34 C
Delhi
Thursday, April 18, 2024
spot_img
spot_img

ਪੰਜਾਬ ’ਚ ਵੱਡੀ ਵਾਰਦਾਤ: ਕਪੜਾ ਵਪਾਰੀ ਨੂੰ ਚਿੱਟੇ-ਦਿਨੀਂ ਤੇ ਸਰੇ-ਬਜ਼ਾਰ ਗੋਲੀਆਂ ਮਾਰ ਕੇ ਮਾਰ ਮੁਕਾਇਆ, ਗੈਂਗਸਟਰ ਮੰਗ ਰਿਹਾ ਸੀ ਫ਼ਿਰੌਤੀ

ਯੈੱਸ ਪੰਜਾਬ
ਚੰਡੀਗੜ੍ਹ, 11 ਅਕਤੂਬਰ, 2022:
ਪੰਜਾਬ ਵਿੱਚ ਮੰਗਲਵਾਰ ਨੂੰ ਵਾਪਰੀ ਇਥ ਵੱਡੀ ਵਾਰਦਾਤ ਨੇ ਰਾਜ ਅੰਦਰ ‘ਲਾਅ ਐਂਡ ਆਰਡਰ’ ਦੀ ਸਥਿਤੀ ਬਾਰੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।

ਤਰਨ ਤਾਰਨ ਦੇ ਨੇੜਲੇ ਪਿੰਡ ਵਿੱਚ ਇਕ ਕਪੜਾ ਵਪਾਰੀ ਦਾ ਚਿੱਟੇ-ਦਿਨੀਂ ਅਤੇ ਸਰੇ-ਬਜ਼ਾਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਵੱਡੀ ਗੱਲ ਇਹ ਰਹੀ ਕਿ ਬੇਖ਼ੌਫ਼ ਹਮਲਾਵਰ ਬਿਨਾਂ ਸਿਰ ਮੁੂੰਹ ਢਕਿਆਂ ਨੰਗੇ ਮੂੰਹ ਹੀ ਦੁਕਾਨ ਦੇ ਅੰਦਰ ਵੜੇ, ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ।

ਗੁਰਜੰਟ ਸਿੰਘ ਨਾਂਅ ਦੇ ਇਸ ਵਪਾਰੀ ’ਤੇ ਬਾਈਕ ’ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਉਸ ਦੀ ਦੁਕਾਨ ਦੇ ਅੰਦਰ ਵੜ ਕੇ ਗੋਲੀਆਂ ਮਾਰੀਆਂ। ਗੁਰਜੰਟ ਸਿੰਘ ਉਸ ਵੇਲੇ ਆਪਣੀ ਦੁਕਾਨ ਦੇ ਐਨ ਅੰਦਰ ਨੁੱਕਰ ਵਿੱਚ ਬੈਠਾ ਹੋਇਆ ਸੀ।

ਘਟਨਾ ਲਗਪਗ 4 ਵੱਜ ਕੇ 50 ਮਿੰਟ ਦੀ ਹੈ ਜਦ ਦੋਵੇਂ ਹਮਲਾਵਰ ਮੋਟਰ ਸਾਈਕਲ ਬਾਹਰ ਖੜ੍ਹਾ ਕਰਕੇ ਅੰਦਰ ਆਏ ਅਤੇ ਪੈਂਟ ਖ਼ਰੀਦਣ ਦਾ ਬਹਾਨਾ ਬਣਾ ਕੇ ਸਥਿਤੀ ਦਾ ਜਾਇਜ਼ਾ ਲਿਆ ਜਿਸ ਮਗਰੋਂ ਦੋਹਾਂ ਨੇ ਰਿਵਾਲਵਰ ਕੱਢ ਲਏ ਅਤੇ ਲਗਾਤਾਰ ਫ਼ਾਇਰਿੰਗ ਕੀਤੀ। ਇਕ ਅੰਦਾਜ਼ੇ ਮੁਤਾਬਕ 10 ਤੋਂ 12 ਗੋਲੀਆਂ ਚਲਾਈਆਂ ਗਈਆਂ ਹੋਣਗੀਆਂ।

ਪਰਿਵਾਰ ਨੇ ਸ਼ੱਕ ਪ੍ਰਗਟਾਇਆ ਹੈ ਕਿ ਇਹ ਵਿਦੇਸ਼ ਬੈਠੇ ਗੈਂਗਸਟਰ ਲਖ਼ਬੀਰ ਲੰਡਾ ਦਾ ਕੰਮ ਹੋ ਸਕਦਾ ਹੈ ਕਿਉਂਕਿ ਉਹ ਪਰਿਵਾਰ ਤੋਂ 20 ਲੱਖ ਰੁਪਏ ਫ਼ਿਰੌਤੀ ਦੀ ਲਗਾਤਾਰ ਮੰਗ ਕਰਦਾ ਹੋਇਆ ਫ਼ਿਰੌਤੀ ਨਾ ਦਿੱਤੇ ਜਾਣ ’ਤੇ ਮਾਰ ਦੇਣ ਦੀਆਂ ਧਮਕੀਆਂ ਦੇ ਰਿਹਾ ਸੀ।

ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਲੰਡਾ ਪਿਛਲੇ 4-5 ਮਹੀਨੇ ਤੋਂ ਉਨ੍ਹਾਂ ਨੂੰ ਫ਼ੋਨ ਕਰਕੇ ਪਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਅਸੀਂ ਲੰਡਾ ਨੂੰ ਦੱਸਿਆ ਸੀ ਕਿ ਅਸੀਂ ਤਾਂ ਹੋਟਲ ਵਿੱਚ ਨੌਕਰੀਆਂ ਕਰਕੇ ਭਾਂਡੇ ਮਾਂਜ ਕੇ ਇਹ ਦੁਕਾਨ ਖੜ੍ਹੀ ਕੀਤੀ ਹੈ ਅਤੇ ਅਸੀਂ ਇੰਨੇ ਜੋਗੇ ਨਹੀਂ ਹਾਂ। ਉਨ੍ਹਾਂ ਕਿਹਾ ਕਿ ਅਸੀਂ ਬੜੇ ਹੱਥ ਜੋੜੇ ਕਿ ਸਾਡੇ ’ਤੇ 30-40 ਲੱਖ ਰੁਪਏ ਕਰਜ਼ਾ ਹੈ, ਪਰ ਅੱਜ ਇਹ ਵਾਰਦਾਤ ਹੋ ਗਈ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION