37.8 C
Delhi
Friday, April 19, 2024
spot_img
spot_img

DSGMC ਸਿੱਖ ਕੌਮ ਦੇ ਮਹਾਨ ਜਰਨੈਲਾਂ ਦਾ ਵਿਰਸਾ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ: ਜਗਦੀਪ ਸਿੰਘ ਕਾਹਲੋਂ

DSGMC trying to spread the heritage of Great Sikh Generals: Jagdip Singh Kahlon

ਯੈੱਸ ਪੰਜਾਬ
ਨਵੀਂ ਦਿੱਲੀ, 26 ਮਾਰਚ, 2023:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੇ ਮਹਾਨ ਜਰਨੈਲਾਂ ਦੇ ਵਿਰਸੇ ਨੂੰ ਘਰ ਘਰ ਪਹੁੰਚਾਉਣ ਲਈ ਯਤਨਸ਼ੀਲ ਹੈ ਤੇ ਇਸ ਵਾਸਤੇ ਸਾਡੇ ਅਮੀਰ ਵਿਰਸੇਤੇ ਇਤਿਹਾਸ ਬਾਰੇ ਕਿਤਾਬਚੇ ਛਪਵਾ ਕੇ ਘਰ ਘਰ ਵੰਡੀਆਂ ਜਾ ਰਹੀਆਂ ਹਨ। ਇਹ ਪ੍ਰਗਟਾਵਾ ਕਮੇਟੀ ਦੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕੀਤਾ ਹੈ।

ਅੱਜ ਇਥੇ ਦਿੱਲੀ ਰਾਮਗੜ੍ਹੀਆ ਬੋਰਡ ਵੱਲੋਂ ਗੁਰੂ ਤੇਗ ਬਹਾਦਰ ਇੰਸਟੀਚਿਊਟ ਹਰੀ ਨਗਰ ਵਿਖੇ ਦਿੱਲੀ ਫਤਿਹ ਦਿਵਸ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦੇਸ਼ ਵਿਦੇਸ਼ ਵਿਚ ਬਹੁਤ ਘੱਟ ਦੁਨੀਆਂ ਨੂੰ ਪਤਾ ਹੈ ਕਿ ਬਾਬਾ ਜੱਸਾ ਸਿੰਘ ਜੀ ਰਾਮਗੜ੍ਹੀਆ, ਬਾਬਾ ਬਘੇਲ ਸਿੰਘ ਜੀ ਤੇ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਉਹਨਾਂ ਨਾਲ ਚੜ੍ਹਤ ਸਿੰਘ ਸ਼ੁੱਕਰਚਕੀਆ ਤੇ ਤਾਰਾ ਸਿੰਘ ਘੇਬਾ ਨੇ 1783 ਵਿਚ ਦਿੱਲੀ ਫਤਿਹ ਕੀਤੀ ਸੀ।

ਉਹਨਾਂ ਕਿਹਾ ਕਿ ਇਹ ਫੌਜਾਂ 8 ਮਹੀਨੇ ਦਿੱਲੀ ਵਿਚ ਡੇਰੇ ਲਗਾ ਕੇ ਰਹੀਆਂ ਸਨ ਜਿਸ ਦੌਰਾਨ ਜਿਥੇ ਮੁਗਲ ਸ਼ਾਸਕਾਂ ਤੋਂ ਟੈਕਸਾਂ ਵਿਚ ਹਿੱਸਾ ਲਿਆ ਗਿਆ, ਉਥੇ ਹੀ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਗਈਤਾਂ ਜੋ ਇਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੋ ਸਕੇ।

ਉਹਨਾਂ ਕਿਹਾਕਿ ਜਿਸ ਸਮੇਂ ਦੌਰਾਨ ਦੇਸ਼ ਵਿਚ ਮੁਗਲ ਰਾਜ ਦੀ ਤੂਤੀ ਬੋਲਦੀ ਸੀ, ਸਿੱਖ ਜਰਨੈਲਾਂ ਨੇ ਉਸ ਵੇਲੇ ਮੁਗਲ ਸਾਸ਼ਕਾਂ ਨੂੰ ਉਹਨਾਂ ਦੇ ਘਰ ਵੜ੍ਹ ਕੇ ਮਾਤ ਦਿੱਤੀ ਸੀ ਪਰ ਇਹ ਇਤਿਹਾਸ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਉਹਨਾਂ ਕਿਹਾ ਕਿ ਅਸਲ ਵਿਚ ਇਹ ਸਮੇਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਜ਼ਿੰਮੇਵਾਰੀ ਬਣਦੀ ਸੀਕਿ ਉਹ ਇਤਿਹਾਸ ਬਾਰੇ ਲੋਕਾਂ ਨੂੰ ਜਾਗਰੂਕ ਕਰਦੀਆਂ ਪਰ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ ਵਿਚ ਨਾਕਾਮ ਰਹੀਆਂ ਹਨ। ਉਹਨਾਂ ਕਿਹਾ ਕਿ ਹੁਣ ਅਸੀਂ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਕੰਮ ਕਰਰਹੇਹਾਂ ਤੇ ਸਾਡੇ ਅਮੀਰ ਵਿਰਸੇ ਤੇ ਇਤਿਹਾਸ ਦੇ ਕਿਤਾਬਚੇ ਛਪਵਾ ਕੇ ਸਿਰਫ ਸਿੱਖਾਂ ਦੇ ਹੀ ਨਹੀਂ ਬਲਕਿ ਦੇਸ਼ ਦੇ ਹਰ ਘਰ ਵਿਚ ਪਹੁੰਚਾਉਣ ਲਈ ਯਤਨ ਕਰ ਰਹੇ ਹਾਂ।

ਸਰਦਾਰ ਕਾਹਲੋਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬੀਤੇ ਸਮੇਂ ਵਿਚ ਦਿੱਲੀ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਮਨਾਏ ਗਏ ਵੀਰ ਬਾਲ ਦਿਵਸ ਸਮਾਗਮਾਂ ਦੀ ਬਦੌਲਤ ਨਾ ਸਿਰਫ ਦੇਸ਼ ਦੇ ਕੋਨੇ ਕੋਨੇ ਵਿਚ ਬਲਕਿ ਵਿਦੇਸ਼ਾਂ ਵਿਚ ਵੀ ਲੋਕਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੀ ਬਹਾਦਰੀ, ਦਲੇਰੀ ਤੇ ਉਹਨਾਂ ਦੇ ਮਹਾਨ ਇਤਿਹਾਸ ਦੀ ਜਾਣਕਾਰੀ ਮਿਲੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਆਜ਼ਾਦੀ ਦੇ ਇਤਿਹਾਸ ਵਿਚ ਅਜਿਹਾ ਪਹਿਲੀਵਾਰ ਹੋਇਆ ਹੈ ਕਿ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਬਾਰੇ ਜਾਗਰੂਕਤਾ ਮਿਲੀ ਹੈ।

ਉਹਨਾਂ ਕਿਹਾ ਕਿ ਇਸ ਸਾਲ ਅਸੀਂ ਲਾਲ ਕਿਲ੍ਹੇ ’ਤੇ ਜੋ ਦਿੱਲੀ ਫਤਿਹ ਦਿਵਸ ਮਨਾ ਰਹੇ ਹਾਂ, ਉਸ 4 ਰੋਜ਼ਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਤੇ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ 200 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ 6 ਅਪ੍ਰੈਲ ਨੂੰ ਸ੍ਰੀ ਅਕਾਲ ਤਖ‌ਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਵੇਗਾ ਜੋ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚੋਂ ਹੁੰਦਾ ਹੋਇਆ ਉਸੇ ਦਿਨ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ 7 ਅਪ੍ਰੈਲ ਨੂੰ ਦਿੱਲੀ ਵਿਚ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਇਸਦੀ ਸਮਾਪਤ ਹੋਵੇਗੀ।

ਉਹਨਾਂ ਦੱਸਿਆ ਕਿ 8 ਅਪ੍ਰੈਲ ਦੀ ਸ਼ਾਮ ਨੂੰ ਲਾਲ ਕਿਲ੍ਹੇ ’ਤੇ ਰਹਿਰਾਸ ਸਾਹਿਬ ਦੇ ਪਾਠ ਨਾਲ ਦੀਵਾਨ ਆਰੰਭ ਹੋਣਗੇ ਜੋ ਰਾਤ 11.00 ਵਜੇ ਤੱਕ ਜਾਰੀ ਰਹਿਣਗੇ। ਉਹਨਾਂ ਦੱਸਿਆ ਕਿ 9 ਤਾਰੀਕ ਨੂੰ ਜਰਨੈਲੀ ਮਾਰਚ ਲਾਲ ਕਿਲ੍ਹੇ ’ਤੇ ਸਮਾਪਤੀ ਹੋਵੇਗੀ ਜਿਸ ਮਗਰੋਂ ਢਾਡੀ ਕਵੀਸ਼ਨਰੀ ਤੇ ਹੋਰ ਪ੍ਰੋਗਰਾਮ ਹੋਣਗੇ ਜੋ ਰਾਤ 11.00 ਵਜੇ ਤੱਕ ਚੱਲਣਗੇ। ਉਹਨਾਂ ਨੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਪ੍ਰੋਗਰਾਮਾਂ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਜੀਤ ਸਿੰਘ ਪੱਪਾ, ਰਮਨਦੀਪ ਸਿੰਘ ਥਾਪਰ, ਸਰਬਜੀਤ ਸਿੰਘ ਵਿਰਕ, ਗੁਰਮੀਤ ਸਿੰਘ ਭਾਟੀਆ, ਅਤਿੰਦਰਪਾਲ ਸਿੰਘ ਨਾਗੀ, ਰਾਮਗੜ੍ਹੀਆ ਬੋਰਡ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਨਾਗੀ, ਕੇਵਲ ਸਿੰਘ, ਗੁਲਜਿੰਦਰ ਸਿੰਘ, ਤਰਲੋਚਨ ਸਿੰਘ ਡੋਲਾ, ਜਗਜੀਤ ਸਿੰਘ, ਕਰਮਵੀਰ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ ਬੁਰਜੀ, ਬਲਵਿੰਦਰ ਸਿੰਘ ਸੰਧੂ, ਗੁਰਿੰਦਰ ਸਿੰਘ, ਮਨਵੀਰ ਸਿੰਘ, ਮੋਹਨ ਸਿੰਘ ਤੇ ਬਲਬੀਰ ਸਿੰਘ ਤੇ ਹੋਰ ਪਤਵੰਤੇ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION