spot_img
44.1 C
Delhi
Monday, June 17, 2024
spot_img

DSGMC ਦੇ ਸਾਬਕਾ ਮੈਂਬਰ Bhupinder Singh Sabharwal ਵੱਲੋਂ ‘JAGO’ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ

ਯੈੱਸ ਪੰਜਾਬ
ਨਵੀਂ ਦਿੱਲੀ, 12 ਮਾਰਚ, 2021 –
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਭੁਪਿੰਦਰ ਸਿੰਘ ਸਭਰਵਾਲ ਅੱਜ ਜਾਗੋ ਪਾਰਟੀ ‘ਚ ਸ਼ਾਮਲ ਹੋਏ। ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸਭਰਵਾਲ ਸਣੇ ਕਈ ਪਤਵੰਤੇ ਸੱਜਣਾਂ ਨੂੰ ਪਾਰਟੀ ‘ਚ ਜੀ ਆਇਆ ਕਿਹਾ।

ਇਸ ਮੌਕੇ ਵਾਰਡ ਨੰਬਰ 42 ਦਿਲਸ਼ਾਦ ਗਾਰਡਨ ਤੋਂ ਸੁਖਦੇਵ ਸਿੰਘ ਰਾਮਨਗਰ, ਸਰਨਾ ਦਲ ਦੀ ਯੂਥ ਵਿੰਗ ਦੇ ਸਾਬਕਾ ਜਨਰਲ ਸਕੱਤਰ ਗੁਰਸ਼ੇਰ ਸਿੰਘ ਸੇਠੀ, ਸਮਾਜਿਕ ਕਾਰਕੁੰਨ ਅਮਨਪ੍ਰੀਤ ਕੌਰ ਅਤੇ ਐਡਵੋਕੇਟ ਸਰਬਜੀਤ ਸਿੰਘ ਨਰੂਲਾ ਸ਼ਾਮਲ ਹੋਏ।

ਜੀਕੇ ਨੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਵੱਲੋਂ ਲੋਕਡਾਉਨ ਦੌਰਾਨ ਲੋੜਵੰਦ ਸਿੱਖਾਂ ਨੂੰ ਰਾਸ਼ਨ ਦੇਣ ਦੀ ਬਜਾਏ ਦਾਨ ‘ਚ ਆਏ ਆਟੇ ਨੂੰ ਖੁਲ੍ਹੇ ਬਾਜ਼ਾਰ ‘ਚ ਵੇਚਣ ਦੇ ਮਾਮਲੇ ‘ਚ ਅੱਜ ਦਿੱਲੀ ਦੀ ਰਾਉਜ ਅਵੈਨਿਊ ਕੋਰਟ ਵੱਲੋਂ ਦਿੱਲੀ ਪੁਲਿਸ ਨੂੰ ਕੀਤੀ ਗਈ ਤਾੜਨਾਂ ਦਾ ਹਵਾਲਾ ਦਿੱਤਾ।

ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਦੇ ਦਿੱਲੀ ਸਟੇਟ ਪ੍ਰਧਾਨ ਅਤੇ ਦਿੱਲੀ ਕਮੇਟੀ ਮੈਂਬਰ ਚਮਨ ਸਿੰਘ ਨੇ ਕਮੇਟੀ ਵੱਲੋਂ ਸੰਗਤਾਂ ਵੱਲੋਂ ਦਾਨ ਕੀਤੇ ਗਏ ਆਟੇ ਦੇ ਮਾਮਲੇ ‘ਚ ਥਾਣਾ ਸੰਸਦ ਮਾਰਗ ਵਿਖੇ ਸ਼ਿਕਾਇਤ ਦਿੱਤੀ ਸੀ। ਪਰ ਬਿਨਾਂ ਜਾਂਚ ਕੀਤੇ ਦਿੱਲੀ ਪੁਲਿਸ ਨੇ ਇਸ ਮਾਮਲੇ ‘ਚ ਐਨ.ਸੀ.ਆਰ. ਕੱਟ ਦਿੱਤੀ ਸੀ। ਜਦਕਿ ਗੰਭੀਰ ਧਾਰਾਵਾਂ ‘ਚ ਐਫ.ਆਈ.ਆਰ. ਦਰਜ਼ ਹੋਣੀ ਚਾਹੀਦੀ ਸੀ।

ਇਸ ਲਈ ਅੱਜ ਮਾਨਯੋਗ ਜੱਜ ਰਵਿੰਦਰ ਕੁਮਾਰ ਪਾਂਡੇ ਨੇ ਥਾਣਾ ਸੰਸਦ ਮਾਰਗ ਦੇ ਐਸ.ਐਚ.ਓ. ਨੂੰ 24 ਮਾਰਚ ਤਕ ਇਸ ਸੰਬੰਧੀ ਐਕਸ਼ਨ ਟੇਕਨ ਰਿਪੋਰਟ ਜਮਾ ਕਰਾਉਣ ਦਾ ਆਦੇਸ਼ ਦਿੱਤਾ ਹੈ। ਜੀਕੇ ਨੇ ਕਿਹਾ ਕਿ ਨਵੀਂ ਪਾਰਟੀ ਹੋਣ ਦੇ ਬਾਵਜੂਦ ਜਿਸ ਤਰੀਕੇ ਨਾਲ ਸੰਗਤਾਂ ਦਾ ਹੜ੍ਹ ਪਾਰਟੀ ‘ਚ ਸ਼ਾਮਲ ਹੋ ਰਿਹਾ ਹੈ।

ਉਸ ਨੂੰ ਦੇਖ ਕੇ ਲਗਦਾ ਹੈ ਕਿ ਆਉਣ ਵਾਲੇ ਨਤੀਜੇ ਸ਼ਾਨਦਾਰ ਹੋਣਗੇ। ਜੀਕੇ ਨੇ ਕਿਹਾ ਕਿ 2017 ਦੀ ਚੋਣਾਂ ‘ਚ ਅਕਾਲੀ ਦਲ ਵੀ ਨਹੀਂ ਰਿਹਾ ਸੀ। ਦਿੱਲੀ ਦੀ ਸੰਗਤ ਨੇ ਸਾਡੇ ਕੀਤੇ ਕੰਮਾਂ ‘ਤੇ ਅਕਾਲੀ ਦਲ ਦੇ ਆਗੂਆਂ ਦੀ ਫੋਟੂਆਂ ਦੇ ਬਿਨਾ ਮੋਹਰ ਲਾਈ ਸੀ, ਆਉਣ ਵਾਲਾ ਸਮਾਂ ਵੀ ਝੂਠੇ ਅਕਾਲੀਆਂ ਦੇ ਪਰਪੰਚ ਤੋਂ ਦਿੱਲੀ ਨੂੰ ਮੁਕਤ ਕਰਾਉਣ ਦਾ ਹੋਵੇਗਾ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION