24.1 C
Delhi
Sunday, April 14, 2024
spot_img
spot_img

ਦੇਸ਼ ਭਗਤ ਯਾਦਗਾਰ ਕਮੇਟੀ ਨੇ ਡਾ. ਗੋਪਾਲ ਸਿੰਘ ਬੁੱਟਰ ਨੂੰ ਨਵੇਂ ਸਥਾਪਤ ਕੀਤੇ ਬਣੇ ਅਧਿਐਨ ਕੇਂਦਰ ਦਾ ਪਹਿਲਾ ਡਾਇਰੈਕਟਰ ਨਿਯੁਕਤ ਕੀਤਾ

Desh Bhagat Yadgar Committee appoints Dr. Gopal Singh Buttar as first Director of ‘Adhyan Kendar’

ਯੈੱਸ ਪੰਜਾਬ 
ਜਲੰਧਰ, 1 ਦਸੰਬਰ, 2022 –
ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਨੇ ਡਾ. ਗੋਪਾਲ ਸਿੰਘ ਬੁੱਟਰ ਨੂੰ ਨਵੇਂ ਸਥਾਪਤ ਕੀਤੇ ਗਏ ਅਧਿਐਨ ਕੇਂਦਰ ਦਾ ਪ੍ਰਥਮ ਡਾਇਰੈਕਟਰ ਨਿਯੁਕਤ ਕੀਤਾ। ਇਸ ਮੌਕੇ ’ਤੇ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕਾਮਰੇਡ ਕੁਲਵੰਤ ਸਿੰਘ ਸੰਧੂ, ਵਿੱਤ ਸਕੱਤਰ ਸੀਤਲ ਸਿੰਘ ਸੰਘਾ, ਟਰੱਸਟੀ ਸੁਰਿੰਦਰ ਕੁਮਾਰੀ ਕੋਛੜ ਅਤੇ ਇਨਕਲਾਬੀ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਕਮੇਟੀ ਦੇ ਟਰੱਸਟੀ ਕਾਮਰੇਡ ਮੰਗਤ ਰਾਮ ਪਾਸਲਾ ਨੇ ਰਸਮੀ ਤੌਰ ’ਤੇ ਡਾਇਰੈਕਟਰ ਦੀ ਕੁਰਸੀ ’ਤੇ ਬਿਠਾਇਆ ਅਤੇ ਉਨ੍ਹਾਂ ਨੂੰ ਇਹ ਸੇਵਾ ਪ੍ਰਦਾਨ ਕਰਨ ਲਈ ਧੰਨਵਾਦੀ ਸ਼ਬਦ ਕਹੇ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ।

ਇਸ ਮੌਕੇ ’ਤੇ ਹੋਰਨਾਂ ਤੋਂ ਇਲਾਵਾ ਸੰਤ ਹੀਰਾ ਦਾਸ ਸਿੱਖਿਆ ਸੰਸਥਾਵਾਂ ਦੇ ਮੈਨੇਜਿੰਗ ਡਾਇਰੈਕਟਰ ਡਾ. ਰਾਮ ਮੂਰਤੀ, ਕਾਮਰੇਡ ਪਰਮਜੀਤ ਸਿੰਘ ਸਮਰਾ ਤੇ ਦੂਰਦਰਸ਼ਨ ਕੇਂਦਰ ਜਲੰਧਰ ਦੇ ਸਾਹਿਤਕ ਪ੍ਰੋਗਰਾਮਾਂ ਦੇ ਸੇਵਾ-ਮੁਕਤ ਪ੍ਰੋਡਿਊਸਰ ਸ੍ਰੀਮਤੀ ਕੁਲਵਿੰਦਰ ਕੌਰ ਬੁੱਟਰ ਨੇ ਵੀ ਡਾ. ਗੋਪਾਲ ਸਿੰਘ ਬੁੱਟਰ ਨੂੰ ਨਵੀਂ ਮਿਲੀ ਸੇਵਾ ਲਈ ਵਧਾਈ ਅਤੇ ਸ਼ੁੱਭ-ਕਾਮਨਾਵਾਂ ਦਿੱਤੀਆਂ।

ਜ਼ਿਕਰਯੋਗ ਹੈ ਕਿ ਡਾ. ਗੋਪਾਲ ਸਿੰਘ ਬੁੱਟਰ ਉੱਤਰੀ ਭਾਰਤ ਦੀ ਸਿਰਮੌਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਬਤੌਰ ਮੁਖੀ ਪੰਜਾਬੀ ਵਿਭਾਗ ਸੇਵਾ ਮੁਕਤ ਹੋਏ ਹਨ। ਉਨ੍ਹਾਂ ਨੇ ਅਧਿਐਨ ਤੇ ਅਧਿਆਪਨ ਨਾਲ ਸਬੰਧਤ ਹੁਣ ਤੱਕ ਚਾਰ ਮੁੱਲਵਾਨ ਪੁਸਤਕਾਂ ਪੰਜਾਬੀ ਖੋਜ ਅਤੇ ਚਿੰਤਨ ਦੀ ਝੋਲੀ ਪਾਈਆਂ ਹਨ। ਉਨ੍ਹਾਂ ਨੇ ਤਿੰਨ ਪੁਸਤਕਾਂ ਗ਼ਦਰੀ ਦੇਸ਼ ਭਗਤ ਬਾਬਾ ਭਗਤ ਸਿੰਘ ਬਿਲਗਾ ਨਾਲ ਸਬੰਧਿਤ ਦਾ ਸੰਪਾਦਨ ਵੀ ਕੀਤਾ ਹੈ ਅਤੇ ਉਹ ਬਜਾਤੇ ਖ਼ੁਦ ਗ਼ਦਰ ਦੇ ਇਤਿਹਾਸ ਸਬੰਧੀ ਖੋਜ-ਬੀਨ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ।

ਇਸ ਅਵਸਰ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕਾਮਰੇਡ ਅਜਮੇਰ ਸਿੰਘ ਸਮਰਾ ਨੇ ਡਾ. ਬੁੱਟਰ ਨੂੰ ਹਰ
ਸੰਭਵ ਸਹਿਯੋਗ ਦੇਣ ਦਾ ਯਕੀਨ ਦੁਵਾਇਆ। ਉਨ੍ਹਾਂ ਦੇ ਨਾਲ ਇਸ ਮੌਕੇ ’ਤੇ ਡਾ. ਬੁੱਟਰ ਨੂੰ ਵਧਾਈ ਤੇ ਸ਼ੁੱਭ-ਕਾਮਨਾਵਾਂ ਦੇਣ ਵਾਲਿਆਂ ਵਿੱਚ ਕਮੇਟੀ ਦੇ ਸਹਾਇਕ ਸਕੱਤਰ ਕਾਮਰੇਡ ਚਰੰਜੀ ਲਾਲ ਕੰਗਣੀਵਾਲ, ਮੈਂਬਰ ਵਿਜੈ ਬੰਬੇਲੀ, ਪੰਜ ਆਬ ਪ੍ਰਕਾਸ਼ਨ ਦੇ ਮਾਲਕ ਕੇਸਰ ਸਿੰਘ ਅਤੇ ਡਾ. ਸੈਲੇਸ਼ ਵੀ ਸ਼ਾਮਲ ਸਨ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION