22.1 C
Delhi
Friday, March 29, 2024
spot_img
spot_img

ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੂੰ ਲੈਕੇ 28 ਤੱਕ ਫੂਕੇ ਜਾਣਗੇ ਮੋਦੀ ਦੇ ਪੁਤਲੇ: ਕਾਮਰੇਡ ਸੁਖਵਿੰਦਰ ਸਿੰਘ ਸੇਖੋਂ

ਰਾਜਕੁਮਾਰ ਸ਼ਰਮਾਂ
ਲੁਧਿਆਣਾ, 21 ਫ਼ਰਵਰੀ, 2021 –
ਅੱਜ ਲੁਧਿਆਣਾ ਦੇ ਸੀ ਪੀ ਆਈ ਐਮ ਦੇ ਦਫ਼ਤਰ ਵਿੱਚ ਕਿਸਾਨ ਮਾਰੂ ਮੋਦੀ ਸਰਕਾਰ ਦੀਆ ਨੀਤੀਆਂ ਦੇ ਵਿਰੌਧ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਸਕੱਤਰਰੇਤ ਅਤੇ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਦਾ ਆਯੋਜਨ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਉਪ ਪ੍ਰਧਾਨ ਹਿੰਦ ਕਿਸਾਨ ਸਭਾ ਪੰਜਾਬ ਦੀ ਰਹਿਨੁਮਾਈ ਵਿੱਚ ਕੀਤੀ ਗਈ।

ਇਸ ਮੀਟਿੰਗ ਨੂੰ ਸੰਬੋਧਨ ਕਰਦੇ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਗਏ ਹਨ। ਅਸੀਂ ਉਸਦੀ ਪੂਰੀ ਤਰ੍ਹਾਂ ਨਿੰਦਾ ਕਰਦੇ ਹਾਂ।ਉਹਨਾ ਆਪਣੇ ਸੰਬੋਦਨ ਵਿੱਚ ਕਿਹਾ ਕਿ ਪਾਰਟੀ 2021 ਦੇ ਪਾਰਟੀ ਪ੍ਰੋਗਰਾਮਾ ਬਾਰੇ ਲੋੜੀਂਦੇ ਫੈਸਲੇ ਕੀਤੇ ਗਏ। ਅਤੇ ਕਿਸਾਨਾਂ ਮਜ਼ਦੂਰਾਂ ਦੀਆ ਸਮਸਿਆ ਬਾਰੇ ਗੱਲਬਾਤ ਕੀਤੀ ਗਈ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ 28 ਤੱਕ ਮੋਦੀ ਦੇ ਪੁਤਲਿਆਂ ਨੂੰ ਵੀ ਹਰ ਰੋਜ਼ ਸਾੜਨ ਦਾ ਫੈਸਲਾ ਕੀਤਾ ਗਿਆ।

ਪੈਟਰੋਲ,ਡੀਜ਼ਲ,ਗੈਸ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦੇ ਸਰਦਾਰ ਸੇਖ਼ੋਂ ਨੇ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ’ਤੇ ਇਸ ਵਾਰ ਕੇਂਦਰ ਸਰਕਾਰ ਦਾ ਬਜ਼ਟ ਵੀ ਗਾਜ ਵਾਂਗ ਡਿੱਗਿਆ ਹੈ। ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਦਾ ਭਾਅ ਅਸਮਾਨੀ ਚੜ੍ਹਣ ਨਾਲ ਇਕ ਵਾਰ ਫ਼ਿਰ ਤੋਂ ਲੋਕਾਂ ਦੀ ਜੇਬ ’ਤੇ ਆਰਥਿਕ ਬੋਝ ਵਧਿਆ ਹੈ।

ਇਨੀਂ ਦਿਨੀਂ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਦੀਆਂ ਕੀਮਤਾਂ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਹੈ। ਤੇਲ ਕੀਮਤਾਂ ਦੇ ਵਾਧੇ ਨੇ ਜਿੱਥੇ ਲੋਕਾਂ ਦੇ ਸਫ਼ਰਾਂ ਤੱਕ ਨੂੰ ਪ੍ਰਭਾਵਿਤ ਕੀਤਾ ਹੈ, ਉਥੇ ਹੀ ਰਸੋਈ ਗੈਸ ਸਿਲੰਡਰ ਦੀ ਕੀਮਤ ਨੇ ਰਸੋਈ ਬਜ਼ਟ ਨੂੰ ਵੀ ਵਿਗਾੜ ਕੇ ਰੱਖ ਦਿੱਤਾ ਹੈ, ਜਿਸ ਕਰਕੇ ਲੋਕਾਂ ਅੰਦਰ ਨਿਰਾਸ਼ਾ ਦੇ ਨਾਲ-ਨਾਲ ਸਰਕਾਰਾਂ ਖ਼ਿਲਾਫ਼ ਰੋਸ ਵੀ ਸਾਫ਼ ਦਿਖਾਈ ਦੇਣ ਲੱਗਾ ਹੈ।

ਪਹਿਲਾਂ ਹੀ ਕੋਰੋਨਾ ਲਾਕਡਾਊਨ ਦੀ ਮਾਰ ਹੇਠ ਆਏ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਕੇਂਦਰ ਸਰਕਾਰ ਨੇਪੈਟਰੋਲ, ਡੀਜ਼ਲ ਤੇ ਰੋਸਈ ਗੈਸ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰਕੇ ਮਹਿੰਗਾਈ ਦਾ ਤੋਹਫ਼ਾ ਦਿੱਤਾ ਹੈ, ਜਿਸ ਤੋਂ ਲੋਕ ਨਾਖੁਸ਼ ਹਨ ਤੇ ਸਰਕਾਰਾਂ ਨੂੰ ਕੋਸਣ ਲੱਗੇ ਹਨ।

ਲੋਕਾਂ ਦਾ ਕਹਿਣਾ ਹੈ ਕਿ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਸਰਕਾਰਾਂ ਨੂੰ ਮਹਿੰਗਾਈ ’ਤੇ ਕੰਟਰੋਲ ਕਰਨਾ ਚਾਹੀਦਾ ਹੈ, ਪਰ ਸਰਕਾਰ ਉਲਟਾ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਚੀਜ਼ਾਂ ਦੇ ਰੇਟ ਵਧਾਉਣ ’ਤੇ ਲੱਗ ਹੋਈ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਸਬਜ਼ੀਆਂ ਦੇ ਰੇਟ ਆਉਣ ਵਾਲੇ ਦਿਨਾਂ ਵਿੱਚ ਹੋਰ ਤੇਜ਼ ਹੋਣ ਵਾਲੇ ਹਨ। 100 ਰੁਪਏ ਦੇ ਨੇੜੇ ਪੁੱਜਿਆ ਪੈਟਰੋਲ-ਡੀਜ਼ਲ, ਗੈਸ ਸਿਲੰਡਰ ਦਾ ਰੇਟ ਹੋਇਆ 808 ਰੁਪਏ ਤੇਲ ਤੇ ਗੈਸ ਕੀਮਤਾਂ ’ਚ ਵਾਧਾ ਲਗਾਤਾਰ ਜਾਰੀ ਹੈ।

ਇਸ ਵਾਰ ਵਾਧੇ ਦੇ ਚੱਲਦਿਆਂ ਪੈਟਰੋਲ ਲੋਕਾਂ ਨੂੰ 91.86 ਰੁਪਏ ਪ੍ਰਤੀ ਲੀਟਰ, ਜਦੋਂਕਿ ਡੀਜ਼ਲ 82.97 ਰੁਪਏ ਪ੍ਰਤੀ ਲੀਟਰ ਮਿਲਣ ਲੱਗਿਆ ਹੈ, ਜਿਸ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਹਨ। ਉੱਧਰ ਰਸੋਈ ਗੈਸ ਸਿਲੰਡਰ ਦਾ ਰੇਟ ਵੀ ਪਿਛਲੇ 50 ਦਿਨਾਂ ਦੌਰਾਨ 75 ਰੁਪਏ ਵਧਿਆ ਹੈ।

ਇਕ ਗੈਸ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ 1 ਜਨਵਰੀ 2021 ਵੇਲੇ ਗੈਸ ਸਿਲੰਡਰ ਦੀ ਕੀਮਤ 733 ਰੁਪਏ ਦੇ ਕਰੀਬ ਸੀ ਜਦੋਂਕਿ ਜੋ ਹੁਣ ਉਪਭੋਗਤਾਵਾਂ ਨੂੰ 808 ਰੁਪਏ ਦੇ ਕਰੀਬ ਮਿਲ ਰਿਹਾ ਹੈ। ਗੈਸ ਦੀ ਕੀਮਤ ਦੇ ਵਾਧੇ ਨੇ ਲੋਕਾਂ ਦਾ ਬਜ਼ਟ ਵਿਗਾੜ ਦਿੱਤਾ ਹੈ।

ਲੋਕ ਮਹਿੰਗਾਈ ਦੀ ਮਾਰ ਹੇਠ ਹਨ, ਜਦੋਂਕਿ ਸਰਕਾਰ ਲੋਕਾਂ ਨੂੰ ਇਸ ਜੰਜ਼ਾਲ ’ਚੋਂ ਕੱਢਣ ਦੀ ਬਜਾਏ ਹੋਰ ਜ਼ਿਆਦਾ ਫਸਾ ਰਹੀ ਹੈ। ਅੱਜ ਦੀ ਮੀਟਿੰਗ ਵਿੱਚ ਰੂਪ ਸਿੰਘ ਬੜੈਚ ਜ਼ਿਲ੍ਹਾ ਸਕੱਤਰ,ਕਾਰਜ਼ਕਾਰੀ ਸੈਕਟਰੀ ਬੀ ਐਸ ਸਾਹੀ, ਸਤਨਾਮ ਸਿੰਘ ਬੜੈਚ, ਭਜਨ ਸਿੰਘ, ਬਲਦੇਵ ਸਿੰਘ,ਸੁਖਵਿੰਦਰ ਲੋਟੇ,ਸੂਬਾ ਸਿੰਘ,ਡਾਕਟਰ ਗੁਰਵਿੰਦਰ ਸਿੰਘ,ਮੱਗਰ ਸਿੰਘ, ਬੁੱਧ ਸਿੰਘ,ਦੇਵਰਾਜ, ਕੌਸ਼ਲ, ਕਾਲਾ,ਜਸਵੰਤ ਸਿੰਘ, ਬਲਬੀਰ ਸਿੰਘ, ਪl ਨਰਿੰਦਰ ਸਿੰਘ ਕਾਲਾ, ਬਲਦੇਵ ਸਿੰਘ, ਕਰਤਾਰ ਸਿੰਘ, ਕਿਰਪਾਲ ਸਿੰਘ, ਤੇਜਾ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ, ਰਸ਼ਪਾਲ ਸਿੰਘ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION