ਸਾਬਕਾ ਵਿਧਾਇਕ ਪ੍ਰੇਮ ਮਿੱਤਲ ਨੇ ਸੰਭਾਲਿਆ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦੇ ਚੇਅਰਮੈਨ ਦਾ ਅਹੁਦਾ

ਮਾਨਸਾ, 30 ਦਸੰਬਰ, 2019 –

ਪੰਜਾਬ ਸਰਕਾਰ ਵੱਲੋਂ ਸਾਬਕਾ ਵਿਧਾਇਕ ਸ੍ਰੀ ਪ੍ਰੇਮ ਮਿੱਤਲ ਨੂੰ ਜ਼ਿਲ੍ਹਾ ਯੋਜਨਾ ਬੋਰਡ ਮਾਨਸਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਿਸ ੳਪਰੰਤ ਅੱਜ ਉਨ੍ਹਾਂ ਜ਼ਿਲ੍ਹੇ ਦੀ ਸੀਨੀਅਰ ਕਾਂਗਰਸੀ ਲੀਡਰਸ਼ਿਪ ਦੀ ਮੌਜੂਦਗੀ ਵਿਚ ਆਪਣਾ ਅਹੁਦਾ ਸੰਭਾਲਿਆ। ਸਥਾਨਕ ਬੱਚਤ ਭਵਨ ਵਿਖੇ ਪੁੱਜਣ ਤੇ ਪਾਰਟੀ ਦੇ ਆਗੂ ਅਤੇ ਵਰਕਰਾਂ ਦੁਆਰਾ ਹਾਰ ਪਹਿਨਾ ਕੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਦੌਰਾਨ ਆਪਣਾ ਅਹੁਦਾ ਸੰਭਾਲਣ ਮੌਕੇ ਸਮੂਹ ਹਜਰੀਨ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੁਆਰਾ ਉਨ੍ਹਾਂ ਨੂੰ ਉਕਤ ਅਹੁਦਾ ਸੌਂਪ ਕੇ ਉਨ੍ਹਾਂ ਤੇ ਭਰੋਸਾ ਜਤਾਇਆ ਗਿਆ ਹੈ ਜਿਸ ਨੂੰ ਉਹ ਹਰ ਹੀਲੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਮਜਬੂਤੀ ਦੇ ਨਾਲ ਨਾਲ ਉਹ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨੂੰ ਹਰ ਹੀਲੇ ਪਹਿਲ ਦੇ ਆਧਾਰ ਤੇ ਪੂਰਾ ਕਰਵਾਉਣ ਲਈ ਯਤਨਸ਼ੀਲ ਰਹਿਣਗੇ।

ਉਨ੍ਹਾਂ ਦੁਆਰਾ ਅਹੁਦਾ ਸੰਭਾਲਣ ਤੇ ਅੱਜ ਐਮ.ਐਲ.ਏ. ਮਾਨਸਾ ਸ੍ਰੀ ਨਾਜਰ ਸਿੰਘ ਮਾਨਸ਼ਾਹੀਆ, ਸਾਬਕਾ ਐਮ.ਐਲ.ਏ. ਸ੍ਰੀ ਅਜੀਤ ਇੰਦਰ ਸਿੰਘ ਮੋਫ਼ਰ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਸ੍ਰੀ ਬਿਕਰਮ ਮੋਫ਼ਰ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਜੋ ਮਾਨਸਾ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਦਾ ਜਿੰਮਾ ਇਕ ਮਜਬੂਤ ਲੀਡਰ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਜ਼ਿਲ੍ਹੇ ਦੇ ਵਿਕਾਸ ਕਾਰਜਾਂ ਨੂੰ ਹਰ ਹੀਲੇ ਪੂਰਾ ਕਰਨ ਲਈ ਯਤਨ ਕਰਨਗੇ।

ਇਸ ਮੌਕੇ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ ਸ੍ਰੀ ਚੁਸ਼ਪਿੰਦਰ ਸਿੰਘ ਚਹਿਲ, ਪ੍ਰਧਾਨ ਨਗਰ ਕੌਂਸਲ ਮਾਨਸਾ ਸ੍ਰੀ ਮਨਦੀਪ ਗੋਰਾ, ਪ੍ਰਿਤਪਾਲ ਮੌਂਟੀ, ਸੁਰੇਸ਼ ਨੰਦਗੜ੍ਹੀਆ, ਸੱਤਪ੍ਰਕਾਸ਼ ਆਹਲੂਵਾਲੀਆ, ਅਸ਼ੋਕ ਗਰਗ, ਸੱਤਪਾਲ ਬਾਂਸਲ, ਐਡਵੋਕੇਟ ਧਰਮਵੀਰ ਆਹਲੂਵਾਲੀਆ, ਦੀਪਇੰਦਰ ਸਿੰਘ ਅਕਲੀਆ, ਰਾਜਿੰਦਰ ਬਰੇਟਾ, ਦੀਪਕ ਮਹਿਤਾ, ਟਿੰਕੂ ਮਾਨਸਾ, ਪਵਨ ਕੋਟਲੀ, ਵਿਜੈ ਕੁਮਾਰ, ਜਨਕ ਰਾਜ ਕਾਠ, ਹੰਸ ਰਾਜ ਬੀਰੋ ਕੇ ਅਤੇ ਹੋਰ ਜ਼ਿਲ੍ਹਾ ਨਿਵਾਸੀ ਮੌਜੂਦ ਸਨ।

Share News / Article

YP Headlines

Loading...