- Advertisement -
ਯੈੱਸ ਪੰਜਾਬ
ਜਲੰਧਰ, 4 ਜੁਲਾਈ, 2019:
ਜਲੰਧਰ ਵਿਚ ਡੀ.ਏ.ਵੀ.ਕਾਲਜ ਦੇ ਨਾਲ ਲੱਗਦੀ ਨਹਿਰ ਕੰਢੇ ਇਕ ਬੱਚੇ ਦੀ ਲਾਸ਼ ਮਿਲਣ ਨਾਲ ਸਨਸਨੀ ਫ਼ੈਲ ਗਈ।
ਘਟਨਾ ਸਵੇਰੇ ਲਗਪਗ 10 ਵਜੇ ਸਾਹਮਣੇ ਆਈ ਜਦ ਅਜੇ ਨਾਂਅ ਦੇ ਇਕ ਰਾਹਗੀਰ ਨੇ ਨਹਿਰ ਕੰਢੇ ਬੱਚੇ ਦੀ ਲਾਸ਼ ਦੇਖ਼ੀ ਕੇ ਰੌਲਾ ਪਾਇਆ। ਇਸ ਮਗਰੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਡਿਵੀਜ਼ਨ ਨੰਬਰ 1 ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਜੇ ਤਾਂਈਂ ਨਾ ਤਾਂ ਬੱਚੇ ਦੀ ਪਛਾਣ ਹੋਈ ਹੈ ਅਤੇ ਨਾ ਹੀ ਇਹ ਪਤਾ ਲੱਗਾ ਹੈ ਕਿ ਉਸਦੀ ਮੌਤ ਕੁਦਰਤੀ ਤੌਰ ’ਤੇ ਹੋਈ ਹੈ ਜਾਂ ਫ਼ਿਰ ਉਸਨੂੰ ਮਾਰ ਕੇ ਨਹਿਰ ਲਾਗੇ ਸੁੱਟਿਆ ਗਿਆ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦਾ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਸਾਹਮਣੇ ਆਉਣ ਦੀ ਸੰਭਾਵਨਾ ਹੈ।
- Advertisement -