ਯੈੱਸ ਪੰਜਾਬ
ਰਾਮਪੁਰਾ ਫ਼ੂਲ, 20 ਦਸੰਬਰ, 2020:
ਰਾਮਪੁਰਾ ਫ਼ੂਲ ਦੇ ਇਕ ਨੌਜਵਾਨ ਕਿਸਾਨ ਵੱਲੋਂ ਖੁਦਕੁਸ਼ੀ ਕਰ ਲੈਣ ਦੀ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ।
22 ਸਾਲਾ ਗੁਲਾਬ ਸਿੰਘ ਦਿੱਲੀ ਮੋਰਚੇ ਤੋਂ ਦੋ ਦਿਨ ਪਹਿਲਾਂ ਹੀ ਵਾਪਸ ਪਰਤਿਆ ਸੀ। ਉਹ ਮੋਰਚੇ ਨਾਲ ਮੁੱਢ ਤੋਂ ਹੀ ਜੁੜਿਆ ਹੋਇਆ ਸੀ।
ਗੁਲਾਬ ਸਿੰਘ ਦੇ ਸਿਰ 6.5 ਲੱਖ ਰੁਪਏ ਦਾ ਕਰਜ਼ਾ ਸੀ। ਉਸ ਦੇ ਸਿਰ ਕਰਜ਼ੇ ਦਾ ਭਾਰ ਅਤੇ ਪਰੇਸ਼ਾਨੀ ਤਾਂ ਹੈ ਹੀ ਸੀ, ਉਹ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਵੱਲੋਂ ਅਪਨਾਏ ਵਤੀਰੇ ਤੋਂ ਵੀ ਪਰੇਸ਼ਾਨ ਸੀ।
ਇਹ ਖ਼ਬਰ ਮੀਡੀਏ ਦੇ ਉਸ ਹਿੱਸੇ ਨੂੰ ਵੀ ਜਗਾਉਣ ਵਾਲੀ ਹੈ ਜਿਹੜਾ ਪੰਜਾਬ ਦੀ ਕਿਸਾਨੀ ਵੱਲੋਂ ਕੀਤੀਆਂ ਜਾਂਦੀਆਂ ਖੁਦਕੁਸ਼ੀ ਦੀਆਂ ਖ਼ਬਰਾਂ ਨੂੰ ਲਾਂਭੇ ਰੱਖਦਾ ਹੈ ਪਰ ਕਿਸਾਨਾਂ ਵੱਲੋਂ ਮੋਰਚੇ ਦੌਰਾਨ ਪੀਜ਼ਾ ਆਦਿ ਬਣਾਉਣ ’ਤੇ ਕਿਸਾਨਾਂ ਦੀ ਖਿੱਲੀ ਉਡਾਉਣ ਵਾਲੀਆਂ ਖ਼ਬਰਾਂ ਲਾ ਕੇ ਅੰਦੋਲਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਵਾਹ ਲਾਉਂਦਾ ਹੈ।