28.1 C
Delhi
Thursday, April 25, 2024
spot_img
spot_img

ਭਿਆਨਕ ਹਾਦਸੇ ’ਚ ਵਾਲ ਵਾਲ ਬਚੇ ਕਾਂਗਰਸ ਵਿਧਾਇਕ ਡਾ: ਹਰਜੋਤ ਕਮਲ ਅਤੇ ਚੇਅਰਮੈਨ ਵਿਨੋਦ ਬਾਂਸਲ

ਯੈੱਸ ਪੰਜਾਬ
ਮੋਗਾ, 22 ਅਕਤੂਬਰ, 2020:
ਹਲਕਾ ਮੋਗਾ ਦ ਕਾਂਗਰਸ ਵਿਧਾਇਕ ਡਾ: ਹਰਜੋਤ ਕਮਲ ਅਤੇ ਮੋਗਾ ਇਮਪਰੂਵਮੈਂਟ ਟਰਸਟ ਦੇ ਚੇਅਰਮੈਨ ਸ੍ਰੀ ਵਿਨੋਦ ਬਾਂਸਲ ਬੀਤੀ ਰਾਤ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਵਾਲ ਵਾਲ ਬਚ ਗਏ ਹਾਲਾਂਕਿ ਦੋਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਗੱਡੀ ਦਾ ਡਰਾਈਵਰ ਵੀ ਗੰਭੀਰ ਜ਼ਖ਼ਮੀ ਹੋਇਆ ਹੈ।

ਹਾਦਸਾ ਖ਼ਮਾਣੋਂ ਕੋਲ ਵਾਪਰਿਆ ਜਦ ਦੋਵੇਂ ਆਗੂ ਚੰਡੀਗੜ੍ਹ ਤੋਂ ਮੋਗਾ ਵਾਪਿਸ ਜਾ ਰਹੇ ਸਨ। ਸਾਹਮਣਿਉਂ ਆ ਰਹੀ ਇਕ ਸਕਾਰਪਿਉ ਨਾਲ ਵਿਧਾਇਕ ਦੀ ਗੱਡੀ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡਾ: ਹਰਜੋਤ ਕਮਲ ਦੀ ਗੱਡੀ ਮੋਹਰਲੇ ਪਾਸਿਉਂ ਚਕਨਾਚੂਰ ਹੋ ਗਈ ਅਤੇ ਸਹਾਇਤਾ ਲਈ ਆਏ ਲੋਕਾਂ ਨੂੰ ਕਾਰ ਦੀਆਂ ਬਾਰੀਆਂ ਤੋੜ ਕੇ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ।

ਡਾ: ਹਰਜੋਤ ਕਮਲ ਅਤੇ ਸ੍ਰੀ ਬਾਂਸਲ ਦੋਹਾਂ ਨੂੰ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਦਕਿ ਡਰਾਈਵਰ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਹੈ।

ਪਤਾ ਲੱਗਾ ਹੈ ਕਿ ਡਾ: ਹਰਜੋਤ ਕਮਲ ਦੇ ਚੂਲੇ ’ਤੇ ਸੱਟ ਲੱਗੀ ਹੈ ਜਦਕਿ ਸ੍ਰੀ ਬਾਂਸਲ ਦੇ 2 ਫ਼ਰੈਕਚਰ ਹੋਏ ਦੱਸੇ ਜਾਂਦੇ ਹਨ। ਉਨ੍ਹਾਂ ਦੀ ਇਕ ਬਾਂਹ ਅਤੇ ਇਕ ਲੱਤ ਦੀ ਹੱਡੀ ਨੂੰ ਨੁਕਸਾਨ ਪੁੱਜਾ ਹੈ। ਉਂਜ ਦੋਵੇਂ ਆਗੂ ਹੋਸ਼ ਵਿੱਚ ਹਨ ਅਤੇ ਦੋਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION