26.1 C
Delhi
Saturday, April 13, 2024
spot_img
spot_img

ਵਿਦਿਆਰਥੀਆਂ ਦੀ ਸਿੱਖ਼ਿਆ ਗੁਣਵੱਤਾ ਵਧਾਉਣ ਲਈ ਗਣਿਤ ਦਾ ਰਾਜ ਪੱਧਰੀ ਪ੍ਰੀਮੀਅਰ ਲੀਗ ਮੁਕਾਬਲਾ ਕਰਵਾਇਆ; ਵਰਿੰਦਰ ਸ਼ਰਮਾ ਨੇ ਪ੍ਰਸੰਸਾ ਪੱਤਰ ਅਤੇ ਇਨਾਮ ਦਿੱਤੇ

IAS Varinder Sharma honours teachers for achievement in State-level Premier League

ਯੈੱਸ ਪੰਜਾਬ
ਰੂਪਨਗਰ, 25 ਦਸੰਬਰ, 2022:
ਸਕੂਲ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਗੁਣਵੱਤਾ ਨੂੰ ਵਧਾਉਣ ਲਈ ਗਣਿਤ ਵਿਸ਼ੇ ਨਾਲ ਸਬੰਧਿਤ ਖਾਨ ਅਕੈਡਮੀ ਦੇ ਪਲੇਟਫਾਰਮ ਅਧੀਨ ਮੈਥ ਪ੍ਰੀਮੀਅਰ ਲੀਗ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਰਾਜ ਪੱਧਰ ਤੇ 20 ਅਧਿਆਪਕਾਂ ਵਿੱਚੋਂ 4 ਅਧਿਆਪਕ ਰੋਪੜ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ ਮਿੱਤਲ ਨੇ ਦੱਸਿਆ ਕਿ ਇਹ ਜੇਤੂ ਅਧਿਆਪਕ ਸ਼੍ਰੀਮਤੀ ਅਨੁਸੂਈਆ ਕੁਮਾਰੀ ਸਾਇੰਸ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਸਿੰਘਪੁਰ, ਸ਼੍ਰੀਮਤੀ ਕੰਚਨ ਪੁਰੀ ਮੈਥ ਮਿਸਟ੍ਰੈਸ ਸਰਕਾਰੀ ਹਾਈ ਸਕੂਲ ਝੱਲੀਆਂ ਖੁਰਦ, ਸ਼੍ਰੀਮਤੀ ਰਾਜਿੰਦਰ ਕੌਰ ਮੈਥ ਮਿਸਟ੍ਰੈਸ ਸਰਕਾਰੀ ਮਿਡਲ ਸਕੂਲ ਦੁਲਚੀ ਮਾਜਰਾ ਅਤੇ ਸ਼੍ਰੀਮਤੀ ਮਨਦੀਪ ਕੌਰ ਲੈਕਚਰਾਰ ਮੈਥ ਸਰਕਾਰੀ (ਕੰ) ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਨੇ ਰਾਜ ਪੱਧਰੀ ਕ੍ਰਮਵਾਰ ਨੌਵਾਂ, ਬਾਰਵਾਂ, ਪੰਦਰਵਾਂ ਤੇ ਸਤਾਰਵਾਂ ਸਥਾਨ ਹਾਸਿਲ ਕੀਤਾ।

ਇਨ੍ਹਾਂ ਅਧਿਆਪਕਾਂ ਨੂੰ ਡੀਜੀਐਸਆਈ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਪ੍ਰਸ਼ੰਸਾ ਪੱਤਰ ਅਤੇ ਗਿਫ਼ਟ ਹੈਮਪਰ ਇਨਾਮ ਵਜੋਂ ਦਿੱਤੇ।

ਇਸ ਸਨਮਾਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸ਼੍ਰੀ ਪ੍ਰੇਮ ਕੁਮਾਰ ਮਿੱਤਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ.ਸੁਰਿੰਦਰ ਪਾਲ ਸਿੰਘ , ਪ੍ਰਿੰਸੀਪਲ ਡੀਐਮ ਸ਼੍ਰੀ ਲਲਿਤ ਕੁਮਾਰ, ਡੀਐਮ ਸ.ਜਸਵੀਰ ਸਿੰਘ, ਬੀਐਮ ਸ਼੍ਰੀ ਵਿਪਨ ਕਟਾਰੀਆ, ਸ.ਨਵਜੋਤ ਸਿੰਘ ਅਤੇ ਸ਼੍ਰੀ ਦਰਸ਼ਨ ਲਾਲ ਨੇ ਸਬੰਧਿਤ ਸਕੂਲਾਂ ਦੇ ਪ੍ਰਿੰਸੀਪਲ, ਹੈਡਮਾਸਟਰ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION