ਡੀ.ਜੀ.ਪੀ. ਦਿਨਕਰ ਗੁਪਤਾ ਦਾ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਬਿਆਨ ਸਿੱਖ ਕੌਮ ਲਈ ਚੁਣੌਤੀ: ਹਵਾਰਾ ਕਮੇਟੀ

ਅੰਮ੍ਰਿਤਸਰ, 22 ਫ਼ਰਵਰੀ, 2020 –

ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੀ ਕਮੇਟੀ ਨੇ ਪੰਜਾਬ ਦੇ ਡੀ.ਜੀ.ਪੀ.ਦਿਨਕਰ ਗੁਪਤਾ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਅਤੇ ਸਮੁੱਚੀ ਸਿੱਖ ਕੌਮ ਖ਼ਿਲਾਫ਼ ਘੇਰਾਬੰਦੀ ਕਰਕੇ ਦਿੱਤੇ ਅਪਮਾਨ ਜਨਕ ਬਿਆਨ ਨੂੰ ਇਕ ਚੁਣੌਤੀ ਅਲੈਨਿਆ ਹੈ।

ਕਮੇਟੀ ਆਗੂ ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋਫੈਸਰ ਬਲਜਿੰਦਰ ਸਿੰਘ, ਬਾਪੂ ਗੁਰਚਰਨ ਸਿੰਘ ਨੇ ਸਾਂਝੇ ਬਿਆਨ ਵਿੱਚ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਮੌਕੇ ਤੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਖੁਲਣ ਤੋਂ ਪਹਿਲਾਂ ਹੀ ਦਿੱਲੀ ‘ਚ ਸੱਤਾ ਤੇ ਬੈਠੀ ਭਾਜਪਾ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਦੇ ਖੁੱਲ੍ਹਣ ਦਾ ਵਿਰੋਧ ਕੀਤਾ ਸੀ।

ਪਰ ਸਿੱਖਾਂ ਦੀ ਕੋਮਾਤਰੀ ਮੰਗ ਤੇ ਨਿੱਤ ਦੀ ਅਰਦਾਸ ਅਤੇ ਪਾਕਿਸਤਾਨ ਸਰਕਾਰ ਵੱਲੋਂ ਅਪਨਾਏ ਜ਼ਬਰਦਸਤ ਹਾਂ ਪੱਖੀ ਰਵਈਏ ਦੇ ਸਾਹਮਣੇ ਭਾਰਤੀ ਹਕੂਮਤ ਨੂੰ ਨਾਂ ਚਾਹੁੰਦੇ ਹੋਏ ਵੀ ਇਹ ਲਾਂਘਾ ਖੋਲ੍ਹਣਾ ਪਿਆਂ।

ਹੁਣ ਜੱਦ ਇਹ ਲਾਘਾਂ ਖੁੱਲ ਗਿਆ ਹੈ ਤਾਂ ਇਸਨੂੰ ਬੰਦ ਕਰਵਾਉਣ ਦੀ ਸਾਜਿਸ਼ ਹੇਠ ਡੀ.ਜੀ.ਪੀ ਦਿਨਕਰ ਗੁਪਤਾ ਵੱਲੋਂ ਸਮੁੱਚੀ ਸਿੱਖ ਕੋਮ ਅਤੇ ਕਰਤਾਰਪੁਰ ਦੇ ਦਰਸ਼ਣ ਕਰਣ ਲਈ ਗਏ ਸ਼ਰਧਾਲੂਆਂ ਨੂੰ ਇਹ ਕਹਿਕੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਜੱਦ ਉਹ ਸਵੇਰੇ ਜਾ ਕੇ ਸ਼ਾਮ ਨੂੰ ਵਾਪਿਸ ਆਉਂਦੇ ਹਨ ਤਾਂ ਉਹ ਹਥਿਆਰਾਂ ਦੀ ਅਤੇ ਬਾਰੂਦ ਦੀ ਟ੍ਰੇਨਿੰਗ ਲੈ ਕੇ ਅੱਤਵਾਦੀ ਬਣਕੇ ਪਰਤਦੇ ਹਨ।

ਦਿਨਕਰ ਗੁਪਤਾ ਦੀ ਇਹ ਟਿੱਪਣੀ ਗੁਰੂ ਨਾਨਕ ਪਾਤਸ਼ਾਹ ਦੇ ਉਪਦੇਸ਼ ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਦੀ ਤੌਹੀਨ ਕਰਦੀ ਹੈ। ਗੁ: ਕਰਤਾਰਪੁਰ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸਰਬ ਸਾਂਝੀਵਾਲਤਾ ਦਾ ਉਪਦੇਸ਼ ਮਿਲਦਾ ਹੈ। ਪਰ ਭਾਜਪਾ, ਕਾਂਗਰਸ ਅਤੇ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਕਰਤਾਰਪੁਰ ਦਾ ਲਾਂਘਾ ਹਜ਼ਮ ਨਹੀਂ ਹੋ ਰਿਹਾ। ਸੰਯੁਕਤ ਰਾਸ਼ਟਰ ਦੇ ਸਕੱਤਰ ਪਿਛਲੇ ਦਿਨੀਂ ਗੁ: ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਗੁਰੂ ਕਾ ਲੰਗਰ ਛੱਕਿਆਂ।

ਉਨ੍ਹਾਂ ਨੇ ਪਾਕਿਸਤਾਨ ਸਰਕਾਰ ਅਤੇ ਸਿੱਖਾਂ ਦੀ ਪ੍ਰਸ਼ੰਸਾ ਕੀਤੀ ਭਾਰਤੀ ਹਕੂਮਤ ਨੂੰ ਇਹ ਸਭ ਕੁਝ ਬਰਦਾਸ਼ਤ ਨਹੀਂ ਹੋ ਰਿਹਾ ਹੈ। ਇਸ ਲਈ ਕੇਂਦਰ ਦੇ ਇਸ਼ਾਰੇ ਤੇ ਚੱਲਦਿਆਂ ਕੈਪਟਨ ਅਮਰਿੰਦਰ ਸਿੰਘ ਅਤੇ ਉਸ ਦੇ ਡੀ.ਜੀ.ਪੀ ਨੇ ਗੁ: ਕਰਤਾਰਪੁਰ ਅਤੇ ਸਿੱਖ ਸ਼ਰਧਾਲੂਆਂ ਨੂੰ ਅੱਤਵਾਦੀ ਕਹਿ ਕੇ ਬਦਨਾਮ ਕਰਨ ਲਈ ਇਹ ਬਿਆਨ ਦਿੱਤਾ ਹੈ। ਜਿਸ ਦਾ ਕਿ ਸਿੱਖ ਕੌਮ ਡੱਟਵਾਂ ਵਿਰੋਧ ਕਰਦੀ ਹੈ।

Share News / Article

Yes Punjab - TOP STORIES