35.1 C
Delhi
Friday, April 19, 2024
spot_img
spot_img

ਬਾਦਲਾਂ ਦੇ ਉਮੀਦਵਾਰ ਧਾਮੀ ਨੂੰ ਹਰਾਕੇ ਬੀਬੀ ਜਗੀਰ ਕੌਰ ਨੂੰ ਜਿਤਾਕੇ ਰਾਜਨੀਤੀ ’ਤੇ ਧਰਮ ਦਾ ਕੁੰਡਾ ਬਹਾਲ ਕੀਤਾ ਜਾਵੇ: ਭੋਮਾ

ਯੈੱਸ ਪੰਜਾਬ
ਅੰਮ੍ਰਿਤਸਰ, 6 ਨਵੰਬਰ, 2022:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ 9 ਨਵੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਪ੍ਰਧਾਨਗੀ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਮੌਕੇ ਬਾਦਲਾਂ ਦੀਆਂ ਜਲਾਲਤਾਂ ਵਾਲੀਆਂ ਤਖਤੀਆਂ ਤੇ ਗ਼ੁਲਾਮੀ ਦੇ ਪਟੇ ਗਲੋਂ ਲਾਹ ਕੇ ਆਜਾਦਾਨਾ ਸੋਚ ਨਾਨ ਜ਼ਮੀਰ ਦੀ ਅਵਾਜ਼ ਨਾਲ ਬਾਦਲ ਵਿਰੋਧੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਵੋਟਾਂ ਪਾ ਕੇ ਭਾਰੀ ਬਹੁਮਤ ਨਾਲ ਜਿਤਾਕੇ ਰਾਜਨੀਤੀ ਉਪਰ ਧਰਮ ਦਾ ਕੁੰਡਾ ਬਹਾਲ ਕੀਤਾ ਜਾਵੇ ਅਤੇ ਸਿੱਖੀ ਦੇ ਧਰਮ ਪ੍ਰਚਾਰ , ਪ੍ਰਸਾਰ ਦੇ ਬੰਦ ਪਏ ਦਰਵਾਜ਼ੇ ਖੋਲ੍ਹੇ ਜਾਣ ।

ਉਹਨਾਂ ਕਿਹਾ ਬਾਦਲ ਪ੍ਰਵਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਮੁੱਚਾ ਸਿਆਸੀਕਰਨ ਕਰਕੇ ਰੱਖ ਦਿੱਤਾ ਹੈ। ਜਿਸ ਨਾਲ਼ ਸਿੱਖ਼ੀ ਦਾ ਧਰਮ ਪ੍ਰਚਾਰ ਤੇ ਪ੍ਰਸਾਰ ਇੱਕ ਦਮ ਰੁੱਕ ਗਿਆ ਹੈ । ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸ਼੍ਰੋਮਣੀ ਕਮੇਟੀ ਦੀਆਂ ਜਾਇਦਾਦਾਂ ਬਾਦਲਾਂ ਨੇ ਨਿੱਜੀ ਟਰੱਸਟਾਂ ਵਿੱਚ ਬਦਲ ਕੇ ਰੱਖ ਦਿੱਤੀਆਂ ਹਨ ।

ਸ਼੍ਰੋਮਣੀ ਕਮੇਟੀ ਮਹਾਨ ਸੰਸਥਾ ਗੁਰਧਾਮਾਂ ਦੀ ਸੇਵਾ ਸੰਭਾਲ , ਸਿੱਖ਼ੀ ਦੇ ਪ੍ਰਚਾਰ ਪ੍ਰਸਾਰ ਲਈ ਤੇ ਮਨੁੱਖਤਾ ਦੀ ਭਲਾਈ ਲਈ ਬੇਹੱਦ ਕੁਰਬਾਨੀਆਂ ਵਾਸਤੇ ਬਣੀ ਸੀ । ਪਰ ਜਦੋਂ ਦਾ ਬਾਦਲ ਪ੍ਰਵਾਰ ਨੇ ਮਹਾਨ ਸਿੱਖ ਸੰਸਥਾਵਾਂ ਨੂੰ ਸਿਆਸੀ ਸ਼ਿਕੰਜੇ ਹੇਠ ਲਿਆ ਹੈ|

ਉਸ ਸਮੇਂ ਤੋਂ ਸਿਆਸੀ ਦਰਵਾਜੇ ਰਾਹੀਂ ਸਿੱਖ ਵਿਰੋਧੀ ਤਾਕਤਾਂ ਘੁੱਸਪੈਠ ਕਰ ਗਈਆਂ ਹਨ।ਇਸ ਵੇਲੇ ਸਿੱਖੀ ਦਾਅ ਤੇ ਲਗੀ ਹੋਈ ਹੈ।ਅਕਾਲੀ ਦਲ ਬਾਦਲ ਦਾ ਵਾਇਆ ਸ਼੍ਰੋਮਣੀ ਕਮੇਟੀ ਤੇ ਜਦੋਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਬਜ਼ਾ ਕੀਤਾ ਹੋਇਆਂ ਹੈ,ਤਿੰਨਾਂ ਸੰਸਥਾਵਾਂ ਦੇ ਮੁੱਖੀ ਅਪਹਰਣ ਵਰਗੀ ਜੂਨ ਭੋਗ ਰਹੇ ਹਨ।ਇਨਾਂ ਦੀ ਸਿਆਸਤ ਨੇ ਧਰਮ ਦੇ ਸਾਰੇ ਰਸਤੇ ਰੋਕ ਲਏ ਹਨ।

ਬਾਦਲਾਂ ਦੀ ਸਿਆਸਤ ਨਾਲ ਜੁੜੇ ਲੋਕ ਇੱਕ-ਜੁੱਟ ਤੇ ਧਾਰਮਿਕ ਸਖਸ਼ੀਅਤਾਂ ਇੱਕ ਸੁਰ ਨਹੀੰ ਹਨ।ਮੌਜੂਦਾ ਹਾਲਾਤਾਂ ਚ ਧਰਮ ਤੇ ਭਾਰੂ ਪਈ ਸਿਆਸਤ ਦੂਰ ਕੀਤੀ ਜਾਵੇ।ਇਹ ਖਾਸ ਜ਼ਿਕਰਯੋਗ ਹੈ ਕਿ ਪੰਥ ਚੋਂ ਛੇਕੇ ਸੌਦਾ-ਸਾਧ ਨੂੰ ਬਿਨ੍ਹਾਂ ਮੰਗਿਆਂ ਮਾਫੀ ਅਕਾਲ ਤਖਤ ਸਾਹਿਬ ਤੋਂ ਦਿੱਤੀ ਗਈ ਤੇ ਤਖਤਾਂ ਦੇ ਜੱਥੇਦਾਰ ਮੁੱਖਮੰਤਰੀ( ਸ ਪ੍ਰਕਾਸ਼ ਸਿੰਘ ਬਾਦਲ ਸਮੇਂ) ਦੀ ਸਰਕਾਰੀ ਕੋਠੀ ਚੰਡੀਗੜ ਸੱਦ ਕੇ ਖਾਸ ਹਿਦਾਇਤਾਂ ਦਿਤੀਆਂ ਗਈਆਂ।

ਬਰਗਾੜੀ ਬੇਅਦਬੀਆਂ ਤੇ ਬਹਿਬਲ ਗੋਲੀ ਕਾਂਡ ਅਤੇ ਗੁੰਮ ਹੋਏ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦਾ ਇਨਸਾਫ ਹਾਲੇ ਤੱਕ ਨਹੀ ਮਿਲਿਆ।ਉਕਤ ਤੋਂ ਸਪੱਸ਼ਟ ਹੈ ਕਿ ਬਾਦਲ ਪਰਿਵਾਰ ਦੀ ਸਿੱਖ ਮਸਲਿਆਂ ਚ ਕਿੰਨੀ ਜਿਆਦਾ ਦਖਲ ਅੰਦਾਜੀ ਹੈ ਜਿਸ ਨੂੰ ਆਪ ਜੀ ਭਲੀਭਾਂਤ ਸਮਝਦੇ ਹੋ । ਉਹਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਮੈਂਬਰਾ ਨੇ ਅੱਜ ਸਿੱਖ ਕੌਮ ਦੀਆਂ ਭਾਵਨਾਵਾਂ ਨਾ ਸਮਝੀਆਂ ਤੇ ਜ਼ਮੀਰ ਦੀ ਆਵਾਜ਼ ਨਾਲ਼ ਵੋਟਾਂ ਨਾ ਪਾਈਆ ਤਾਂ ਖਾਲਸਾ ਪੰਥ ਉਹਨਾਂ ਨੂੰ ਕਦੇ ਮਾਫ਼ ਨਹੀਂ ਕਰੇਗਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION