31.1 C
Delhi
Saturday, April 20, 2024
spot_img
spot_img

DSGMC ਨੂੰ ਬਦਨਾਮ ਕਰਨ ਲਈ ਵਿਰੋਧੀ ਸਾਜ਼ਿਸ਼ਾਂ ਘੜਨ ਲੱਗੇ: Harmeet Singh Kalka

ਯੈੱਸ ਪੰਜਾਬ
ਨਵੀਂ ਦਿੱਲੀ, 14 ਮਾਰਚ, 2021:
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਟੀਮ ਵੱਲੋਂ ਮਨੁੱਖਤਾ ਦੀ ਕੀਤੀ ਜਾ ਰਹੀ ਸੇਵਾ ਸਾਡੇ ਵਿਰੋਧੀਆਂ ਨੁੰ ਪਸੰਦ ਨਹੀਂ ਆ ਰਹੀ ਜਿਸ ਕਾਰਨ ਉਹਨਾਂ ਨੇ ਕਮੇਟੀ ਦਾ ਅਕਸ ਖਰਾਬ ਕਰਨ ਵਾਸਤੇ ਸਾਜ਼ਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਹ ਪ੍ਰਗਟਾਵਾ ਕਮੇਟੀ ਦੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਕੀਤਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਕਮੇਟੀ ਨੇ ਅਦਾਲਤ ਦੇ ਹੁਕਮਾਂ ਅਨੁਸਾਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਅਧਿਆਪਕਾਂ ਤੇ ਸਟਾਫ ਨੁੰ 60 ਫੀਸਦੀ ਤਨਖਾਹ ਕੋਰੋਨਾ ਕਾਲ ਵਿਚ ਦਿੱਤੀ ਹੈ।

ਉਹਨਾਂ ਦੱਸਿਆ ਕਿ ਇਸ ਕੋਰੋਨਾ ਕਾਲ ਦੀਆਂ 18 ਕਰੋੜ ਰੁਪਏ ਫੀਸਾਂ ਵਿਦਿਆਰਥੀਆਂ ਤੋਂ ਲੈਣੀਆਂ ਬਾਕੀ ਹਨ ਕਿਉਂਕਿ ਮਹਾਂਮਾਰੀ ਦੇ ਦੌਰਾਨ ਬਹੁਤ ਸਾਰੇ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਤੇ ਅਜਿਹੇ ਲੋਕ ਫੀਸ ਭਰਨ ਤੋਂ ਅਸਮਰਥ ਹਨ ਪਰ ਕਮੇਟੀ ਨੇ ਇਹਨਾਂ ਤੋਂ ਫੀਸਾਂ ਮੰਗਣ ਦੀ ਥਾਂ ਆਪਣੇ ਕੋਲੋਂ ਰਿਕਾਰਡ ਪੈਸਾ 36 ਕਰੋੜ, 93 ਲੱਖ 24153 ਰੁਪਏ ਦੋ ਸਾਲਾਂ ਦੌਰਾਨ ਸਕੂਲਾਂ ਨੂੰ ਦਿੱਤੇ ਹਨ।

ਉਹਨਾਂ ਦੱਸਿਆ ਕਿ ਪਿਛਲੇ ਪੰਜਾਹ ਸਾਲਾਂ ਵਿਚ ਕਮੇਟੀ ਵੱਲੋਂ ਸਕੂਲਾਂ ਨੂੰ ਦਿੱਤੇ ਗਏ ਪੈਸੇ ਵਿਚੋਂ ਇਹ ਰਿਕਾਰਡ ਹੈ ਕਿ ਇੰਨਾ ਪੈਸਾ ਸਕੂਲਾਂ ਵਾਸਤੇ ਦਿੱਤਾ ਗਿਆ ਤਾਂ ਜੋ ਕਿ ਸਕੂਲ ਮਜ਼ਬੂਤ ਹੋ ਸਕਣ।

ਸ੍ਰੀ ਕਾਲਕਾ ਨੇ ਕਿਹਾ ਕਿ ਦੂਜੇ ਪਾਸੇ ਸਰਨਾ ਭਰਾਵਾਂ ਦੇ ਕਾਰਜਕਾਲ ਵੇਲੇ 2002 ਤੋਂ 2012 ਤੱਕ ਸਕੂਲਾਂ ਤੋਂ 5 ਕਰੋੜ 60 ਲੱਖ ਰੁਪਏ ਫੀਸ ਵਸੂਲੀ ਗਈ ਜਦਕਿ ਸਿਰਫ 2 ਕਰੋੜ 26 ਲੱਖ ਰੁਪਏ ਸਕੂਲਾਂ ਨੁੰ ਦਿੱਤੇ ਗਏ। ਉਹਨਾਂ ਕਿਹਾ ਕਿ ਸਰਨਾ ਭਰਾਵਾਂ ਨੇ ਸਕੂਲਾਂ ਵਿਚ 400 ਤੋਂ ਵਧੇਰੇ ਸਟਾਫ ਫਾਲਤੂ ਭਰਤੀ ਕਰ ਦਿੱਤਾ ਜਦਕਿ ਵਿਦਿਆਰਥੀਆਂ ਦੀ ਗਿਣਤੀ ਉਹਨਾਂ ਦੇ ਆਉਣ ਤੋਂ ਲੈ ਕੇ ਸੰਗਤਾਂ ਵੱਲੋਂ ਪ੍ਰਧਾਨਗੀ ਤੋਂ ਲਾਂਭੇ ਕਰਨ ਤੱਕ ਉਨੀ ਹੀ ਸੀ।

ਸ੍ਰੀ ਕਾਲਕਾ ਨੇ ਕਿਹਾ ਕਿ ਸਾਡੇ ਵਿਰੋਧੀ ਸਾਜ਼ਿਸ਼ਾਂ ਅਧੀਨ ਸਕੂਲਾਂ ਦੇ ਕੁਝ ਚੋਣਵੇਂ ਅਧਿਆਪਕਾਂ ਨੂੰ ਭੜਕਾ ਕੇ ਸਾਡੇ ਖਿਲਾਫ ਮੁਜ਼ਾਹਰੇ ਕਰਵਾਉਣ ਦੀਕੋਸ਼ਿਸ਼ ਕਰ ਰਹੇ ਹਨ। ਉਹਨਾਂ ਕਿਹਾ ਕਿ ਕੱਲ੍ਹ 50 ਦੇ ਕਰੀਬ ਅਧਿਆਪਕਾਂ ਵੱਲੋਂ ਵੀਡੀਓ ਬਣਾ ਕੇ ਕਮੇਟੀ ਦੀ ਬਦਨਾਮੀ ਕਰਨ ਦੇ ਯਤਨ ਕੀਤੇ ਗਏ ਪਰ ਸੰਗਤ ਸੋਸ਼ਲ ਮੀਡੀਆ ‘ਤੇ ਅਜਿਹੇ ਅਧਿਆਪਕਾਂ ਨੂੰ ਲਾਹਨਤਾਂ ਪਾ ਰਹੀ ਹੈ।

ਉਹਨਾਂ ਦੱਸਿਆ ਕਿ ਸਾਨੂੰ ਹਾਈ ਕੋਰਟ ਨੇ 17.7.2020 ਨੂੰ ਹੁਕਮ ਦਿੱਤਾ ਸੀ ਕਿ 60 ਫੀਸਦੀ ਤਨਖਾਹ ਦਿੱਤੀ ਜਾਵੇ ਜੋ ਅਸੀਂ ਦਿੱਤੀ ਹੈ। ਉਹਨਾਂ ਦੱਸਿਆ ਕਿ ਅਦਾਲਤ ਨੇ ਸਾਨੂੰ 17 ਮਈ 2021 ਤੱਕ ਦਾ ਸਮਾਂ ਦਿੱਤਾ ਹੈ ਜਿਸ ਦੌਰਾਨ ਅਸੀਂ ਆਪਣੀ ਸਥਿਤੀ ਤੇ ਮਹਾਮਾਰੀ ਕਾਰਨ ਬਣੇ ਸੰਕਟ ਵਿਚੋਂ ਨਿਕਲਣ ਲਈ ਯੋਜਨਾ ਅਦਾਲਤ ਅੱਗੇ ਰੱਖਣੀ ਹੈ।

ਉਹਨਾਂ ਕਿਹਾ ਕਿ ਅਸੀਂ ਮੈਡੀਕਲ ਖੇਤਰ ਵਿਚ ਬਾਲਾ ਪ੍ਰੀਤਮ ਦਵਾਖਾਨੇ ਖੋਲ੍ਹਣ ਤੋਂ ਬਾਅਦ ਪਿਛਲੇ ਹਫਤੇ ਮੁਫਤ ਕਿਡਨੀ ਡਾਇਲਸਿਸ ਹਸਪਤਾਲ ਸ਼ੁਰੂ ਕੀਤਾ ਤੇ ਫਿਰ ਸਿਰਫ 50 ਰੁਪਏ ਵਿਚ ਗਰੀਬਾਂ ਵਾਸਤੇ ਐਮ ਆਰ ਆਈ ਦੀ ਸੇਵਾ ਸ਼ੁਰੂ ਕੀਤੀ ਜਿਸਨੂੰ ਸੰਗਤ ਵਡਿਆ ਰਹੀ ਹੈ ਪਰ ਸਾਡੇ ਵਿਰੋਧੀਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ।

ਉਹਨਾਂ ਕਿਹਾ ਕਿ ਇਸੇ ਲਈ ਵਿਰੋਧੀ ਕਮੇਟੀ ਦੀ ਮੌਜੂਦਾ ਟੀਮ ਨੂੰ ਬਦਨਾਮ ਕਰਨ ਵਾਸਤੇ ਪੱਬਾਂ ਭਾਰ ਹਨ ਪਰ ਸੰਗਤ ਕਦੇ ਵੀ ਇਹਨਾਂ ਨੁੰ ਆਪਣੀਆਂ ਚਾਲਾਂ ਵਿਚ ਸਫਲ ਨਹੀਂ ਹੋਣ ਦੇਵੇਗੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION