34 C
Delhi
Friday, April 19, 2024
spot_img
spot_img

ਦਿੱਲੀ ਦਾ ਸਕੂਲ ਵਿਵਾਦ ਅਕਾਲ ਤਖ਼ਤ ’ਤੇ ਪੁੱਜਾ: ਜਥੇਦਾਰ ਨੇ 5 ਮਾਰਚ ਨੂੰ ਸਿਰਸਾ, ਜੀ.ਕੇ., ਹਿਤ ਤੇ ਸਰਨਾ ਸੱਦੇ

ਯੈੱਸ ਪੰਜਾਬ

ਅੰਮ੍ਰਿਤਸਰ, 26 ਫ਼ਰਵਰੀ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਐਮ.ਐਸ. ਬਲਾਕ ਹਰੀ ਨਗਰ, ਨਵੀਂ ਦਿੱਲੀ ਦੇ ਪ੍ਰਬੰਧ ਵਿਚ ਹੋਈਆਂ ਬੇਨਿਯਮੀਆਂ ਦਾ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਤਕ ਜਾ ਪੁੱਜਾ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਜਾਰੀ ਇਕ ਪ੍ਰੈਸ ਨੋਟ ਰਾਹੀਂ ਦੱਸਿਆ ਕਿ ਇਸ ਸਕੂਲ ਦੇ ਵਿਵਾਦ ਸੰਬੰਧੀ ਸੰਗਤਾਂ ਅਤੇ ਸ: ਰਮਿੰਦਰ ਸਿੰਘ ਸਵੀਟਾ ਮੈਂਬਰ ਦਿੱਲੀ ਕਮੇਟੀ ਵੱਲੋਂ ਪੁੱਜੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਸ: ਮਨਜਿੰਦਰ ਸਿੰਘ ਸਿਰਸਾ, ਪ੍ਰਧਾਨ ਦਿੱਲੀ ਕਮੇਟੀ, ਸ: ਮਨਜੀਤ ਸਿੰਘ ਜੀ.ਕੇ., ਸਾਬਕਾ ਪ੍ਰਧਾਨ ਦਿੱਲੀ ਕਮੇਟੀ, ਸ: ਅਵਤਾਰ ਸਿੰਘ ਹਿੱਤ ਪ੍ਰਧਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ, ਬਿਹਾਰ ਅਤੇ ਸ:ਪਰਮਜੀਤ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਕਮੇਟੀ ਨੂੰ 5 ਮਾਰਚ, 2020 ਸਵੇਰੇ 10 ਵਜੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖ਼ੇ ਸਕੂਲ ਦਾ ਰਿਕਾਰਡ ਲੈ ਕੇ ਪੁੱਜਣ ਲਈ ਕਿਹਾ ਹੈ ਤਾਂ ਜੋ ਕੇਸ ਦੀ ਅਸਲੀਅਤ ਪਤਾ ਲਗਾਈ ਜਾਵੇ ਅਤੇ ਪੰਥ ਦੀ ਜਾਇਦਾਦ ਨੂੰ ਖ਼ੁਰਦ ਬੁਰਦ ਹੋਣਤੋਂ ਬਚਾਇਆ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION