ਯੈੱਸ ਪੰਜਾਬ
ਦਸੂਹਾ, 28 ਫ਼ਰਵਰੀ 2020:
ਪੰਜਾਬ ਵਿਚ ਅੱਜ ਸਵੇਰੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਵਿਆਹ ਸਮਾਗਮ ਤੋਂ ਪਰਤ ਰਹੇ ਬਰਾਤੀਆਂ ਦੀ ਕਾਰ ਇਕ ਟਰਾਲੇ ਨਾਲ ਟਕਰਾ ਗਈ ਜਿਸ ਕਾਰਨ 4 ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦਸੂਹਾ-ਹੁਸ਼ਿਆਰਪੁਰ ਰੋਡ ’ਤੇ ਸ਼ੁੱਕਰਵਾਰ ਸਵੇਰੇ ਲਗਪਗ 6.30 ਵਜੇ ਹੋਏ ਇਸ ਹਾਦਸੇ ਵਿਚ ਮਾਰੇ ਗਏ 4 ਵਿਅਕਤੀਆਂ ਵਿਚ ਲਾੜੇ ਦਾ ਭਰਾ ਵੀ ਸ਼ਾਮਿਲ ਹੈ। ਇਸ ਨਾਲ ਮੌਕੇ ’ਤੇ ਕੋਹਰਾਮ ਮਚ ਗਿਆ ਅਤੇ ਖੁਸ਼ੀ ਦਾ ਮਾਹੌਲ ਇਕਦਮ ਗਮਗੀਨ ਹੋ ਗਿਆ।
ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖ਼ਚੇ ਉੱਡ ਗਏ।