spot_img
44.1 C
Delhi
Monday, June 17, 2024
spot_img

DSGMC ਚੋਣਾਂ ਜਿੱਤਣ ਲਈ ‘JAGO’ ਬੱਜਰ ਕੁਰਹਿਤ ਨੂੰ ਉਤਸ਼ਾਹਿਤ ਨਹੀਂ ਕਰੇਗੀ: Manjit Singh GK

ਯੈੱਸ ਪੰਜਾਬ
ਨਵੀਂ ਦਿੱਲੀ, 9 ਮਾਰਚ, 2021 –
ਜਾਗੋ ਪਾਰਟੀ ਨੇ ਅੱਜ ਮਾਡਲ ਟਾਊਨ ਵਾਰਡ ਤੋਂ ਜਸਵਿੰਦਰ ਸਿੰਘ ਨੂੰ ਆਪਣਾ ਉਮੀਦਵਾਰ ਘੋਸ਼ਿਤ ਕੀਤਾ ਹੈ। ਪਾਰਟੀ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਸਾਥੀਆਂ ਸਣੇ ਪਾਰਟੀ ‘ਚ ਸ਼ਾਮਲ ਹੋਏ ਜਸਵਿੰਦਰ ਸਿੰਘ ਨੂੰ ਸਿਰੋਪਾਉ ਦੇ ਕੇ ਪਾਰਟੀ ‘ਚ ਜੀ ਆਇਆ ਕਿਹਾ।

ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਜਸਵਿੰਦਰ ਸਿੰਘ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਨੌਡਲ ਆਫਿਸਰ, ਗੁਰਦੁਆਰਾ ਸਿੰਘ ਸਭਾ ਅਸੋਕ ਵਿਹਾਰ ਫੇਜ਼-2 ਦੀ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ, ਹਰਸਖਾ ਪੰਜਾਬੀ ਸੁਸਾਇਟੀ ਦੇ ਕਨਵੀਨਰ ਅਤੇ ਅਸ਼ੋਕ ਵਿਹਾਰ ਫੇਜ਼-2 ਏ ਬਲਾਕ ਦੇ ਸਰਪ੍ਰਸਤ ਹਨ।

ਜੀਕੇ ਨੇ ਇਸ ਮੌਕੇ ਸਾਬਕਾ ਦਿੱਲੀ ਕਮੇਟੀ ਮੈਂਬਰ ਮਨਜੀਤ ਸਿੰਘ ਰੇਖੀ ਨੂੰ ਉ਼ੱਤਰੀ ਦਿੱਲੀ ਦੀ ਸਮੂਹ ਸੀਟਾਂ ਦਾ ਇੰਚਾਰਜ ਐਲਾਨ ਕਰਦੇ ਹੋਏ ਜਸਵਿੰਦਰ ਸਿੰਘ ਨੂੰ ਪਾਰਟੀ ਉਮੀਦਵਾਰ ਬਣਾਉਣ ਦੇ ਪਿੱਛੇ ਇਲਾਕੇ ਦੀ ਸਮੂਹ ਪ੍ਰਤੀਨਿਧੀ ਸੰਸਥਾਵਾਂ ਵੱਲੋਂ ਜਸਵਿੰਦਰ ਸਿੰਘ ਨੂੰ ਜਾਗੋ ਦਾ ਉਮੀਦਵਾਰ ਬਣਾਉਣ ਦੇ ਪਾਸ ਕੀਤੇ ਗਏ ਮਤੇ ਦਾ ਹਵਾਲਾ ਦਿੱਤਾ।

ਜੀਕੇ ਨੇ ਕਿਹਾ ਕਿ ਸਮੂਹ ਸੰਗਤਾਂ ਦੀ ਮੰਗ ਅਤੇ ਪਾਰਟੀ ਦੇ ਅਹੁਦੇਦਾਰਾਂ ਦੇ ਵੱਲੋਂ ਲਏ ਗਏ ਫੈਸਲੇ ਦੇ ਆਧਾਰ ‘ਤੇ ਇਹ ਫੈਸਲਾ ਲਿਆ ਗਿਆ।

ਜੀਕੇ ਨੇ ਕਿਹਾ ਕਿ ਜਾਗੋ ਪਾਰਟੀ ਦਾ ਉਮੀਦਵਾਰ ਬਣਨ ਵਾਸਤੇ ਜਿਸ ਤਰ੍ਹਾਂ ਨਾਲ ਪਤਵੰਤੇ ਲੋਕਾਂ ‘ਚ ਹੋੜ ਲਗੀ ਹੈ, ਇਹੀ ਕਾਰਨ ਹੈ ਕਿ ਕਈ ਸੀਟਾਂ ‘ਤੇ ਉਮੀਦਵਾਰ ਤੈਅ ਕਰਨ ਦੇ ਅਧਿਕਾਰ ਅਸੀਂ ਸਥਾਨਕ ਸੰਗਤ ‘ਤੇ ਛੱਡ ਦਿੱਤੇ ਹਨ। 16 ਮਹੀਨੇ ਪੁਰਾਣੀ ਪਹਿਲੀ ਵਾਰ ਚੋਣ ਲੜ ਰਹੀ ਪਾਰਟੀ ਲਈ ਇਹ ਉਸਾਰੂ ਅਹਿਸਾਸ ਕਰਾਉਣ ਵਾਲੀ ਖ਼ਬਰ ਹੈ।

ਜੀਕੇ ਨੇ ਦਾਅਵਾ ਕੀਤਾ ਕਿ ਚੋਣਾਂ ਜਿੱਤਣ ਲਈ ਜਾਗੋ ਪਾਰਟੀ ਵੱਲੋਂ ਨੋਟ ਅਤੇ ਸ਼ਰਾਬ ਨਾ ਵੰਡਣ ਦੇ ਕੀਤੇ ਐਲਾਨ ਨੇ ਪੰਥਕ ਹਲਕਿਆਂ ‘ਚ ਜਾਗੋ ਪਾਰਟੀ ਦੇ ਪੰਥਕ ਏਜੰਡੇ ਦੀ ਚਰਚਾ ਛੇੜ ਦਿੱਤੀ ਹੈ।

ਜੀਕੇ ਨੇ ਸਾਫ਼ ਕਿਹਾ ਕਿ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਪ੍ਰਬੰਧ ਦੀ ਸੇਵਾ ਪ੍ਰਾਪਤ ਕਰਨ ਲਈ ਅਸੀਂ ਕਿਸੇ ਵੀ ਬਜ਼ਰ ਕੁਰਹਿਤ ਨੂੰ ਉਤਸਾਹਿਤ ਨਹੀਂ ਕਰਾਂਗੇ। ਇਥੇ ਇਹ ਦਸ ਦੇਈਏ ਕਿ ਪਹਿਲੀ ਸੂਚੀ ‘ਚ ਜਾਗੋ ਪਾਰਟੀ 15 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION