35.8 C
Delhi
Friday, March 29, 2024
spot_img
spot_img

Gurpatwant Pannun ਸਣੇ 10 Khalistan ਪੱਖ਼ੀਆਂ ਖਿਲਾਫ਼ NIA ਨੇ ਅਦਾਲਤ ’ਚ ਦਾਖ਼ਲ ਕੀਤੀ ਚਾਰਜਸ਼ੀਟ

ਯੈੱਸ ਪੰਜਾਬ
ਚੰਡੀਗੜ੍ਹ, 18 ਦਸੰਬਰ, 2020:
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਸ਼ੁੱਕਰਵਾਰ ਨੂੰ ਪਾਬੰਦੀਸ਼ੁਦਾ ਸਿੱਖਸ ਫ਼ਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਅਤੇ 9 ਹੋਰਨਾਂ ਖਿਲਾਫ਼ ਚਾਰਜਸ਼ੀਟ ਅੱਜ ਮੋਹਾਲੀ ਅਦਾਲਤ ਵਿੱਚ ਦਾਖ਼ਲ ਕੀਤੀ ਹੈ।

ਐਨ.ਆਈ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਇਸ ਚਾਰਜਸ਼ੀਟ ਵਿੱਚ ਨਿਊਯਾਰਕ ਦੇ ਰਹਿਣਵਾਲੇ ਅਤੇ ਭਾਰਤ ਸਰਕਾਰ ਵੱਲੋਂ ਦਹਿਸ਼ਤਗਰਦ ਐਲਾਨੇ ਜਾ ਚੁੱਕੇ ਗੁਰਪਤਵੰਤ ਸਿੰਘ ਪੰਨੂੰ ਤੋਂ ਇਲਾਵਾ ਪਰਗਟ ਸਿੰਘ, ਸੁਖ਼ਰਾਜ ਸਿੰਘ, ਬਿਕਰਮਜੀਤ ਸਿੰਘ, ਮਨਜੀਤ ਸਿੰਘ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਹਰਮੀਤ ਸਿੰਘ ਨੂੰ ਦੋਸ਼ੀ ਬਣਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਹ ਕੇਸ ਇਸੇ ਸਾਲ 5 ਅਪ੍ਰੈਲ ਨੂੰ ਅੰਮ੍ਰਿਤਸਰ ਵਿਖ਼ੇ ਪੰਜਾਬ ਪੁਲਿਸ ਵੱਲੋਂ ਦਰਜ ਕੀਤਾ ਗਿਆ ਸੀ ਜਿਹੜਾ ਬਾਅਦ ਵਿੱਚ ਐਨ.ਆਈ.ਏ. ਨੂੰ ਸੌਂਪ ਦਿੱਤਾ ਗਿਆ ਸੀ। ਇਹ ਕੇਸ 2017-18 ਵਿੱਚ ਪੰਜਾਬ ਵਿੱਚ ਹੋਈਆਂ ਕੁਝ ਹਿੰਸਕ ਅਤੇ ਤੋੜ ਫ਼ੋੜ ਦੀਆਂ ਘਟਨਾਵਾਂ ਨਾਲ ਸੰਬੰਧਤ ਹੈ। ਇਸ ਤੋਂ ਇਲਾਵਾ ਇਹ ਸਿੱਖਸ ਫ਼ਾਰ ਜਸਟਿਸ ਵੱਲੋਂ ਆਨਲਾਈਨ ਅਤੇ ਜ਼ਮੀਨੀ ਪੱਧਰ ’ਤੇ ਕਰਵਾਏ ਜਾਣ ਵਾਲੀ ਰਾਏਸ਼ੁਮਾਰੀ ‘ਰਿਫ਼ਰੈਂਡਮ 2020’ ਨਾਲ ਵੀ ਸੰਬੰਧਤ ਹੈ।

ਐਨ.ਆਈ.ਏ.ਅਨੁਸਾਰ ਉਕਤ ਸਾਰੀਆਂ ਘਟਨਾਵਾਂ ਦੇ ਮਗਰ ਸਿੱਖਸ ਫ਼ਾਰ ਜਸਟਿਸ ਦਾ ਹੱਥ ਸੀ ਜਿਨ੍ਹਾਂ ਨੂੰ ਇੱਥੇ ਐਸ.ਐਫ.ਜੇ. ਦੇ ਪ੍ਰਭਾਵ ਵਾਲੇ ਸਿੱਖ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ ਤਾਂ ਜੋ ਖ਼ਾਲਿਸਤਾਨ ਦੇ ਹੱਕ ਵਿੱਚ ਲਹਿਰ ਖੜ੍ਹੀ ਕੀਤੀ ਜਾ ਸਕੇ।

ਅਧਿਕਾਰੀ ਅਨੁਸਾਰ ਜਾਂਚ ਵਿੱਚ ਸਾਹਮਣੇ ਆਇਆ ਹੈਕਿ ਵੱਖਵਾਦੀ ਐਸ.ਐਫ.ਜੇ. ਨੇ ਫ਼ੇਸਬੁੱਕ, ਟਵਿੱਟਰ, ਵੱਟਸਐਪ ਅਤੇ ਯੂ ਟਿਊਬ ਰਾਹੀਂ ਅਤੇ ਕਈ ਵੈਬਸਾਈਟਾਂ ਰਾਹੀਂ ਵੱਖਵਾਦੀ ਏਜੰਡਾ ਲਾਗੂ ਕਰਕੇ ਭਾਰਤ ਦੀ ਸ਼ਾਂਤੀ ਅਤੇ ਮਿਲਵਰਤਨ ਵਾਲੇ ਮਾਹੌਲ ਨੂੰ ਖ਼ਰਾਬ ਕਰਨ ਲਈ ਕਾਰਵਾਈਆਂ ਵਿੱਢੀਆਂ ਹੋਈਆਂ ਸਨ।

ਅਧਿਕਾਰੀ ਨੇ ਦਾਅਵਾ ਕੀਤਾ ਕਿ ਸੋਸ਼ਲ ਮੀਡੀਆ ਅਕਾਊਂਟਸ ਰਾਹੀਂ ਨੌਜਵਾਨਾਂ ਨੂੰ ਪ੍ਰਭਾਵ ਹੇਠ ਲੈ ਕੇ ਖ਼ੇਤਰੀ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੰਮ ਕੀਤਾ ਜਾ ਰਿਹਾ ਸੀ।

ਉਹਨਾਂ ਇਹ ਵੀ ਦਾਅਵਾ ਕੀਤਾ ਕਿ ਗੁਰਪਤਵੰਤ ਸਿੰਘ ਪੰਨੂੰ ਨੇ ਆਪਣੇ ਪ੍ਰਭਾਵ ਹੇਠ ਲੈ ਕੇ ਦੂਜੇ ਦੋਸ਼ੀਆਂ ਨੂੰ ਸਿੱਖਸ ਫ਼ਾਰ ਜਸਟਿਸ ਨਾਲ ਜੋੜਿਆ ਜਿਹੜੀ ਕਿ ਯੂ.ਏ.ਪੀ.ਏ. ਤਹਿਤ ਗੈਰ ਕਾਨੂੂੰਨੀ ਅਤੇ ਪਾਬੰਦੀਸ਼ੁਦਾ ਕਰਾਰ ਦਿੱਤੀ ਜਾ ਚੁੱਕੀ ਹੈ। ਇਹ ਵੀ ਦੋਸ਼ ਹੈ ਕਿ ਇਨ੍ਹਾਂ ਵਿਅਕਤੀਆਂ ਨੇ ਐਸ.ਐਫ.ਜੇ. ਨਾਲ ਸੰਬੰਧਤ ਬਾਹਰਲੇ ਲੋਕਾਂ ਤੋਂ ਫੰਡਿੰਗ ਪ੍ਰਾਪਤ ਕੀਤੀ ਸੀ ਤਾਂ ਜੋ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਇਆ ਜਾ ਸਕੇ।

ਜੁੜਾਂਗੇ, ਲੜਾਂਗੇ, ਜਿੱਤਾਂਗੇ – ਲਓ ਜੀ ਆ ਗਿਆ ਕਿਸਾਨ ਮੋਰਚੇ ਦਾ ਆਪਣਾ ਅਖ਼ਬਾਰ: ‘ਟਰਾਲੀ ਟਾਈਮਜ਼’ ਦਾ ਪਹਿਲਾ ਅੰਕ ਜਾਰੀ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION