ਦਸਤਾਰ ਨਾਲ ਰਾਜੀਵ ਗਾਂਧੀ ਦਾ ਬੁੱਤ ਸਾਫ਼ ਕਰਨ ਵਾਲੇ ਕਾਂਗਰਸੀ ਨੇਤਾ ਮੰਡ ਨੇ ਗੁ: ਮੰਜੀ ਸਾਹਿਬ ਵਿਖ਼ੇ ਬਿਆਨ ਦਰਜ ਕਰਵਾਏ

ਆਲਮਗੀਰ/ਲੁਧਿਆਣਾ, 28 ਦਸੰਬਰ, 2019:

25 ਦਸੰਬਰ 2018 ਨੂੰ ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਮਰਹੂਮ ਪ੍ਰਧਾਨ ਮੰਤਰੀ ਸ੍ਰੀ ਰਾਜੀਵ ਗਾਂਧੀ ਦੇ ਬੁੱਤ ਉਪਰ 2 ਅਕਾਲੀ ਦਲ ਦੇ ਆਗੂਆਂ ਵਲੋਂ ਬੁੱਤ ਨੂੰ ਕਾਲਾ ਅਤੇ ਹੱਥ ਲਾਲ ਰੰਗ ਦਿੱਤੇ ਸਨ, ਉਸ ਸਮੇਂ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਵਲੋਂ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਬੁੱਤ ਤੇ ਲਗੀ ਕਾਲਖ ਨੂੰ ਆਪਣੀ ਦਸਤਾਰ ਨਾਲ ਸਾਫ ਕੀਤਾ ਸੀ, ਜਿਸ ਸਮੇਂ ਉਹਨਾਂ ਨੂੰ ਕੱਟੜਪੰਥੀ ਜਥੇਬੰਦੀਆਂ ਵਲੋਂ ਜਾਨੋਂ ਮਾਰਨ ਦੀ ਧਮਕੀਆਂ ਵੀ ਦਿਤੀਆਂ ਸਨ, ਜੋ ਕਿ ਧਮਕੀਆਂ ਦਾ ਸਿਲਸਿਲਾ ਅੱਜ ਵੀ ਚਾਲੂ ਹੈ।

ਪਿਛਲੇ ਦਿਨੀਂ ਕਾਂਗਰਸੀ ਨੇਤਾ ਮੰਡ ਨੂੰ ਗੁਰਦੁਆਰਾ ਮੰਜੀ ਸਾਹਿਬ, ਪਾਤ: ਦਸਵੀਂ, ਆਲਮਗੀਰ ਤੋਂ ਫੋਨ ਕਾਲ ਰਾਹੀ ਸੂਚਨਾ ਦਿੱਤੀ ਜਾਂਦੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਉਹਨਾਂ ਦੇ ਬਰਖਿਲਾਫ ਇੱਕ ਦਰਖਾਸਤ ਆਈ ਹੈ ਜਿਸ ਵਿੱਚ ਸ੍ਰ ਮੰਡ ਦਾ ਸਪੱਸ਼ਟੀਕਰਨ ਮੰਗਿਆ ਹੈ।

ਪੜਤਾਲੀਆ ਰਿਪੋਰਟ ਭੇਜਣ ਸੰਬੰਧੀ ਭਾਈ ਅਜੀਤ ਸਿੰਘ (ਧਰਮ ਪ੍ਰਚਾਰਕ) ਅਤੇ ਭਾਈ ਕੁਲਦੀਪ ਸਿੰਘ ( ਧਰਮ ਪ੍ਰਚਾਰਕ) ਦੀ ਡਿਊਟੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ।

ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਕਾਂਗਰਸ ਦੇ ਜੁਆਇੰਟ ਕੁਆਰਡੀਨੇਟਰ ਸ੍ਰ ਗੁਰਸਿਮਰਨ ਸਿੰਘ ਮੰਡ ਅੱਜ ਗੁਰਦੁਆਰਾ ਸਾਹਿਬ ਦੇ ਹੈਡ ਮੈਨੇਜਰ ਸ੍ਰ ਰੇਸ਼ਮ ਸਿੰਘ ਅੱਗੇ ਪੇਸ਼ ਹੋਕੇ ਆਪਣੇ ਬਿਆਨ ਦਰਜ ਕਰਵਾਏ ਅਤੇ ਕੁਝ ਸਵਾਲ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਕੋਲੋਂ ਪੁੱਛੇ, ਜਿਸ ਵਿੱਚ ਉਹਨਾਂ ਵਲੋਂ ਲਿਖਿਆ ਕਿ ਪਹਿਲਾਂ ਇਹ ਦੱਸਿਆ ਜਾਵੇ ਕਿ ਅਕਾਲੀ ਭਾਜਪਾ ਰਾਜ ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਪਰੰਤੂ ਹੁਣ ਤੱਕ ਬਾਦਲ ਪਰਿਵਾਰ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਰਵਾਈ ਹੁਣ ਤੱਕ ਕਿਉਂ ਨਹੀਂ ਕੀਤੀ।

ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਨੂੰ ਬੰਬ ਧਮਾਕੇ ਚ ਸ਼ਹੀਦ ਕਰਨ ਵਾਲੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਤੇ ਸ੍ਰੋਮਣੀ ਕਮੇਟੀ ਕਿਉ ਦਖਲ ਦੇ ਰਹੀ ਹੈ। ਮਰਹੂਮ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸਹੀਦ ਕਰਨ ਵਾਲੇ ਬੇਅੰਤ ਸਿੰਘ, ਸੰਤਵੰਤ ਸਿੰਘ ਅਤੇ ਕਹਿਰ ਸਿੰਘ ਦੇ ਪਰਿਵਾਰਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਨਮਾਨਿਤ ਕਿਉਂ ਕੀਤਾ ਜਾਂਦਾ ਹੈ।

Share News / Article

Yes Punjab - TOP STORIES