31.7 C
Delhi
Saturday, April 20, 2024
spot_img
spot_img

Income Tax ਛਾਪੇ Modi ਸਰਕਾਰ ਦੇ ਇਸ਼ਾਰੇ ’ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ: Singla ਆੜ੍ਹਤੀਆਂ ਦੇ ਹੱਕ ’ਚ ਡਟੇ

ਯੈੱਸ ਪੰਜਾਬ
ਪਟਿਆਲਾ, 20 ਦਸੰਬਰ, 2020:
ਪੰਜਾਬ ਦੇ ਸਕੂਲ ਸਿਖਿਆ ਤੇ ਲੋਕ ਨਿਰਮਾਣ ਮੰਤਰੀ, ਵਿਜੈ ਇੰਦਰ ਸਿੰਗਲਾ ਨੇ ਅੱਜ ਸਮਾਣਾ ਮੰਡੀ ਦੇ ਪ੍ਰਧਾਨ ਪਵਨ ਕੁਮਾਰ ਗੋਇਲ, ਜ਼ਿਲ੍ਹਾ ਪਟਿਆਲਾ ਦੇ ਆੜ੍ਹਤੀਆਂ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ, ਰਾਜਪੁਰਾ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ ਤੇ ਰਾਜਪੁਰਾ ਦੇ ਆੜ੍ਹਤੀਆਂ ਕਰਤਾਰ ਸਿੰਘ, ਅਮਰੀਕ ਸਿੰਘ ਨੂੰ ਮਿਲ ਕੇ ਆਮਦਨ ਕਰ ਵਿਭਾਗ ਵੱਲੋਂ ਭਾਰੀ ਪੁਲਿਸ ਬਲ ਨਾਲ ਕਥਿੱਤ ਤੌਰ ਤੇ ਡਰਾਉਣ ਧਮਕਾਉਣ ਲਈ ਕੀਤੀ ਗਈ ਛਾਪੇ-ਮਾਰੀ ਵਿਰੁੱਧ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ।

ਸ਼੍ਰੀ ਸਿੰਗਲਾ ਨੇ ਦਸਿਆ ਕਿ ਉਨ੍ਹਾਂ ਵੱਲੋਂ ਕਲ ਵੀ ਆਮਦਨ ਕਰ ਵਿਭਾਗ ਦੀ ਛਾਪੇਮਾਰੀ ਦੇ ਪੀੜਤਾਂ, ਜਿਨਾਂ ‘ਚ ਪੰਜਾਬ ਪ੍ਰਧਾਨ ਵਿਜੇ ਕਾਲੜਾ ਵੀ ਸ਼ਾਮਲ ਹਨ, ਨਾਲ ਮੀਟਿੰਗ ਕੀਤੀ ਗਈ ਸੀ।

ਸ਼੍ਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਪੰਜਾਬ ਭਰ ਚ ਆੜ੍ਹਤੀਆਂ ਤੇ ਕੀਤੀ ਜਾ ਰਹੀ ਛਾਪੇਮਾਰੀ, ਕਿਸਾਨਾਂ ਤੇ ਆੜ੍ਹਤੀਆਂ ਦੇ ਨਹੁੰ – ਮਾਸ ਦੇ ਰਿਸ਼ਤੇ ਨੂੰ ਖਤਮ ਕਰਨ ਚ ਕਾਮਯਾਬ ਨਹੀਂ ਹੋ ਸਕੇਗੀ।

ਅੱਜ ਇਸ ਚੋਣਵੀਂ ਛਾਪੇਮਾਰੀ ਦੇ ਸ਼ਿਕਾਰ ਪਟਿਆਲਾ ਜ਼ਿਲ੍ਹੇ ਦੀਆਂ ਸਮਾਣਾ, ਪਟਿਆਲਾ ਅਤੇ ਰਾਜਪੁਰਾ ਮੰਡੀਆਂ ਦੇ ਆੜ੍ਹਤੀਆਂ ਦੇ ਆਗੂਆਂ ਨਾਲ ਮੀਟਿੰਗਾਂ ਦੌਰਾਨ ਜਿੱਥੇ ਉਨ੍ਹਾਂ ਨੇ ਆਮਦਨ ਕਰ ਵਿਭਾਗ ਦੀ ਇਸ ਦਬਾਅ ਦੀ ਨੀਤੀ ਅਧੀਨ ਕੀਤੀ ਛਾਪੇਮਾਰੀ ਦੀ ਆਲੋਚਨਾ ਕੀਤੀ, ਉੱਥੇ ਨਾਲ ਹੀ ਭਰੋਸਾ ਦਿਵਾਇਆ ਕਿ ਸਮੁੱਚੀ ਪੰਜਾਬ ਸਰਕਾਰ ਅਤੇ ਪੰਜਾਬ ਕਾਂਗਰਸ, ਇਸ ਮੁਸ਼ਕਿਲ ਦੀ ਘੜੀ ਚ ਉਨ੍ਹਾਂ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਿਖਰਾਂ ਤੇ ਪਹੁੰਚੇ ਕਿਸਾਨ ਅੰਦੋਲਨ ਤੋਂ ਘਬਰਾ ਕੇ ਗੈਰ ਰਾਜਸੀ ਪੈਂਤੜਿਆਂ ਤੇ ਉਤਰ ਆਈ ਹੈ। ਪਹਿਲਾਂ ਮੀਟਿੰਗਾਂ ਦੀ ਅਸਫ਼ਲ ਵਾਰਤਾ, ਫਿਰ ਕਿਸਾਨਾਂ ਨੂੰ ਖਦੇੜਨ ਦੀਆਂ ਗਿੱਦੜ ਧਮਕੀਆਂ ਅਤੇ ਹੁਣ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਆੜ੍ਹਤੀਆਂ ਨੂੰ ਡਰਾਉਣ ਦੀਆਂ ਇਹ ਕਾਰਵਾਈਆਂ, ਕਿਸਾਨਾਂ ਅਤੇ ਆੜ੍ਹਤੀਆਂ ਦੇ ਬੁਲੰਦ ਹੌਂਸਲਿਆਂ ਨੂੰ ਪਸਤ ਨਹੀਂ ਕਰ ਸਕਦੀਆਂ।

ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨ ਦਿੱਲੀ ਦੇ ਰਸਤੇ ਸਰਕਾਰ ਵਲੋਂ ਲਾਈਆਂ ਰੋਕਾਂ ਦੀ ਪ੍ਰਵਾਹ ਕਰਦੇ ਨਹੀਂ ਰੁਕੇ, ਉਹ ਭਲਾ ਇਨ੍ਹਾਂ ਘਟੀਆ ਰਾਜਨੀਤਕ ਚਾਲਾਂ ਨਾਲ ਕਿਵੇਂ ਡਰਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਆੜ੍ਹਤੀਆਂ ਦਾ ਰਿਸ਼ਤਾ ਦਹਾਕਿਆਂ ਤੋਂ ਬਣਿਆ ਹੋਇਆ ਹੈ।

ਅੱਜ ਆੜ੍ਹਤੀ ਦਿੱਲੀ ਬਾਰਡਰ ਤੇ ਕਿਸਾਨਾਂ ਦੀ ਮੱਦਦ ਲਈ ਹਰ ਤਰ੍ਹਾਂ ਨਾਲ ਖੜ੍ਹੇ ਹਨ ਅਤੇ ਜੇਕਰ ਕੇਂਦਰ ਸਰਕਾਰ ਦੇ ਮਨ ਚ ਇਹ ਭੁਲੇਖਾ ਹੋਵੇ ਕਿ ਉਹ ਆੜ੍ਹਤੀਆਂ ਨੂੰ ਆਮਦਨ ਕਰ ਛਾਪਿਆਂ ਦਾ ਡਰਾਵਾ ਦੇ ਕੇ, ਅੰਦੋਲਨ ਨੂੰ ਕਮਜ਼ੋਰ ਕਰ ਦੇਵੇਗੀ ਤਾਂ ਇਹ ਭੁਲੇਖਾ ਦੂਰ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਉਹ ਨਿੱਜੀ ਤੌਰ ਤੇ ਪ੍ਰਭਾਵਿਤ ਆੜ੍ਹਤੀਆਂ ਦੇ ਨਾਲ ਸੰਪਰਕ ਕਰਕੇ ਅਤੇ ਜਿਥੇ ਤੱਕ ਸੰਭਵ ਹੋਇਆ, ਖੁਦ ਉਨ੍ਹਾਂ ਕੋਲ ਜਾ ਕੇ, ਉਨ੍ਹਾਂ ਨਾਲ ਇਕਮੁੱਠਤਾ ਅਤੇ ਇਕਜੁੱਟਤਾ ਦਾ ਪ੍ਰਗਟਾਵਾ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION