24.1 C
Delhi
Sunday, April 14, 2024
spot_img
spot_img

ਪੰਜਾਬ ਦੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦਾ ਰੱਖਿਆ ਜਾਵੇਗਾ ਖਿਆਲ: ਇੰਦਰਬੀਰ ਸਿੰਘ ਨਿੱਝਰ

Every section of society will be taken care of while framing industrial policy: Dr. Nijjar

ਯੈੱਸ ਪੰਜਾਬ
ਅੰਮ੍ਰਿਤਸਰ, 9 ਦਸੰਬਰ, 2022 –
ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰ.ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਸਨਅਤੀ ਨੀਤੀ ਵਿੱਚ ਹਰ ਵਰਗ ਦੇ ਉਦਯੋਗਾਂ ਦਾ ਖਿਆਲ ਰੱਖਿਆ ਜਾਵੇਗਾ। ਇਸ ਨੀਤੀ ਨੂੰ ਬਣਾਉਣ ਵਿੱਚ ਮਾਹਿਰਾਂ ਤੋਂ ਇਲਾਵਾ ਸਨਅਤਕਾਰਾਂ ਦੀ ਭੂਮਿਕਾ ਅਹਿਮ ਹੋਵੇਗੀ।

ਇੰਦਰਬੀਰ ਸਿੰਘ ਨਿੱਝਰ ਅੱਜ ਅੰਮ੍ਰਿਤਸਰ ਵਿਖੇ ਚਲ ਰਹੇ 16ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ ਪਾਈਟੈਕਸ ਦੌਰਾਨ ਆਯੋਜਿਤ ਐਮਐਸਐਮਈ ਕਨਕਲੈਵ ਇੰਮਪਾਵਰਿੰਗ, ਐਮਐਸਐਮਈ ਇੰਨ ਇੰਡੀਆ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈਕੇ ਪੰਜਾਬ ਅਤੇ ਗੁਆਂਢੀ ਸੂਬਿਆਂ ਤੋਂ ਆਏ ਸਨਅਤਕਾਰਾਂ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਨਵੀਂ ਸਨਅਤੀ ਨੀਤੀ ਵਿੱਚ ਐਮ.ਐਸ.ਐਮ.ਈ. ਖੇਤਰ ਦਾ ਵਿਸ਼ੇਸ ਖਿਆਲ ਰੱਖਿਆ ਜਾਵੇਗਾ।

ਉਨਾਂ ਪਾਈਟੈਕਸ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆ ਕਿਹਾ ਕਿ ਇਸ ਤਰਾਂ ਦੇ ਆਯੋਜਨਾਂ ਨਾਲ ਸਰਹੱਦੀ ਫਾਸਲੇ ਘਟਦੇ ਹਨ ਅਤੇ ਕਾਰੋਬਾਰੀ ਸਾਂਝ ਵੱਧਦੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਪੀਐਚਡੀ ਚੈਂਬਰ ਦੇ ਉਪਰਾਲੇ ਸਦਕਾ ਇਸ ਵਾਰ 50 ਫੀਸਦੀ ਸਟਾਲਾਂ ਵਿੱਚ ਵਾਧਾ ਹੋਇਆ ਹੈ।

ਸ੍ਰੀ ਮੋਹਿਤ ਜੈਨ ਚੈਅਰ ਐਮਐਸਐਮਈ ਕਮੇਟੀ ਪੀਐਚਡੀ ਚੈਬਰ ਆਫ ਕਾਮਰਸ ਨੇ ਕਿਹਾ ਕਿ ਛੋਟੇ ਉਦਯੋਗਾ ਨੂੰ ਕਾਮਯਾਬ ਕਰਨ ਦੇ ਲਈ ਵੱਧ ਵੱਧ ਸਹੂਲਤਾਂ ਦੇਣ ਦੀ ਲੋੜ ਹੈ, ਇਸਦੇ ਨਾਲ ਨਾਲ ਟੈਕਸ ਢਾਂਚੇ ਵਿੱਚ ਵੀ ਸੁਧਾਰ ਕਰਨ ਦੀ ਲੋੜ ਹੈ। ਉਨਾਂ ਕਿਹਾ ਕਿ ਜਿਆਦਾਤਰ ਸਨਅਤਕਾਰਾਂ ਦੇ ਫੇਲ ਹੋਣ ਦਾ ਕਾਰਨ ਤਕਨਾਲੋਜੀ ਦੀ ਜਾਣਕਾਰੀ ਦੀ ਘਾਟ ਅਤੇ ਸਮੇ ਦੇ ਨਾਲ ਚਲ ਤਕਨੀਕ ਨਾਲ ਨਾ ਜੁੜਨਾ ਹੈ ਜਿਸਦੇ ਲਈ ਸਨਅਤਕਾਰਾਂ ਨੂੰ ਸਮੇ ਦੀ ਲੋੜ ਅਨੁਸਾਰ ਬਦਲਣ ਦੀ ਲੋੜ ਹੈ। ਉਨਾਂ ਕਿਹਾ ਕਿ ਪੀਐਚਡੀ ਚੈਬਰ ਆਫ ਕਾਮਰਸ ਵਲੋ ਸਨਅਤਕਾਰਾਂ ਨੂੰ ਸਹੂਲਤਾਂ ਦੇਣ ਦੇ ਲਈ ਐਮਐਸਐਮਈ ਫੈਸੀਲੈਸ਼ਨ ਕੇਦਰ ਬਣਾਏ ਜਾ ਰਹੇ ਹਨ ਜਿਸਦੇ ਵਲੋ ਵਪਾਰ ਨੂੰ ਪ੍ਰਮੋਸ਼ਨ ਅਤੇ ਵਿਕਾਸ ਕਰਨ ਦਾ ਕੰਮ ਕੀਤਾ ਜਾਵੇਗਾ।

ਇਸ ਮੌਕੇ ਸ: ਆਰਐਸ ਸਚਦੇਵਾ ਚੈਅਰ ਪੰਜਾਬ ਸਟੇਟ ਚੈਬਰ ਪੀਐਚਡੀ ਚੈਬਰ ਆਫ ਕਾਮਰਸ ਨੇ ਆਏ ਮੁੱਖ ਮਹਿਮਾਨ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਦਾ ਧੰਨਵਾਦ ਕੀਤਾ ਅਤੇ ਸਨਅਤੀ ਅਦਾਰਿਆਂ ਦੀ ਮੁਸ਼ਕਲਾ ਬਾਰੇ ਵੀ ਜਾਣਕਾਰੀ ਦਿਤੀ। ਡਾ: ਐਚਪੀ ਕੁਮਾਰ ਫਾਰਮਰ ਚੈਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਐਨਐਸਆਈਸੀ ਅਤੇ ਐਡਵਾਈਜਾਰ ਪੀਐਚਡੀ ਚੈਬਰ ਆਫ ਕਾਮਰਸ, ਡਾ: ਰਣਜੀਤ ਮਹਿਤਾ ਪੀਐਚਡੀ ਚੈਬਰ ਆਫ ਕਾਮਰਸ਼, ਸ: ਸੰਜੀਵ ਸਿੰਘ ਸੇਠੀ ਕੋ ਚੈਅਰ ਪੰਜਾਬ ਸਟੇਟ ਚੈਪਟਰ ਪੀਐਚਡੀ ਚੈਬਰ ਆਫ ਕਾਮਰਸ ਨੇ ਵੀ ਸੰਬੋਧਨ ਕੀਤਾ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION