Saturday, December 9, 2023

ਵਾਹਿਗੁਰੂ

spot_img
spot_img
spot_img
spot_img

ਹਰਸ਼ ਵਧਵਾ: ਜ਼ਿੰਦਗੀ ਦੇ ਅਣਛੂਹੇ ਪਹਿਲੂਆਂ ਨੂੰ ਪਰਦੇ ‘ਤੇ ਦਰਸਾਉਣ ਵਾਲੇ ਇੱਕ ਦੂਰਦਰਸ਼ੀ ਨਿਰਮਾਤਾ

- Advertisement -

Harsh Wadhwa – A film producer interested in brining untouched concepts to reel life

ਹਰਜਿੰਦਰ ਸਿੰਘ ਜਵੰਦਾ
ਹਰਸ਼ ਵਧਵਾ ਦੀ ਦੂਰਅੰਦੇਸ਼ੀ ਵਾਲੀ ਅਗਵਾਈ ਹੇਠ ਵਧਵਾ ਪ੍ਰੋਡਕਸ਼ਨ ਲਗਾਤਾਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਰਿਹਾ ਹੈ। ਸਬੂਤ ਜੋ ਸਪੱਸ਼ਟ ਤੌਰ ‘ਤੇ ਦੇਖਿਆ ਜਾ ਸਕਦਾ ਹੈ, ਹਰਸ਼ ਵਧਵਾ ਦੇ ਪ੍ਰੋਡਕਸ਼ਨ ਹਾਊਸ ਦੁਆਰਾ ਤਿਆਰ ਕੀਤੇ ਗਏ ਵਿਲੱਖਣ ਸੰਕਲਪਾਂ ਨੂੰ 19 ਮਿਲੀਅਨ ਤੋਂ ਵੱਧ ਲੋਕ ਦੇਖ ਚੁੱਕੇ ਹਨ। ਅਦਾਕਾਰੀ ਦੇ ਜੋਸ਼ ਅਤੇ ਪੰਜਾਬੀ ਲੋਕ ਸੰਗੀਤ ਲਈ ਪਿਆਰ ਦੇ ਨਾਲ, ਹਰਸ਼ ਵਧਵਾ ਨੇ ਵਧਵਾ ਪ੍ਰੋਡਕਸ਼ਨ ਦਾ ਸਫ਼ਰ ਸ਼ੁਰੂ ਕੀਤਾ ਅਤੇ ਰੂਹਾਨੀ ਸੰਗੀਤ ਐਲਬਮਾਂ ਦਾ ਨਿਰਮਾਣ ਕਰਕੇ ਬੁਲੰਦੀਆਂ ‘ਤੇ ਪਹੁੰਚੇ ਹਨ।

ਖੁਸ਼ੀ ਦੀ ਗੱਲ ਹੈ, ਵਧਵਾ ਪ੍ਰੋਡਕਸ਼ਨ ਆਉਣ ਵਾਲੀ ਫਿਲਮ “ਕਣਕਾਂ ਦੇ ਓਹਲੇ” ਰਾਹੀਂ ਇੱਕ ਅਣਛੂਹੇ ਅਤੇ ਅਣਦੇਖੇ ਪ੍ਰੋਜੈਕਟ ਨੂੰ ਪੇਸ਼ ਕਰਨ ਜਾ ਰਹੇ ਹਨ। ਗੁਰਪ੍ਰੀਤ ਘੁੱਗੀ, ਤਾਨੀਆ ਤੇ ਬਾਲ ਕਲਾਕਾਰ ਕਿਸ਼ਟੂ ਕੇ. ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਬਿਲਕੁਲ ਨਵਾਂ ਸੰਕਲਪ ਹੈ ਜਿਸਨੂੰ ਕਦੇ ਵੀ ਕਿਸੇ ਨੇ ਪਰਦੇ ‘ਤੇ ਨਹੀਂ ਦਿਖਾਇਆ ਹੈ ਅਤੇ ਸਾਨੂੰ ਹਰਸ਼ ਵਧਵਾ ‘ਤੇ ਇਸ ਤਰ੍ਹਾਂ ਦੀ ਪਹਿਲ ਕਰਨ ‘ਤੇ ਮਾਣ ਹੈ।

ਫਿਲਮ ਦਾ ਪੋਸਟਰ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ, ਪਰ ਕਹਾਣੀ ਅਜੇ ਸਾਹਮਣੇ ਆਉਣੀ ਹੈ। ਫਿਲਮ ਦੀ ਕਹਾਣੀ ਨੂੰ ਲੈ ਕੇ ਦਰਸ਼ਕ ਪਹਿਲਾਂ ਹੀ ਅੰਦਾਜ਼ੇ ਲਗਾਉਣ ਲੱਗੇ ਹਨ। ਪੋਸਟਰ ‘ਚ ਅਸੀਂ ਦੇਖ ਸਕਦੇ ਹਾਂ ਕਿ ਪਿੰਡ ਦਾ ਮਾਹੌਲ ਹੈ, ਛੋਟੀ ਬੱਚੀ ਅਤੇ ਇੱਕ ਵਿਅਕਤੀ ਦੇ ਵਿਚਕਾਰ ਵਿਸ਼ੇਸ਼ ਬੰਧਨ ਨੂੰ ਦਰਸਾਉਂਦੀ ਸੁੰਦਰ ਤਸਵੀਰ ਹੈ। ਪਰ ਤਸਵੀਰ ਨੂੰ ਦੇਖ ਕੇ ਕਹਾਣੀ ਬਾਰੇ ਕਿਸੇ ਸਿੱਟੇ ‘ਤੇ ਪਹੁੰਚਣਾ ਮੁਸ਼ਕਲ ਹੈ।

ਪੋਸਟਰ ਨੂੰ ਲੋਕਾਂ ਵੱਲੋਂ ਖ਼ੂਬਸੂਰਤ ਟਿੱਪਣੀਆਂ ਨਾਲ ਭਰਪੂਰ ਪਿਆਰ ਮਿਲ ਰਿਹਾ ਹੈ ਅਤੇ ਅਸੀਂ ਹਰਸ਼ ਵਧਵਾ ਨੂੰ ਇਸ ਵਿਲੱਖਣ ਸੰਕਲਪ ਨੂੰ ਸਾਹਮਣੇ ਲਿਆਉਣ ਅਤੇ ਅਜਿਹੇ ਅਛੂਤੇ ਵਿਸ਼ਿਆਂ ਦੇ ਲੇਖਕਾਂ ਦਾ ਸਮਰਥਨ ਕਰਨ ਲਈ ਵਧਾਈ ਦਿੰਦੇ ਹਾਂ।ਇਹ ਫਿਲਮ ਗੁਰਜਿੰਦ ਮਾਨ ਦੁਆਰਾ ਲਿਖੀ ਗਈ ਹੈ ਅਤੇ ਤਜਿੰਦਰ ਸਿੰਘ ਦੁਆਰਾ ਨਿਰਦੇਸ਼ਤ ਹੈ, ਜਿਸ ਨੂੰ ਵਧਵਾ ਪ੍ਰੋਡਕਸ਼ਨ ਦੇ ਅਧੀਨ ਹਰਸ਼ ਵਧਵਾ ਦੁਆਰਾ ਨਿਰਮਿਤ ਕੀਤਾ ਗਿਆ ਹੈ। ਫਿਲਮ 2023 ‘ਚ ਰਿਲੀਜ਼ ਹੋਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

YES PUNJAB

Transfers, Postings, Promotions

spot_img
spot_img

Stay Connected

223,716FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech