ਮੈਂ ਲੱਛੇਦਾਰ ਭਾਸ਼ਨਾਂ ‘ਚ ਨਹੀਂ ਕੰਮ ਕਰਨ ਚ ਵਿਸ਼ਵਾਸ ਕਰਦਾ ਹਾਂ : ਕੈਪਟਨ ਸੰਧੂ

ਭੂੰਦੜੀ, 11 ਅਕਤੂਬਰ, 2019 –

ਹਲਕਾ ਦਾਖਾ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੇ ਅੱਜ ਹਲਕਾ ਦਾਖਾ ਬੇਟ ਏਰੀਆ ਦੇ ਪਿੰਡਾਂ ਦਾ ਦੌਰਾ ਕੀਤਾ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਜੋਰਦਾਰ ਸਵਾਗਤ ਕੀਤਾ। ਪਿੰਡ ਬਾਸੀਆਂ ਬੇਟ, ਭਰੋਵਾਲ ਖੁਰਦ ਲੀਹਾਂ, ਭੂੰਦੜੀ ਅਤੇ ਗੋਰਾਹੂਰ ‘ਚ ਪੁੱਜੇ ਸੰਧੂ ਨੇ ਕਿਹਾ ਕਿ ਮੈਨੂੰ ਵਿਰੋਧੀਆਂ ਵਾਂਗ ਲੱਛੇਦਾਰ ਭਾਸ਼ਣ ਨਹੀਂ ਦੇਣਾ ਆਉਂਦਾ। ਮੈਂ ਗੱਲਾਂ ਨਹੀਂ ਕੰਮ ਕਰਨ ਤੇ ਕਰਵਾਉਣ ਜਾਣਦਾ ਹਾਂ। ਅੱਜ ਵੀ ਮੈਂ ਆਪ ਸਭ ਦੇ ਵਿਚ ਵਿਕਾਸ ਦੇ ਨਾਮ ‘ਤੇ ਵੋਟ ਮੰਗਣ ਆਇਆ ਹਾਂ।

ਕਾਂਗਰਸ ਪਾਰਟੀ ਵਿਕਾਸ ਦੀ ਮੁੱਦਈ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਹਲਕੇ ‘ਚ ਹੋਇਆ ਵਿਕਾਸ ਕਾਂਗਰਸ ਸਰਕਾਰਾਂ ਸਮੇ ਹੀ ਹੋਇਆ ਹੈ। ਇਸ ਦੇ ਨਾਲ ਹੁਣ ਇਹ ਵੀ ਜਰੂਰੀ ਹੈ ਕਿ ਹਲਕਾ ਦਾਖਾ ਤੋਂ ਕਾਂਗਰਸ ਪਾਰਟੀ ਦਾ ਨੁਮਾਇੰਦਾ ਹੋਵੇ।

ਉਨ੍ਹਾਂ ਕਿਹਾ ਕਿ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਖੇ ‘ਚ ਮੇਰੀ ਜਿੰਮੇਵਾਰੀ ਲਾਈ ਹੈ, ਜਿਸ ਲਈ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਹਾਂ ਕਿ ਪਿਆਰ ਅਤੇ ਸਤਿਕਾਰ ਕਰਨ ਵਾਲੇ ਲੋਕ ਮੈਨੂੰ ਮਿਲੇ ਹਨ। ਮੈਂ ਆਪਣੀ ਜਿੰਮੇਵਾਰੀ ਸਮਝਣ ਅਤੇ ਨਿਭਾਉਣ ਵਾਲਾ ਇਨਸਾਨ ਹਾਂ। ਤੁਸੀ ਆਪਣਾ ਅਸ਼ੀਰਵਾਦ ਮੇਰੇ ਸਿਰ ‘ਤੇ ਰੱਖੋ ਤੇ ਹਲਕਾ ਦਾਖਾ ਤੋਂ ਮੇਰੀ ਜਿੱਤ ਤੁਹਾਡੀ ਜਿੱਤ ਹੋਵੇਗੀ। ਹਲਕੇ ਦਾ ਹਰੇਕ ਵੋਟਰ ਵਿਧਾਇਕ ਬਣੇਗਾ ਤੇ ਹਲਕੇ ਦੇ ਵਿਕਾਸ ਦਾ ਭਾਗੀਦਾਰ ਹੋਵੇਗਾ।

ਇਸ ਮੌਕੇ ਹਾਜਰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਭੈਣੀ, ਪੰਜਾਬ ਕਾਂਗਰਸ ਦੀ ਬੁਲਾਰਾ ਬੀਬੀ ਨਮਿਸ਼ਾ ਮਹਿਤਾ, ਵਾਈਸ ਚੇਅਰਮੈਨ ਕਰਨ ਵੜਿੰਗ, ਜਿਲਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ ਨੇ ਆਪਣੇ ਸੰਬੋਧਨ ਵਿਚ ਅਕਾਲੀ ਦਲ ਤੇ ਲਿਪ ਉਮੀਦਵਾਰ ਵੱਲੋਂ ਕੀਤੀਆਂ ਧੱਕੇਸ਼ਾਹੀਆਂ ਬਾਰੇ ਗੱਲ ਕੀਤੀ ਅਤੇ ਨਾਲ ਹੀ ਕੈਪਟਨ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੇ ਵਿਕਾਸ ਦੇ ਨਾਮ ‘ਤੇ ਕੈਪਟਨ ਸੰਦੀਪ ਸੰਧੂ ਲਈ ਵੋਟਾਂ ਮੰਗੀਆਂ।

ਇਸ ਮੌਕੇ ਹੋਰਨਾ ਤੋਂ ਇਲਾਵਾ ਪ੍ਰੀਤਮ ਬਾਸੀਆਂ, ਚੂਹੜ ਸਿੰਘ ਬਾਸੀਆਂ, ਸਰਪੰਚ ਜੋਰਾ ਸਿੰਘ ਭਰੋਵਾਲ ਖੁਰਦ, ਸਰਪੰਚ ਸਰਬਜੀਤ ਸਿੰਘ, ਅਮਰਜੀਤ ਸਿੰਘ ਛੀਨਾ, ਗੁਰਜੀਤ ਸਿੰਘ ਮੰਤਰੀ, ਪੰਚ ਤਜਿੰਦਰ ਸਿੰਘ ਤੇਜਾ, ਪੰਚ ਕੁਲਦੀਪ ਸਿੰਘ, ਨੂਰਾ ਛੀਨਾ, ਜਗੀਰ ਸਿੰਘ, ਬਵਨਦੀਪ ਸਿੰਘ, ਸੁਖਵਿੰਦਰ ਸਿੰਘ, ਲਖਬੀਰ ਸਿੰਘ, ਮਨਜਿੰਦਰ ਸਿੰਘ, ਅਮਰਜੀਤ ਸਿੰਘ ਹੇਰਾਂ, ਕੁਲਵੰਤ ਸਿੰਘ ਸਰਪੰਚ ਕੋਟਮਾਨ, ਮਨੀ ਗਰਗ, ਜਗਦੀਸ਼ ਸਿੰਘ ਸਾਬਕਾ ਸਰਪੱਚ, ਗੁਰਦਿਆਲ ਸਿੰਘ, ਪੂਰਨ ਸਿੰਘ ਫੌਜੀ, ਪ੍ਰੋ. ਜਸਪਾਲ ਸਿੰਘ, ਪ੍ਰਭਦੀਪ ਸਿੰਘ, ਅਮਰ ਸਿੰਘ, ਸਤਵੰਤ ਸਿੰਘ, ਕੁਲਵੰਤ ਸਿੰਘ, ਜਗਵਿੰਦਰ ਕੌਰ, ਹਰਬੰਸ ਸਿੰਘ, ਦਰਸ਼ਪ੍ਰੀਤ ਸਿੰਘ, ਪਾਲ ਸਿੰਘ ਆਦਿ ਹਾਜਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES