ਹਲਕਾ ਦਾਖਾ ਦੀ ਚੋਣ ਇਲਾਕੇ ਦੀ ਤਰੱਕੀ ਅਤੇ ਭਵਿੱਖ ਚੁਣਨ ਦਾ ਸੁਨਹਿਰੀ ਮੌਕਾ : ਕੈਪਟਨ ਸੰਧੂ

ਜੋਧਾਂ, 9 ਅਕਤੂਬਰ, 2019 –

ਹਲਕਾ ਦਾਖਾ ਵਿੱਚ ਚੋਣ ਮੁਹਿੰਮ ਹੋਰ ਅੱਗੇ ਵਧਾਉਂਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ ਨੇ ਅੱਜ ਹਲਕੇ ਦੇ ਪਿੰਡਾਂ ਰਤਨ, ਬੱਲੋਵਾਲ ਅਤੇ ਚਮਿੰਡਾ ਵਿਖੇ ਰੱਖੇ ਗਏ ਭਾਰੀ ਇਕੱਠ ਨੂੰ ਸੰਬੋਧਨ
ਕੀਤਾ।

ਇਸ ਦੌਰਾਨ ਆਪਣੇ ਸੰਬੋਧਨ ਵਿੱਚ ਕੈਪਟਨ ਸੰਧੂ ਨੇ ਕਿਹਾ ਕਿ ਹਲਕਾ ਦਾਖਾ ਦੀ ਜਿਮਨੀ ਚੋਣ, ਮਹਿਜ਼ ਚੋਣ ਨਹੀਂ ਹੈ ਬਲਕਿ ਇਲਾਕੇ ਦੀ ਤਰੱਕੀ ਅਤੇ ਭਵਿੱਖ ਚੁਣਨ ਦਾ ਸੁਨਹਿਰੀ ਮੌਕਾ ਹੈ। ਇਕ ਪਾਸੇ ਉਹ ਲੋਕ ਨੇ ਜਿਹਨਾਂ ਨੇ ਡਰ-ਭੈਅ ਦਾ ਮਾਹੌਲ ਪੈਦਾ ਕਰਕੇ ਹੁਣ ਤੱਕ ਆਪਣੀਆਂ ਚੰਮ ਦੀਆਂ ਚਲਾਈਆਂ, ਦੂਜੇ ਪਾਸੇ ਕਾਂਗਰਸ ਪਾਰਟੀ ਦੀ ਵਿਕਾਸ ਪੱਖੀ ਨੀਤੀ ਹੈ, ਪਿਛਲੇ ਢਾਈ ਸਾਲਾਂ ‘ਚ ਹੋਏ ਜਾਂ ਚੱਲ ਰਹੇ ਵਿਕਾਸ ਕਾਰਜ ਗਵਾਹੀ ਭਰਦੇ ਹਨ। ਇਸ ਲਈ ਹਲਕਾ ਦਾਖਾ ਦੀ ਜਿਮਨੀ ਚੋਣ ਇਲਾਕੇ ਵਿਕਾਸ ਤੇ ਤਰੱਕੀ ਲਈ ਅਹਿਮ ਹੈ।

ਉਨ੍ਹਾਂ ਕਿਹਾ ਕਿ ਦਾਖਾ ਹਲਕਾ ਮੇਰਾ ਪਰਿਵਾਰ ਹੈ ਤੇ ਮੈਂ ਆਪਣੇ ਪਰਿਵਾਰ ਦੇ ਵਿਚ ਰਹਿ ਕੇ ਇਥੇ ਹੀ ਸੇਵਾ ਕਰਾਂਗਾ ਅਤੇ ਹਲਕੇ ਦੀ ਤਰੱਕੀ ਤੇ ਖੁਸ਼ਹਾਲੀ ਲਈ ਯਤਨਸ਼ੀਲ ਰਹਾਂਗਾ।

ਸੰਧੂ ਨੇ ਸਾਫ ਕੀਤਾ ਕਿ ਉਨ੍ਹਾਂ ਨੇ ਜ਼ਿੰਦਗੀ ਵਿੱਚ ਹਰੇਕ ਜਿੰਮੇਵਾਰੀ ਪੂਰੀ ਇੱਛਾ ਸ਼ਕਤੀ ਅਤੇ ਲਗਨ ਨਾਲ ਨਿਭਾਈ ਹੈ। ਇਸ ਲਈ ਹਲਕਾ ਦਾਖਾ ਲਈ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਾਈਕਮਾਂਡ ਵੱਲੋਂ ਲਗਾਈ ਗਈ ਜਿੰਮੇਵਾਰੀ ਨੂੰ ਆਪ ਸਭ ਦੇ ਸਹਿਯੋਗ ਸਦਕਾ ਉਸੇ ਇੱਛਾ ਸ਼ਕਤੀ ਅਤੇ ਲਗਨ ਨਾਲ ਨਿਭਾਵਾਂਗਾ।

ਇਸ ਮੌਕੇ ਹਾਜਰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਮੇਜਰ ਸਿੰਘ ਭੈਣੀ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਚੇਅਰਮੈਨ ਪਵਨ ਦੀਵਾਨ, ਜਗਜੀਵਨ ਸਿੰਘ ਆਦਿ ਨੇਤਾਵਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਕਾਲੀ-ਭਾਜਪਾ ਸਰਕਾਰ ਨੂੰ ਜਦੋਂ ਪੰਜਾਬ ਵਾਸੀਆਂ ਨੇ ਸੱਤਾ ਤੋਂ ਲਾਂਭੇ ਕੀਤਾ ਤਾਂ ਇਹ ਲੋਕ ਜਾਂਦੇ-ਜਾਂਦੇ ਪੰਜਾਬ ਤੇ ਕਰੋੜਾਂ ਦਾ ਕਰਜ਼ਾ ਚੜ੍ਹਾ ਗਏ ਸੀ।

ਪੰਜਾਬ ਦੇ ਮਾੜੇ ਆਰਥਿਕ ਹਲਾਤਾਂ ਦੇ ਬਾਵਜੂਦ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸੂਝ-ਬੂਝ ਨਾਲ ਪੰਜਾਬ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕੀਤਾ। ਪੰਜਾਬ ‘ਚ ਜਿੱਥੇ ਕਿਸਾਨ ਕਰਜ਼ਾ ਮੁਆਫੀ ਯੋਜਨਾ ਸ਼ੁਰੂ ਕੀਤੀ, ਉੱਥੇ ਹੋਰ ਲੋਕ ਭਲਾਈ ਸਕੀਮਾਂ ਵੀ ਲੋਕਾਂ ਲਈ ਸ਼ੁਰੂ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੱਜੀ ਬਾਂਹ ਕੈਪਟਨ ਸੰਦੀਪ ਸੰਧੂ ਦੀ ਦਾਖਾ ਤੋਂ ਨੁਮਾਇੰਦਗੀ ਲਾਭਦਾਇਕ ਸਾਬਤ ਹੋਵੇਗੀ। ਇਸ ਲਈ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਤੁਸੀਂ ਕੈਪਟਨ ਸੰਦੀਪ ਸੰਧੂ ਦੇ ਹੱਥ ਮਜਬੂਤ ਕਰੋ।

ਇਸ ਮੌਕੇ ਹੋਰਨਾਂ ਇਲਾਵਾ ਸਰਪੰਚ ਬਲਵਿੰਦਰ ਕੌਰ ਪਿੰਡ ਚਮਿੰਡਾ, ਹਰਕੀਰਤ ਸਿੰਘ ਪਿੰਡ ਰਤਨ, ਕੁਲਵਿੰਦਰ ਕੌਰ ਸਰਪੰਚ ਬੱਲੋਵਾਲ, ਹਰਜਿੰਦਰ ਸਿੰਘ ਟੋਨਾ ਪੰਚ, ਸਤਵੰਤ ਦੁੱਗਰੀ, ਟੋਨੀ ਯੂਐਸਏ, ਸੁਖਵਿੰਦਰ ਜਵੱਦੀ, ਸੋਹਣ ਸਿੰਘ ਗੋਗਾ, ਹੈਪੀ ਗਿੱਲ, ਅਨੂਪ ਸਿੰਘ, ਰਮਜੀਤ ਕੌਰ ਪੰਚ, ਸੁਰਿੰਦਰ ਕੌਰ, ਮਹਿੰਦਰ ਕੌਰ, ਰੁਪਿੰਦਰ ਸਿੰਘ, ਪਰਮਿੰਦਰ ਸਿੰਘ, ਗੁਰਦੀਪ ਸਿੰਘ, ਜਗਤਾਰ ਸਿੰਘ ਹੀਰਾ, ਰਾਜਵਿੰਦਰ ਰਾਜੂ ਆਦਿ ਹਾਜਰ ਸਨ।

ਇਸ ਨੂੰ ਵੀ ਪੜ੍ਹੋ:

ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES