27.8 C
Delhi
Sunday, April 21, 2024
spot_img
spot_img

ਕੁਲਦੀਪ ਬਿਸ਼ਨੋਈ ਨੇ ਕੀਤੀ ਅਮਿਤ ਸ਼ਾਹ ਅਤੇ ਨੱਢਾ ਨਾਲ ਮੁਲਾਕਾਤ; ਭਾਜਪਾ ਵਿੱਚ ਸ਼ਮੂਲੀਅਤ ਵੱਲ ਇਕ ਕਦਮ ਹੋਰ ਅੱਗੇ ਵਧੇ

ਯੈੱਸ ਪੰਜਾਬ
ਨਵੀਂ ਦਿੱਲੀ, 10 ਜੁਲਾਈ, 2022:
ਰਾਜ ਸਭਾ ਚੋਣਾਂ ਦੌਰਾਨ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਕਾਰਨ ਕਾਂਗਰਸ ਪਾਰਟੀ ਵਿੱਚੋਂ ਕੱਢੇ ਗਏ ਸੀਨੀਅਰ ਕਾਂਗਰਸ ਆਗੂ ਅਤੇ ਹਰਿਆਣਾ ਦੇ ਵਿਧਾਇਕ ਸ੍ਰੀ ਕੁਲਦੀਪ ਬਿਸ਼ਨੋਈ ਨੇ ਐਤਵਾਰ ਨੂੰ ਦਿੱਲੀ ਵਿਖ਼ੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਸ੍ਰੀ ਜਗਤ ਪ੍ਰਕਾਸ਼ ਨੱਢਾ ਨਾਲ ਮੁਲਾਕਾਤ ਕੀਤੀ।

ਕਾਂਗਰਸ ਤੋਂ ਲਗਾਤਾਰ ਦੂਰ ਹੋ ਰਹੇ ਅਤੇ ਭਾਜਪਾ ਦੇ ਲਗਾਤਾਰ ਨੇੜੇ ਜਾ ਰਹੇ ਸ੍ਰੀ ਕੁਲਦੀਪ ਬਿਸ਼ਨੋਈ ਦੇ ਇਸ ਕਦਮ ਨਾਲ ਉਹ ਭਾਜਪਾ ਵਿੱਚ ਸ਼ਮੂਲੀਅਤ ਵੱਲ ਇਕ ਕਦਮ ਹੋਰ ਅੱਗੇ ਵਧ ਗਏ ਹਨ ਅਤੇ ਮੰਨਿਆਂ ਜਾ ਰਿਹਾ ਹੈ ਕਿ ਉਹਨਾਂ ਦੇ ਭਾਜਪਾ ਵਿੱਚ ਸਾਮਲ ਹੋਣ ਦਾ ਐਲਾਨ ਕਿਸੇ ਵੀ ਵੇਲੇ ਸੰਭਵ ਹੈ।

ਜ਼ਿਕਰਯੋਗ ਹੈ ਕਿ ਸ੍ਰੀ ਕੁਲਦੀਪ ਬਿਸ਼ਨੋਈ ਸੂਬੇ ਦੇ ਸੀਨੀਅਰ ਕਾਂਗਰਸ ਆਗੂਆਂ ਵਿੱਚੋਂ ਇਕ ਹਨ ਅਤੇ ਉਨ੍ਹਾਂ ਨੂੰ ਸ੍ਰੀ ਭੁਪਿੰਦਰ ਸਿੰਘ ਹੁੱਡਾ, ਸ੍ਰੀ ਰਣਦੀਪ ਸਿੰਘ ਸੂਰਜੇਵਾਲਾ ਅਤੇ ਕੁਮਾਰੀ ਸੈਲਜਾ ਤੋਂ ਪਿੱਛੇ ਰੱਖੇ ਜਾਣ ਕਾਰਨ ਉਹ ਪਾਰਟੀ ਹਾਈਕਮਾਨ ਨਾਲ ਨਾਰਾਜ਼ ਚੱਲੇ ਆ ਰਹੇ ਸਨ।

ਅੱਜ ਸ੍ਰੀ ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਮੁਲਾਕਾਤ ਦੀਆਂ ਤਸਵੀਰਾਂ ਪੋਸਟ ਕਰਦਿਆਂ ਸ੍ਰੀ ਬਿਸ਼ਨੋਈ ਨੇ ਲਿਖ਼ਿਆ ਕਿ ‘ਅਮਿਤ ਸ਼ਾਹ ਨੂੰ ਮਿਲਣਾ ਸਨਮਾਨ ਅਤੇ ਖੁਸ਼ੀ ਵਾਲੀ ਗੱਲ ਸੀ। ਇਕ ਸੱਚੇ ਰਾਜਨੇਤਾ। ਮੈਂ ਉਨ੍ਹਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੀ ਆਭਾ ਅਤੇ ਕ੍ਰਿਸ਼ਮੇ ਨੂੰ ਮਹਿਸੂਸ ਕੀਤਾ ਹੈ। ਭਾਰਤ ਦੇ ਲਈ ਉਨ੍ਹਾਂ ਦਾ ਦ੍ਰਿਸ਼ਟੀਕੋਨ ਹੈਰਾਨ ਕਰਨ ਵਾਲਾ ਹੈ।’ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਲਿਖ਼ਿਆ ਕਿ ‘ਆਪਣੀ ਜ਼ੁਬਾਨ ਕੇ ਲਈ ਸਰੇ ਰਾਹ ਹੋ ਜਾਣਾ, ਬਹੁਤ ਕਠਿਨ ਹੈ, ਅਮਿਤ ਸ਼ਾਹ ਹੋ ਜਾਣਾ।’

ਇਸੇ ਤਰ੍ਹਾਂ ਸ੍ਰੀ ਨੱਢਾ ਬਾਰੇ ਉਨ੍ਹਾਂ ਲਿਖ਼ਿਆ ਕਿ ਉਨ੍ਹਾਂ ਨੂੰ ਮਿਲ ਕੇ ਬੜਾ ਗਰਵ ਮਹਿਸੂਸ ਹੋਇਆ। ਉਨ੍ਹਾਂ ਦਾ ਸਹਿਜ ਅਤੇ ਨਿਮਰ ਸੁਭਾਅ ਉਹਨਾਂ ਨੂੰ ਹੋਰਨਾਂ ਨਾਲੋਂ ਵੱਖਰਾ ਦਿਖਾਉਂਦਾ ਹੈ। ਉਨ੍ਹਾਂ ਦੀ ਸਮਰੱਥ ਪ੍ਰਧਾਨਗੀ ਹੇਠ ਭਾਜਪਾ ਨੇ ਲਾਮਿਸਾਲ ਉਚਾਈਆਂ ਵੇਖ਼ੀਆਂ ਹਨ। ਮੈਂ ਉਨ੍ਹਾਂ ਦੀ ਚੰਗੀ ਸਿਹਤ ਅਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ।’

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION