ਬਾਬੇ ਨਾਨਕ ਦਾ ਹੋ ਗਿਆ ਸ਼ੁਰੂ ਉਤਸਵ, ਮਿਹਣੇਬਾਜ਼ੀ ਵੀ ਹੋਈ ਕੁਝ ਤੇਜ਼ ਮਿੱਤਰ

ਅੱਜ-ਨਾਮਾ

ਬਾਬੇ ਨਾਨਕ ਦਾ ਹੋ ਗਿਆ ਸ਼ੁਰੂ ਉਤਸਵ,
ਮਿਹਣੇਬਾਜ਼ੀ ਵੀ ਹੋਈ ਕੁਝ ਤੇਜ਼ ਮਿੱਤਰ।

ਭੈੜਿਓਂ ਭੈੜੇ ਵੀ ਦੋਸ਼ ਪਏ ਆਮ ਲੱਗਣ,
ਭਾਸ਼ਾ ਤਰਫੋਂ ਨਹੀਂ ਰਿਹਾ ਪ੍ਰਹੇਜ਼ ਮਿੱਤਰ।

ਇੱਕ ਨੇ ਦੂਜੇ ਦੀ ਪੱਗ ਨੂੰ ਹੱਥ ਪਾਇਆ,
ਕਰਿਆ ਦੂਜੇ ਨਹੀਂ ਰਤਾ ਗੁਰੇਜ਼ ਮਿੱਤਰ।

ਲਿਆਂਦੀ ਨਵੀਂ ਸ਼ਬਦਾਵਲੀ ਤੋਹਮਤਾਂ ਨੇ,
ਹੱਦੋਂ ਬਾਹਰ ਬਈ ਸਨਸਨੀ ਖੇਜ਼ ਮਿਤਰ।

ਬਾਬਾ ਹੁੰਦਾ ਤਾਂ ਸ਼ਾਇਦ ਬਈ ਆਖ ਦੇਂਦਾ,
ਮਰਦਾਨਿਆ ਪਕੜ ਰਬਾਬ ਤੇ ਤੁਰ ਭਾਈ।

ਰੌਲਾ ਪਾਇਆ ਸਿਆਸਤ ਦੇ ਲਸ਼ਕਰਾਂ ਨੇ,
ਸੁਣਨੀ ਸਾਡੀ ਨਹੀਂ ਕਿਸੇ ਵੀ ਸੁਰ ਭਾਈ।

-ਤੀਸ ਮਾਰ ਖਾਂ

6 ਨਵੰਬਰ, 2019

Share News / Article

Yes Punjab - TOP STORIES