਇਤ

ਕਪੂਰਥਲਾ, 10 ਅਕਤੂਬਰ, 2019 –

ਡਾਈਰੈਕਟਰ ਜਨਰਲ ਆਫ ਪੁਲੀਸ, ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ, ਪੰਜਾਬ ਸ਼੍ਰੀ ਆਈ.ਪੀ.ਐਸ. ਸਹੋਤਾ IPS ਜੀ ਵਲੋਂ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਕਪੂਰਥਲਾ ਦਫਤਰ ਦਾ ਵਿਸ਼ੇਸ਼ ਦੌਰਾ ਕੀਤਾ। ਉਹਨਾਂ ਵੱਲੋਂ ਦਫਤਰ ਦੇ ਸਾਰੇ ਸਟਾਫ ਨਾਲ ਮੀਟਿੰਗ ਕੀਤੀ ਅਤੇ ਅਨੂਸ਼ਾਸ਼ਨ ਵਿੱਚ ਰਹਿ ਕੇ ਡਿਉਟੀ ਕਰਨ ਲਈ ਸਲਾਹਿਆ ਅਤੇ ਭਵਿੱਖ ਵਿੱਚ ਹੋਰ ਸੁਚੱਜੇ ਢੰਗ ਅਤੇ ਇਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ।

ਇਸ ਮੋਕੇ ਜਿਲਾ ਕਮਾਂਡਰ ਪੰਜਾਬ ਹੋਮ ਗਾਰਡਜ਼ ਕਪੂਰਥਲਾ ਸ਼੍ਰੀ ਰਛਪਾਲ ਸਿੰਘ ਜੀ ਨੇ ਦਫ਼ਤਰੀ ਕੰਮ ਕਾਜ ਦੇ ਸੰਬੰਧ ਵਿੱਚ ਮੁਕੰਮਲ ਜਾਨਕਾਰੀ ਦਿੱਤੀ। ਇਸ ਮੋਕੇ ਡੀ.ਜੀ.ਪੀ. ਸਾਹਿਬ ਵੱਲੋਂ ਗਾਰਡਜ਼ ਨੂੰ ਹਦਾਇਤ ਕੀਤੀ ਗਈ ਕਿ ਉਹ ਨਸ਼ਿਆ ਤੋਂ ਦੂਰ ਰਹਿਣ ਅਤੇ ਇਸ ਨਾਲ ਹੋਣ ਵਾਲੀਆ ਬੀਮਾਰੀਆ ਤੋਂ ਸੁਚੇਤ ਰਹਿਣ।

ਇਸ ਮੋਕੇ ਤੇ ਸ਼੍ਰੀ ਚਰਨਜੀਤ ਸਿੰਘ ਡਵੀਜਨਲ ਕਮਾਂਡੈਂਟ, ਜਲੰਧਰ ਡਵੀਜਨ, ਜਲੰਧਰ ਜੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੋਕੇ ਕੰਪਨੀ ਕਮਾਂਡਰ ਸ਼੍ਰੀ ਪਰਮਜੀਤ ਸਿੰਘ, ਏ.ਡੀ.ਸੀ. ਸ਼੍ਰੀ ਮਤੀ ਸਵਿੰਦਰ ਕੌਰ, ਕੰਪਨੀ ਇੰਚਾਰਜ ਸ਼੍ਰੀ ਰਾਜਦੀਪ ਸਿੰਘ, ਜ/ਸ ਜਗਰੂਪ ਸਿੰਘ, ਜ/ਸ ਰਤਨਜੀਤ ਸਿੰਘ ਅਤੇ ਹੋਰ ਦਫਤਰੀ ਅਮਲਾ ਹਾਜਰ ਸੀ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

YP Headlines