30.1 C
Delhi
Tuesday, April 23, 2024
spot_img
spot_img

ਅਮਰੀਕਾ ‘ਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਹੋਏ ਨਤਮਸਤਕ, ਉਦਯੋਗਪਤੀਆਂ ਨੂੰ ਨਿਵੇਸ਼ ਕਰਨ ਦਾ ਦਿੱਤਾ ਸੱਦਾ

Indian Ambassador to US Taranjit Singh Sandhu visits Gurdwara in Cincinnati

ਯੈੱਸ ਪੰਜਾਬ
ਸਿਨਸਿਨਾਟੀ, ਦਸੰਬਰ 25, 2022:
ਅਮਰੀਕਾ ‘ਚ ਭਾਰਤੀ ਰਾਜਦੂਤ ਸ. ਤਰਨਜੀਤ ਸਿੰਘ ਸੰਧੂ ਨੇ ਬੀਤੇ ਦਿਨੀਂ ਓਹਾਇਓ ਸੂਬੇ ਦੇ ਉਦਯੋਗਿਕ ਸ਼ਹਿਰ ਸਿਨਸਿਨਾਟੀ ਵਿਖੇ ਆਪਣੀ ਫੇਰੀ ਦੋਰਾਨ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਗੁਰਦੁਆਰਾ ਸਾਹਿਬ ਨਤਮਸਤਕ ਹੋਏ ਅਤੇ ਸੰਗਤ ਨਾਲ ਵੱਖ ਵੱਖ ਮੁੱਦਿਆਂ ਬਾਰੇ ਗੱਲਬਾਤ ਕੀਤੀ।

ਰਾਜਦੂਤ ਸੰਧੂ ਨੇ ਭਾਈਚਾਰੇ ਨੂੰ ਪੰਜਾਬ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚ ਨਿਵੇਸ਼ ਦੇ ਮੌਕਿਆਂ ਲਈ ਸੱਦਾ ਦਿੱਤਾ। ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਵੀਜ਼ਾ ਕੈਂਪ ਲਗਾਉਣ ਲਈ ਉਹ ਪ੍ਰਬੰਧ ਕਰਨਗੇ ਅਤੇ ਕੌਂਸਲੇਟ ਵੱਲੋਂ ਇਸ ਸੰਬੰਧੀ ਹਰ ਤਰਾਂ ਦੀ ਮਦਦ ਕੀਤੀ ਜਾਵੇਗੀ।

ਟਵੀਟ ਕਰਕੇ ਉਹਨਾਂ ਕਿਹਾ “ਗ੍ਰੇਟਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ। ਵਾਹਿਗੁਰੂ ਸਭ ਨੂੰ ਸ਼ਾਂਤੀ, ਸਿਹਤ ਅਤੇ ਖੁਸ਼ੀਆਂ ਬਖਸ਼ਣ“। ਉਹਨਾਂ ਹਿੰਦੁ ਟੈਂਪਲ ਆਫ ਸਿਨਸਿਨਾਟੀ ਵਿਖੇ ਵੀ ਹਾਜਰੀ ਭਰੀ।

ਆਪਣੀ ਫੇਰੀ ਦੋਰਾਨ ਉਹਨਾਂ ਸਿਨਸਿਨਾਟੀ ਦੇ ਮੇਅਰ ਆਫ਼ਤਾਬ ਪੁਰੇਵਾਲ, ਸਿਨਸਿਨਾਟੀ ਬਿਜ਼ਨਸ ਕਮੇਟੀ, ਯੂਨੀਵਰਸਿਟੀ ਆਫ ਸਿਨਸਿਨਾਟੀ, ਪ੍ਰੋਕਟਰ ਐਂਡ ਗੈਂਬਲ ਕੰਪਨੀ, ਭਾਰਤ ਦੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਜ਼ ਦੇ ਸਿਨਸਿਨਾਟੀ ਵਿਖੇ ਸਥਿਤ ਦਫਤਰ ਅਤੇ ਭਾਰਤੀ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਵੀ ਵੱਖ-ਵੱਖ ਮੀਟਿੰਗਾਂ ਕੀਤੀਆਂ।

ਓਹਾਇਓ ਦੋਰੇ ਦੀ ਸ਼ੁਰੁਆਤ ਉਹਨਾਂ ਸੂਬੇ ਦੀ ਰਾਜਧਾਨੀ ਕੋਲੰਬਸ ਵਿਖੇ ਵਿਸ਼ਵ ਪ੍ਰਸਿੱਧ ਓਹਾਇਓ ਸਟੇਟ ਯੂਨੀਵਰਸਿਟੀ ਤੋਂ ਕੀਤੀ ਜਿੱਥੇ ਉਹਨਾਂ ਦੇ ਪਿਤਾ ਸ. ਬਿਸ਼ਨ ਸਿੰਘ ਸਮੁੰਦਰੀ ਨੇ ਛੇ ਦਹਾਕੇ ਪਹਿਲਾਂ ਖੇਤੀਬਾੜੀ ਵਿਭਾਗ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ ਸੀ ਜਿਸ ਉਪਰੰਤ ਉਹ ਭਾਰਤ ਵਾਪਸ ਆ ਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਬਣੇ। ਜੱਦ 1967 ਵਿੱਚ ਗੁਰੂ ਨਾਨਕ ਦੇ ਯੁਨੀਵਰਸਿਟੀ ਸਥਾਪਤ ਹੋਈ ਤਾਂ ਉਹਨਾਂ ਯੁਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਬਨਣ ਦਾ ਮਾਨ ਪ੍ਰਾਪਤ ਹੋਇਆ। ਯੁਨੀਵਰਸਿਟੀ ਵੱਲੋਂ ਰਾਜਦੂਤ ਸੰਧੂ ਨੂੰ ਉਹਨਾਂ ਦੇ ਮਾਤਾ ਪਿਤਾ ਦੀਆਂ ਯੁਨੀਵਰਸਿਟੀ ਵਿਖੇ ਬਿਤਾਏ ਸਮੇਂ ਦੀਆਂ ਯਾਦਗਾਰੀ ਤਸਵੀਰਾਂ ਵੀ ਭੇਂਟ ਕੀਤੀਆਂ ਗਈਆਂ।

ਟਵੀਟਰ ਤੇ ਜਾਣਕਾਰੀ ਸਾਂਝੀ ਕਰਦਿਆਂ ਉਹਨਾਂ ਦੱਸਿਆ ਕਿ ਕੋਲੰਬਸ ਵਿਖੇ ਯੁਨੀਵਰਸਿਟੀ ਦੇ ਪ੍ਰਧਾਨ ਡਾ. ਕ੍ਰਿਸਟੀਨਾ ਜੋਹਨਸਨ ਅਤੇ ਵਿਦਿਆਰਥੀਆਂ ਨੂੰ ਵੀ ਮਿਲੇ ਜਿੱਥੇ ਉਹਨਾਂ ਭਾਰਤ ਅਤੇ ਅਮਰੀਕਾ ਵਿਚਕਾਰ ਵਿਦਿਅਕ ਸੰਬੰਧਾਂ ਨੂੰ ਅੱਗੇ ਲਿਜਾਣ, ਖੇਤੀਬਾੜੀ, ਸਿਹਤ ਸੇਵਾਵਾਂ, ਆਈਟੀ ਅਤੇ ਉਰਜਾ ਵਰਗੇ ਪ੍ਰਮੁੱਖ ਖੇਤਰਾਂ ਬਾਰੇ ਗੱਲਬਾਤ ਕੀਤੀ।

ਓਹਾਇਓ ਤੋਂ ਜਾਰੀ ਬਿਆਨ ਵਿੱਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਅਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਓਵਰਸੀਜ਼ ਮਾਮਲਿਆਂ ਦੇ ਸਕੱਤਰ ਸਮੀਪ ਸਿੰਘ ਗੁਮਟਾਲਾ ਨੇ ਰਾਜਦੂਤ ਸੰਧੂ ਵਲੋਂ ਅਮਰੀਕਾ ਅਤੇ ਭਾਰਤ ਵਿਚਕਾਰ ਖੇਤੀਬਾੜੀ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਇਹਨਾਂ ਯਤਨਾਂ ਲਈ ਸ਼ਲਾਘਾ ਕੀਤੀ ਹੈ। ਗੁਮਟਾਲਾ ਨੇ ਕਿਹਾ ਕਿ ਇਸ ਨਾਲ ਅਮਰੀਕਾ ਤੋਂ ਖੇਤੀਬਾੜੀ ਸਣੇ ਨਵੇਂ ਉਦਯੋਗ ਅਤੇ ਨਿਵੇਸ਼ ਲਿਆਉਣ ਦੇ ਯਤਨਾਂ ਨਾਲ ਪੰਜਾਬ ਨੂੰ ਵੀ ਆਰਥਿਕ ਲਾਭ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION