35.1 C
Delhi
Saturday, April 20, 2024
spot_img
spot_img

Chitkara University ਵੱਲੋਂ IIC-2021 ਆਯੋਜਿਤ, IIT Kharagpur ਦੇ ਵਿਦਿਆਰਥੀਆਂ ਵੱਲੋਂ ਬਣਾਏ ਈ-ਸਾਥੀ ਦੀ ਪੂੰਜੀ ਨਿਵੇਸ਼ ਲਈ ਹੋਈ ਚੋਣ

ਯੈੱਸ ਪੰਜਾਬ
ਬਨੂੜ/ਰਾਜਪੁਰਾ, 6 ਮਈ, 2021 –
ਚਿਤਕਾਰਾ ਯੂਨੀਵਰਸਿਟੀ ਵੱਲੋਂ ਆਯੋਜਿਤ ਇੰਡੀਆ ਇਨੋਵੇਸ਼ਨ ਚੈਂਪੀਅਨਸ਼ਿਪ-2021 ਵਿੱਚ ਆਈਆਈਟੀ ਖੜਕਪੁਰ ਦੇ ਵਿਦਿਆਰਥੀਆਂ ਵੱਲੋਂ ਬਣਾਏ ਗਏ ਸਟਾਰਟ ਅੱਪ ਈ-ਸਾਥੀ ਨੂੰ ਸਭ ਤੋਂ ਬਿਹਤਰੀਨ ਪ੍ਰਾਜੈਕਟ ਵਜੋਂ ਚੁਣਦਿਆਂ ਇਸਦੀ ਆਲ ਇੰਡੀਆ ਇਨੋਵੇਸ਼ਨ ਚੈਲੇਂਜ-2021 ਵਿੱਚ ਪੂੰਜੀ ਨਿਵੇਸ਼ ਲਈ ਚੋਣ ਕੀਤੀ ਹੈ।

ਚਿਤਕਾਰਾ ਵੱਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਵਿੱਚ ਕੌਮੀ ਅਤੇ ਕੌਮਾਂਤਰੀ ਪੱਧਰ ਉੱਤੋਂ 460 ਦੇ ਕਰੀਬ ਪ੍ਰਤੀਯੋਗੀਆਂ ਨੇ ਸ਼ਮੂਲੀਅਤ ਦਰਜ ਕਰਾਈ ਸੀ, ਜਿਨਾਂ ਵਿੱਚੋਂ 23 ਪ੍ਰਤੀਯੋਗੀਆਂ ਦੀ 10 ਵਿਸ਼ੇਸ਼ਕਾਂ ਨੇ ਪਿੱਚ ਐਂਡ ਪ੍ਰਾਜੈਕਟ ਲਈ ਚੋਣ ਕੀਤੀ ਸੀ।

ਸਟਾਰਟ ਅੱਪ ਨੂੰ ਸਭ ਤੋਂ ਵੱਡਾ ਮੰਚ ਅਤੇ ਫੰਡਿਗ ਉਪਲਬੱਧ ਕਰਾਉਣ ਵਾਲੀ ਇਸ ਚੈਂਪੀਅਨਸ਼ਿਪ ਦਾ ਮਨੋਰਥ ਨਵੀਂ ਅਤੇ ਪ੍ਰਯੋਗਿਕ ਨਵੀਨਤਾ ਨੂੰ ਹੁਲਾਰਾ ਦੇਣਾ ਹੈ। ਇਸ ਚੈਂਪੀਅਨਸ਼ਿਪ ਵਿੱਚ ਇੰਟਰਪ੍ਰਯੋਨਰਜ਼, ਡਿਜਾਇਨਰਜ਼, ਸਾਇੰਸਦਾਨ, ਇੰਜਨੀਅਰ, ਟਰੇਨਰਜ਼, ਕੋਡਰਜ਼, ਵਿਦਿਆਰਥੀ ਆਦਿ ਸ਼ਾਮਿਲ ਹੋਏ।

ਅਕਤੂਬਰ 2020 ਵਿੱਚ ਲਾਂਚ ਕੀਤੀ ਇਸ ਪ੍ਰਤੀਯੋਗਤਾ ਵਿੱਚ ਹੁਣ ਤੱਕ ਲਗਾਤਾਰ ਐਂਟਰੀਆਂ ਆ ਰਹੀਆਂ ਸਨ। ਇਸ ਪ੍ਰਤੀਯੋਗਤਾ ਨਾਲ ਇੰਟਰਪ੍ਰਯੋਨਰਜ਼, ਸਿਹਤ ਸੰਭਾਲ ਖੇਤਰ, ਬੈਕਿੰਗ ਅਤੇ ਮੈਨੇਜਮੈਂਟ, ਉਦਯੋਗ ਲਈ ਨਵੀਆਂ ਖੋਜਾਂ ਵਿਕਸਿਤ ਕਰਨ ਅਤੇ ਸਟਾਰਟ ਅੱਪ ਮੁਹਿਮ ਨੂੰ ਹੁੰਗਾਰਾ ਮਿਲਿਆ ਹੈ।

ਚੈਂਪੀਅਨਸ਼ਿਪ ਵਿੱਚ ਜਿੱਤ ਦਰਜ ਵਾਲੇ ਆਈਆਈਟੀ ਖਵਕਪੁਰ ਦੇ ਵਿਦਿਆਰਥੀਆਂ ਤੁਸ਼ਾਰ ਸਿੰਗਲਾ, ਮਾਨ ਗੋਇਲ, ਅਨੁਪ੍ਰਵਾ ਅਤੇ ਸ਼ੁਭਮ ਨੇ ਦੱਸਿਆ ਕਿ ਈ-ਸਾਥੀ ਇੱਕ ਅਜਿਹਾ ਸਾਫ਼ਟਵੇਅਰ ਹੈ, ਜਿਹੜਾ ਸਮਾਰਟ ਫ਼ੋਨ ਯੂਸਰਜ਼ ਅਤੇ ਐਪਸ ਵਿਚਾਲੇ ਦੂਰੀ ਘੱਟ ਕਰਦਾ ਹੈ ਤੇ ਇਸ ਨਾਲ ਡਿਜ਼ੀਟਲ ਲੈਣ ਦੇਣ ਸਮੇਂ ਹੋਣ ਵਾਲੀ ਧੋਖਾਧੜੀ ਰੋਕਦਾ ਹੈ।

Madhu Chitkara

ਉਨਾਂ ਦੱਸਿਆ ਕਿ ਈ-ਸਾਥੀ ਉਪਭੋਗਤਾ ਨੂੰ ਆਡੀਓ/ਵੀਡੀਓ ਰਾਹੀਂ ਜਾਣਕਾਰੀ ਪ੍ਰਦਾਨ ਕਰਾਉਂਦਾ ਹੈ ਅਤੇ ਸਾਫ਼ਟਵੇਅਰ ਕੰਪਨੀਆਂ ਨਾਲ ਮਿਲਕੇ ਡਿਜੀਟਲ ਅਦਾਇਗੀ ਸਬੰਧੀ ਉਪਭੋਗਤਾ ਦੀ ਆਈਡੀ ਬਣਾਂਦਾ ਹੈ ਤੇ ਇਸ ਸਬੰਧੀ ਸੁਰੱਖਿਅਤ ਅਦਾਇਗੀ ਲਈ ਫ਼ੋਨ ਤੇ ਵੀ ਸਾਰੀ ਸੂਚਨਾ ਮੁਹੱਈਆ ਕਰਾਉਂਦਾ ਹੈ।

ਚਿਤਕਾਰਾ ਯੂਨੀਵਰਸਿਟੀ ਦੇ ਸੈਂਟਰ ਫ਼ਾਰ ਇੰਰਟਪ੍ਰਯੋਨਰਸ਼ਿਪ ਐਂਡ ਐਜੂਕੇਸ਼ਨ ਡਿਵੈਲਪਮੈਂਟ ਅਤੇ ਕਿਊਰੇਟਿਡ ਤੇ ਆਬਰਿਟ ਫ਼ਿਊਚਰ ਅਕੈਡਮੀ ਵੱਲੋਂ ਆਯੋਜਿਤ ਇਸ ਚੈਂਪੀਅਨਸ਼ਿਪ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸੰਸਥਾਵਾਂ ਅਤੇ ਅਦਾਰਿਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਇਸ ਮੌਕੇ 50 ਲੱਖ ਦੀ ਰਾਸ਼ੀ ਮੌਕੇ ਉੱਤੇ ਹੀ ਇਨਵੈੱਸਟਮੈਂਟ ਲਈ ਦਿੱਤੀ ਗਈ। ਪ੍ਰੋਟੋਟਾਈਪ ਡਿਵੈਲਪਮੈਂਟ ਲਈ 20 ਲੱਖ ਦੀ ਰਾਸ਼ੀ ਪ੍ਰਦਾਨ ਕਰਾਈ ਗਈ।

ਇਸ ਚੈਂਪੀਅਨਸ਼ਿਪ ਵਿੱਚ ਆਈਆਈਟੀ ਮੁੰਬਈ, ਖੜਕਪੁਰ, ਪਟਨਾ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਸਮੇਤ ਦੇਸ਼ ਦੀਆਂ ਦਰਜਨਾਂ ਪ੍ਰਮੁੱਖ ਯੂਨੀਵਰਸਿਟੀਆਂ ਨੇ ਭਾਗ ਲਿਆ।

ਆਬਰਿਟ ਫ਼ਿਊਚਰ ਅਕਾਦਮੀ ਇੰਡੋਨੇਸ਼ੀਆ ਦੇ ਕੋ-ਫ਼ਾਊਂਡਰ ਅਤੇ ਸੀਈਓ ਨਲਿਨ ਸਿੰਘ ਨੇ ਚਿਤਕਾਰਾ ਯੂਨੀਵਰਸਿਟੀ ਦੀ ਨਵੀਨਤਾ ਨੂੰ ਹੁਲਾਰਾ ਦੇਣ ਲਈ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ। ਉਨਾਂ ਕਿਹਾ ਕਿ ਇਸ ਨਾਲ ਸਟਾਰਟ ਅੱਪ ਨੂੰ ਭਾਰੀ ਫ਼ਾਇਦਾ ਪਹੁੰਚੇਗਾ।

ਚਿਤਕਾਰਾ ਯੂਨੀਵਰਸਿਟੀ ਦੀ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਈ-ਸਾਥੀ ਨਾਲ ਡਿਜੀਟਲ ਅਦਾਇਗੀ ਵਿੱਚ ਹੋਣ ਵਾਲੀ ਸੰਭਾਵਿਤ ਹੇਰਾਫ਼ੇਰੀ ਰੁਕੇਗੀ ਅਤੇ ਇਸ ਸਮਾਜ ਲਈ ਵਰਦਾਨ ਸਾਬਿਤ ਹੋਵੇਗਾ। ਉਨਾਂ ਕਿਹਾ ਕਿ ਚਿਤਕਾਰਾ ਭਵਿੱਖ ਵਿੱਚ ਵੀ ਅਜਿਹੇ ਉੁਪਰਾਲੇ ਕਰਦੀ ਰਹੇਗੀ।

Chitkara University 2

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION