36.7 C
Delhi
Friday, April 19, 2024
spot_img
spot_img

ਫ਼ਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ ਪੰਜਾਬ ਵਿਚ ਸ਼ਾਮਿਲ ਪਾਰਟੀਆਂ ਨੇ ਬਠਿੰਡਾ ’ਚ ਕੀਤੀ ਕਨਵੈਨਸ਼ਨ

ਬਠਿੰਡਾ, 29 ਜਨਵਰੀ, 2020 –

ਫਾਸ਼ੀਵਾਦੀ ਹਮਲਿਆਂ ਖਿਲਾਫ਼ ਜਮਹੂਰੀ ਫਰੰਟ ਪੰਜਾਬ’ ਵਿੱਚ ਸ਼ਾਮਲ ਪਾਰਟੀਆਂ ਭਾਰਤੀ ਕਮਿਊਨਿਸਟ ਪਾਰਟੀ (ਸੀ.ਪੀ.ਆਈ.), ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.), ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ, ਸੀ.ਪੀ.ਆਈ. (ਐਮ.ਐਲ.) ਨਿਊ ਡੈਮੋਕਰੇਸੀ, ਲੋਕ ਸੰਗਰਾਮ ਮੰਚ, ਇਨਕਲਾਬੀ ਕੇਂਦਰ ਪੰਜਾਬ, ਇਨਕਲਾਬੀ ਲੋਕ ਮੋਰਚਾ ਵਲੋਂ ਅੱਜ ਸਥਾਨਕ ਚਿਲਡਰਨ ਪਾਰਕ ਵਿਖੇ ਇੱਕ ਜਿਲਾ ਪੱਧਰੀ ਨੁਮਾਇੰਦਾ ਕਨਵੈਨਸ਼ਨ ਕੀਤੀ ਗਈ।

ਕਨਵੈਨਸ਼ਨ ਵਿੱਚ ਮੁਸਲਿਮ ਭਾਈਚਾਰੇ ਦੇ ਪ੍ਰਤੀਨਿਧ ਵੀ ਸ਼ਾਮਲ ਹੋਏ। ਨਾਗਰਿਕ ਚੇਤਨਾ ਮੰਚ ਦੇ ਕਾਰਕੁੰਨਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਲੋਕ ਪੱਖੀ ਗੀਤ-ਸੰਗੀਤ ਪੇਸ਼ ਕੀਤਾ।

ਰਾਸ਼ਟਰੀ ਸੋਇਮ ਸੇਵਕ ਸੰਘ ਦੀਆਂ ਭਾਰਤ ਨੂੰ ਇੱਕ ਕੱਟੜ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੀ ਮੰਸ਼ਾ ਅਧੀਨ ਕੀਤੀਆਂ ਜਾ ਰਹੀਆਂ ਫਿਰਕੂ ਧਰੁਵੀਕਰਨ ਦੀਆਂ ਸਾਜ਼ਿਸ਼ਾਂ ਨੂੰ ਸਿਰੇ ਚੜ੍ਹਾਉਣ ਲਈ ਮੋਦੀ ਸਰਕਾਰ ਵੱਲੋਂ ਲੋਕ ਰਾਇ ਦੇ ਉਲਟ ਬਣਾਏ ਗਏ ਨਾਗਰਿਕਤਾ ਸੋਧ ਕਾਨੂੰਨ-2019(ਸੀ.ਏ.ਏ.) ਅਤੇ ਕੌਮੀ ਨਾਗਰਿਕਤਾ ਸੂਚੀ (ਐਨ.ਆਰ.ਸੀ.) ਤੇ ਕੌਮੀ ਜਨਸੰਖਿਆ ਰਜਿਸਟਰ (ਐਨ.ਪੀ.ਆਰ.) ਰੱਦ ਕਰਾਉਣ ਲਈ ਫੈਸਲਾਕੁੰਨ ਸੰਗਰਾਮਾਂ ਦਾ ਹੋਕਾ ਦੇਣ ਲਈ ਕੀਤੀ ਗਈ ਕਨਵੈਨਸ਼ਨ ਨੂੰ ਸੰਬੋਧਨ ਕਰਨ ਲਈ ਉਚੇਚੇ ਪੁੱਜੇ ਉਕਤ ਪਾਰਟੀਆਂ ਦੇ ਕੌਮੀ ਅਤੇ ਸੂਬਾਈ ਆਗੂਆਂ ਸਰਵ ਸਾਥੀ ਜਗਜੀਤ ਸਿੰਘ ਜੋਗਾ, ਮਹੀਪਾਲ, ਹਰਵਿੰਦਰ ਸੇਮਾ, ਲੋਕ ਰਾਜ ਮਹਿਰਾਜ, ਮੁਖਤਿਆਰ ਪੂਹਲਾ, ਸਤਵੰਤ ਸਿੰਘ ਵਜੀਦਪੁਰ ਅਤੇ ਅਮਰਜੀਤ ਸਿੰਘ ਹਨੀ ਨੇ ਐਲਾਨ ਕੀਤਾ ਕਿ ਸਾਰੇ ਪੰਜਾਬ ਵਿੱਚ ਧੁਰ ਹੇਠਾਂ ਤੱਕ ਲੋਕ ਲਾਮਬੰਦੀ ਉਪਰੰਤ ਫਰੰਟ ਵਲੋਂ ਆਉਂਦੀ 25 ਮਾਰਚ ਨੂੰ ਲੁੱਧਿਆਣਾ ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਘੱਟੋ-ਘੱਟ ਪੰਜਾਹ ਹਜ਼ਾਰ ਲੋਕ ਸ਼ਾਮਲ ਹੋਣਗੇ ।

ਆਗੂਆਂ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਕਿ ਉਕਤ ਸੰਘਰਸ਼ ਉਪਰੋਕਤ ਕਾਲੇ ਕਾਨੂੰਨ ਰੱਦ ਕਰਵਾਉਣ ਤੱਕ ਹਰ ਹਾਲਤ ਜਾਰੀ ਰਹੇਗਾ । ਆਗੂਆਂ ਨੇ ਉਕਤ ਲੋਕ ਦੋਖੀ ਕਾਨੂੰਨ ਖਿਲਾਫ਼ ਸ਼ਾਹੀਨ ਬਾਗ ਦਿੱਲੀ ਅਤੇ ਹੋਰਨੀਂ ਥਾਈਂ ਸੰਘਰਸ਼ ਕਰ ਰਹੇ ਲੱਖਾਂ ਲੋਕਾਂ ਖਿਲਾਫ਼ ਸੰਘੀ ਸੰਗਠਨਾਂ ਦੇ ਕਾਰਕੁੰਨਾਂ ਅਤੇ ਕੇਂਦਰੀ ਸਰਕਾਰ ਦੇ ਕਰਤੇ ਧਰਤਿਆਂ ਵੱਲੋ ਇਖਲਾਕ ਤੋਂ ਗਿਰੀ ਹੋਈ ਭਾਸ਼ਾ ਵਿੱਚ ਕੀਤੇ ਜਾ ਰਹੇ ਭੰਡੀ ਪ੍ਰਚਾਰ ਦੀ ਸਖਤ ਨਿਖੇਧੀ ਕਰਦਿਆਂ ਸੰਘਰਸ਼ ਕਰ ਰਹੇ ਲੋਕਾਂ ਨਾਲ ਯਕਜਹਿਤੀ ਪ੍ਰਗਟ ਕੀਤੀ।

ਬੁਲਾਰਿਆਂ ਨੇ ਕਿਹਾ ਕਿ ਆਰਥਿਕ ਮੁਹਾਜ਼ ‘ਤੇ ਰੱਦੀ ਕਾਰਗੁਜ਼ਾਰੀ ਅਤੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਵਿੱਚ ਆਪਣੀ ਘੋਰ ਅਸਫਲਤਾ ਤੋਂ ਲੋਕਾਈ ਦਾ ਧਿਆਨ ਲਾਂਭੇ ਕਰਨ ਲਈ ਮੋਦੀ-ਸ਼ਾਹ ਹਕੂਮਤ ਬੇਲੋੜੇ ਫਿਰਕੂ ਮੁੱਦਿਆਂ ਨੂੰ ਹਵਾ ਦੇ ਰਹੀ ਹੈ । ਕਮਿਊਨਿਸਟ ਆਗੂਆਂ ਨੇ ਕਿਹਾ ਕਿ ਸੀ.ਏ.ਏ., ਐਨ.ਆਰ.ਸੀ. ਅਤੇ ਐਨ.ਪੀ.ਆਰ. ਖਿਲਾਫ਼ ਸੰਘਰਸ਼ ਦੇਸ਼ ਦੀ ਖਾਨਾਜੰਗੀ ਅਤੇ 1947 ਵਰਗੀ ਫਿਰਕੇਦਾਰਾਨਾ ਵੰਡ ਤੋਂ ਰਾਖੀ ਦਾ ਦੇਸ਼ ਭਗਤਕ ਸੰਗਰਾਮ ਹੈ ।

ਹੋਰਨਾਂ ਤੋਂ ਇਲਾਵਾ ਕਨਵੈਨਸ਼ਨ ਨੂੰ ਹਾਕਮ ਖਾਨ, ਬਲਕਰਨ ਸਿੰਘ ਬਰਾੜ, ਮਿੱਠੂ ਸਿੰਘ ਘੁੱਦਾ, ਰਜਿੰਦਰ ਸਿਵਿਆਂ, ਜਗਜੀਤ ਸਿੰਘ ਲਹਿਰਾ ਮੁਹੱਬਤ, ਪ੍ਕਾਸ਼ ਸਿੰਘ ਨੰਦਗੜ੍ਹ, ਜਸਵੰਤ ਸਿੰਘ ਖਾਲਸਾ, ਜਸਵੀਰ ਕੌਰ ਸਰਾਂ, ਬਲਵੰਤ ਸਿੰਘ ਮਹਿਰਾਜ, ਗੁਲਾਬ ਸਿੰਘ ਗੁਰੂਸਰ, ਮੰਦਰ ਜੱਸੀ, ਸੁਰਜੀਤ ਸਿੰਘ ਫੂਲ, ਕੌਰ ਸਿੰਘ ਰਾਮਪੁਰਾ ਨੇ ਸੰਬੋਧਨ ਕੀਤਾ ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION