ਲੋਕ ਨੁਮਾਇੰਦਿਆਂ ਨੂੰ ਲੋਕਾਂ ’ਤੇ ਥਾਣੇਦਾਰੀ ਨਹੀਂ ਕਰਨੀ ਚਾਹੀਦੀ, ਸਰਕਾਰ ਕਿਸਾਨਾਂ ਦੀ ਮਾਨਸਿਕਤਾ ਸਮਝੇ: ਚੀਮਾ

ਚੰਡੀਗੜ੍ਹ, 9 ਅਕਤੂਬਰ, 2019 –

ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਸ ਰਵਿੰਦਰ ਸਿੰਘ ਚੀਮਾ ਨੇ ਪ੍ਰੈੱਸ ਦੇ ਨਾਂ ਜਾਰੀ ਬਿਆਨ ਵਿੱਚ ਕਿਹਾ ਪਿਛਲੇ ਇੱਕ ਮਹੀਨੇ ਤੋਂ ਸਰਕਾਰੀ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਨੂੰ ਡਰਾਉਣ ਧਮਕਾਉਣ ਅਤੇ ਫੁਸਲਾਉਣ ਦੇ ਬਾਵਜੂਦ 26700 ਆੜ੍ਹਤੀਆਂ ਵਿੱਚੋਂ ਸਿਰਫ 314 ਆੜ੍ਹਤੀਆਂ ਵੱਲੋਂ ਰਜਿਸਟ੍ਰੇਸ਼ਨ ਕਰਾਉਣੀ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਦੀ ਮਾਨਸਿਕਤਾ ਦੀ ਸਪੱਸ਼ਟ ਤਸਵੀਰ ਹੈ ਉਨ੍ਹਾਂ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਵੱਲੋਂ ਬਾਈਕਾਟ ਦੇ ਪਹਿਲੇ ਚਾਰ ਦਿਨਾਂ ਵਿੱਚ ਸਰਕਾਰੀ ਮਸੀਨਰੀ ਕੇਵਲ 350 ਟਨ ਝੋਨਾ ਹੀ ਖਰੀਦ ਸਕੀ ਅਤੇ 18 ਜ਼ਿਲ੍ਹਿਆਂ ਵਿੱਚ ਇੱਕ ਵੀ ਦਾਣਾ ਝੋਨੇ ਦਾ ਨਹੀਂ ਖਰੀਦ ਸਕੀ।

ਉਨ੍ਹਾਂ ਕਿਹਾ ਕਿ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੇ ਵਿਸ਼ਵਾਸ ਦਿਵਾਉਣ ਤੇ ਆੜ੍ਹਤੀਆਂ ਵੱਲੋਂ ਸਰਕਾਰੀ ਝੋਨੇ ਦੀ ਖਰੀਦ ਦਾ ਬਾਈਕਾਟ ਵਾਪਸ ਲੈ ਲਿਆ ਗਿਆ ਸੀ ਪਰ ਉਨ੍ਹਾਂ ਦੇ ਰੁਝੇਵਿਆਂ ਕਰਕੇ ਅਜੇ ਮੀਟਿੰਗ ਨਹੀਂ ਹੋ ਸਕੀ ਸ ਚੀਮਾ ਨੇ ਕਿਹਾ ਕਿ ਆੜ੍ਹਤੀ ਐਸੋਸੀਏਸ਼ਨ ਨੇ ਸਰਕਾਰ ਨਾਲ ਜੋ ਬਚਨ ਕੀਤਾ ਹੈ ਉਸ ਤੋਂ ਪਿੱਛੇ ਨਹੀਂ ਹਟੇਗੀ ਪਰ ਆੜ੍ਹਤੀ ਕਿਸੇ ਵੀ ਕੀਮਤ ਤੇ ਕਿਸਾਨਾਂ ਨਾਲ ਧੋਖਾ ਕਰਕੇ ਪੋਰਟਲ ਤੇ ਖਾਤੇ ਨਹੀਂ ਪਾਉਣ।

ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸਰਦਾਰ ਬਲਬੀਰ ਸਿੰਘ ਰਾਜੇਵਾਲ ਨੇ ਸਪਸਟ ਕਿਹਾ ਹੈ ਕਿ ਜਿਸ ਵੀ ਕਿਸਾਨ ਦਾ ਖਾਤਾ ਪੋਰਟਲ ਤੇ ਪਾਉਣਾ ਹੈ ਉਸ ਤੋਂ ਹਲਫੀਆ ਬਿਆਨ ਲੈ ਕੇ ਆੜ੍ਹਤੀ ਪੋਰਟਲ ਤੇ ਖਾਤਾ ਪਾਵੇ ਬਿਨਾਂ ਹਲਫ਼ੀਆ ਬਿਆਨ ਕਿਸੇ ਕਿਸਾਨ ਦਾ ਖਾਤਾ ਪਾਇਆ ਗਿਆ ਤਾਂ ਉਸ ਵਿਰੁੱਧ ਕਨੂੰਨੀ ਕਾਰਵਾਈ ਹੋਵੇਗੀ ।

ਚੀਮਾ ਨੇ ਕਿਹਾ ਕਿ ਕੋਈ ਵੀ ਆੜ੍ਹਤੀ ਆਪਣੇ ਕਿਸਾਨ ਨਾਲ ਧੋਖਾ ਨਹੀਂ ਕਰੇਗਾ ਅਤੇ ਨਾ ਹੀ ਕਾਨੂੰਨੀ ਸ਼ਿਕੰਜੇ ਵਿਚ ਫਸਣ ਲਈ ਤਿਆਰ ਹੈ ਉਨ੍ਹਾਂ ਖੁਰਾਕ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਆੜ੍ਹਤੀਆਂ ਨੂੰ ਧਮਕੀਆਂ ਦੇਣ ਤੇ ਵੀ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਲੋਕ ਨੁਮਾਇੰਦਿਆਂ ਨੂੰ ਲੋਕਾਂ ਤੇ ਥਾਣੇਦਾਰੀ ਨਹੀ ਕਰਨੀ ਚਾਹੀਦੀ ਸਗੋਂ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦਾ ਦੁੱਖ ਸੁਣਨਾ ਚਾਹੀਦਾ ਹੈ ।

ਇਸ ਮੌਕੇ ਸੂਬਾ ਪ੍ਰਧਾਨ ਤਰਸੇਮ ਸਿੰਘ ਕੁਲਾਰ ਸੂਬਾ ਸਕੱਤਰ ਹਰਬੰਸ ਸਿੰਘ ਧਾਲੀਵਾਲ ਰਮੇਸ਼ ਕੁਮਾਰ ਮੇਸ਼ੀ ਰਾਜਿੰਦਰ ਕੁਮਾਰ ਬਬਲੀ ਕੁਲਦੀਪ ਸਿੰਘ ਭੈਣੀ ਰਾਮ ਸਿੰਘ ਸ਼ੇਰੋਂ ਦਲਜੀਤ ਸਿੰਘ ਮਹਰੋਕ ਸ਼ਿਵਪਾਲ ਛਾਹੜ ਪਵਨ ਕੁਮਾਰ ਜਖੇਪਲ ਬਿਟੂ ਛਾਜਲੀ ਆਦਿ ਹਾਜ਼ਰ ਸਨ

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES