Saturday, December 9, 2023

ਵਾਹਿਗੁਰੂ

spot_img
spot_img

ਕਨੇਡੀਅਨ ਸਾਂਸਦ ਸੁਖ ਧਾਲੀਵਾਲ ਕਨੇਡਾ ਵਿੱਚ ਪੜ੍ਹਾਈ ਲਈ ਗਏ ਭਾਰਤੀ ਬੱਚਿਆਂ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਲਈ ਅਗਵਾਈ ਕਰਨ ਯੂ.ਐਚ.ਆਰ.ਓ.

- Advertisement -

ਲੁਧਿਆਣਾ, 22 ਜਨਵਰੀ, 2020 –
ਬੀਤੇ ਦਿਨੀ ਕਨੇਡਾ ਦੇ ਪ੍ਰਧਾਨ ਮੰਤਰੀ ਟਰੁਡੋ ਕੈਂਪ ਦੇ ਸਾਂਸਦ ਸ: ਸੁਖਵਿੰਦਰ ਸਿੰਘ ਸੁਖ ਧਾਲੀਵਾਲ ਨੂੰ ਸਨਮਾਨ ਕਰਨ ਲਈ ਉਸਦੇ ਪਿੰਡ ਸੁਜਾਪੁਰ ਵਿਖੇ ਪਹੁੰਚੇ ਯੂਨੀਵਰਸਲ ਹਿਊਮਨ ਰਾਈਟਸ ਔਰਗੇਨਾਈਜੇਸ਼ਨ ਦੇ ਪ੍ਰਧਾਨ ਸ: ਸਤਨਾਮ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਇਕਬਾਲ ਸਿੰਘ ਰਸੂਲਪੁਰ ਨੇ ਕਨੇਡਾ ਵਿਖੇ ਪੜ੍ਹਾਈ ਲਈ ਜਾਣ ਵਾਲੇ ਨੌਜਵਾਨ ਲੜਕੇ ਲੜਕੀਆਂ ਦੇ ਹੋ ਰਹੇ ਆਰਥਿਕ ਸੋਸ਼ਣ ਦਾ ਮੁੱਦਾ ਸਾਂਸਦ ਧਾਲੀਵਾਲ ਕੋਲ ਉਠਾਇਆ।

ਉਨ੍ਹਾਂ ਕਿਹਾ ਕਿ ਕਨੇਡਾ ਵਿੱਚ ਉਨ੍ਹਾਂ ਦੀ ਸਰਕਾਰ ਦੁਬਾਰਾ ਬਣਨ ਤੋਂ ਬਾਅਦ ਕਨੇਡਾ ਵਿਖੇ ਪੜ੍ਹਾਈ ਲਈ ਗਏ ਨੌਜਵਾਨ ਕਾਫੀ ਉਤਸ਼ਾਹਿਤ ਸਨ ਕਿ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਦੇ ਹਿੱਤਾਂ ਵਿੱਚ ਸਰਕਾਰ ਕੋਈ ਐਲਾਨ ਕਰੇਗੀ। ਪਰ ਸਾਡੇ ਯੂਥ ਨੂੰ ਉਦੋਂ ਧੱਕਾ ਲੱਗਾ ਜਦੋਂ ਨਵੀਂ ਬਣੀ ਸਰਕਾਰ ਵੱਲੋਂ ਪੀ.ਆਰ. ਹਾਸਲ ਕਰਨ ਲਈ ਪੁਆਇੰਟ ਸਿਸਟਮ ਵਿੱਚ ਬਦਲਾਅ ਕਰਕੇ 435 ਤੋਂ 475 ਕਰ ਦਿੱਤਾ ਗਿਆ ਤੇ ਪੁਆਇੰਟਾਂ ਦੀ ਘਾਟ ਕਾਰਨ ਕਈ ਬੱਚਿਆਂ ਨੂੰ ਆਪਣਾ ਭਵਿੱਖ ਧੁੰਦਲਾ ਦਿਸਣ ਲੱਗਾ।

ਸੰਸਥਾ ਦੇ ਆਗੂਆਂ ਨੇ ਕਨੇਡਾ ਸਾਂਸਦ ਸ: ਸੁਖ ਧਾਲੀਵਾਲ ਦੇ ਧਿਆਨ ਵਿੱਚ ਲਿਆਂਦਾ ਕਿ ਇਸ ਕਾਰਨ ਕਨੇਡਾ ਵਿੱਚ ਸਾਡੇ ਯੂਥ ਦਾ ਆਰਥਿਕ ਸੋਸ਼ਣ ਹੋ ਰਿਹਾ ਹੈ ਅਤੇ ਮਜਬੂਰ ਬੱਚੇ ਆਪਣਾ ਪੀ.ਆਰ. ਹਾਂਸਲ ਕਰਨ ਲਈ ਪੁਆਇੰਟ ਪੂਰੇ ਕਰਨ ਵਾਸਤੇ ਐਲ.ਐਮ. ਆਈ.ਏ. ਖਰੀਦ ਰਹੇ ਹਨ।

ਜਿਸ ਬਦਲੈ ਉਨ੍ਹਾਂ ਨੂੰ ਮੋਟੀ ਰਕਮ ਦੇਣੀ ਪੈ ਰਹੀ ਹੈ ਅਤੇ ਉਹ ਇਸ ਤਰ੍ਹਾਂ ਆਰਥਿਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਸਾਂਸਦ ਮੈਂਬਰ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਕਨੇਡਾ ਵਿੱਚ ਪੜ੍ਹਾਈ ਦੇ ਲਈ ਗਏ ਯੂਥ ਨਾਲ ਆਰਥਿਕ ਵਿਤਕਰਾ ਹੋ ਰਿਹਾ ਹੈḩ ਜਿਥੇ ਉਨ੍ਹਾਂ ਨੂੰ ਕਨੇਡੀਅਨ ਨਾਗਰਿਕਤਾ ਤੋਂ 3 ਤੋਂ 4 ਗੁਣਾ ਪੜ੍ਹਾਈ ਲਈ ਫੀਸ ਦੇਣੀ ਪੈਂਦੀ ਹੈ, ਉਥੇ ਉਨ੍ਹਾਂ ਦੇ ਮੁਤਾਬਕ ਕੰਮ ਕਰਨ ਲਈ ਵੀ ਘੱਟ ਸਮਾਂ ਦਿੱਤਾ ਜਾਂਦਾ ਹੈ।

ਜਿਵੇਂ ਕਨੇਡੀਅਨ ਨਾਗਰਿਕ ਨੂੰ ਪੜ੍ਹਾਈ ਸਮੇਂ ਦੌਰਾਨ 40 ਘੰਟੇ ਹਫਤੇ ਵਿੱਚ ਕੰਮ ਕਰਨ ਦੀ ਇਜਾਜਤ ਹੁੰਦੀ ਹੈ, ਇਸੇ ਤਰ੍ਹਾਂ ਸਾਡੇ ਭਾਰਤੀ ਬੱਚਿਆਂ ਨੂੰ ਹਫਤੇ ਵਿੱਚ 20 ਘੰਟੇ ਕੰਮ ਕਰਨ ਲਈ ਮਿਲਦੇ ਹਨ। ਸੰਸਥਾ ਦੇ ਆਗੂਆਂ ਨੇ ਸਾਂਸਦ ਸੁਖ ਧਾਲੀਵਾਲ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਭਾਰਤੀ ਬੱਚਿਆਂ ਦੀ ਅਗਵਾਈ ਕਰਕੇ ਬੱਚਿਆਂ ਦੀਆਂ ਮੌਜੂਦਾ ਮੁਸ਼ਕਿਲਾਂ ਨੂੰ ਹੱਲ ਕਰਾਉਣ ਲਈ ਅਵਾਜ ਉਠਾਉਣ ਵਾਸਤੇ ਕਿਹਾ।

ਉਨ੍ਹਾਂ ਕਿਹਾ ਕਿ ਜੇਕਰ ਸਾਡਾ ਯੂਥ ਕਨੇਡਾ ਵਿੱਚ ਹਫਤੇ ਵਿੱਚ 40 ਘੰਟੇ ਕੰਮ ਕਰਦਾ ਤਾਂ ਹੋਣ ਵਾਲੀ ਆਮਦਨ ਦਾ ਟੈਕਸ ਕਨੇਡਾ ਸਰਕਾਰ ਨੂੰ ਵੱਧ ਹੀ ਜਾਏਗਾ ਅਤੇ ਯੂਥ ਹੋਰ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਬਚਣਗੇ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਬੋਝ ਉਨ੍ਹਾਂ ਦੇ ਮਾਪਿਆਂ ਤੇ ਵੀ ਨਹੀ ਪਏਗਾ ਜਿਨ੍ਹਾਂ ਨੇ ਪਹਿਲਾਂ ਹੀ ਕਰਜੇ ਚੁੱਕ ਕੇ ਸੁਨਿਹਰੀ ਭਵਿੱਖ ਲਈ ਬਾਹਰ ਭੇਜਿਆ ਹੋਇਆ ਹੈ।

ਸੰੰਸਥਾ ਦੀਆਂ ਇਨ੍ਹਾਂ ਮੰਗਾਂ ਤੇ ਵਿਚਾਰ ਕਰਦਿਆਂ ਕਨੇਡਾ ਸਾਂਸਦ ਮੈਂਬਰ ਸੁਖ ਧਾਲੀਵਾਲ ਨੇ ਸੰਸਥਾ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਕਨੇਡਾ ਵਿੱਚ ਪੜ੍ਹਾਈ ਲਈ ਗਏ ਯੂਥ ਨੂੰ ਆਉਣ ਵਾਲੀਆਂ ਮੌਜੂਦਾ ਮੁਸ਼ਕਲਾਂ ਸਬੰਧੀ ਲਿਖਤੀ ਤੌਰ ਤੇ ਪ੍ਰਤੀਨਿਧਤਾ ਪੱਤਰ ਭੇਜਣ।

ਉਹ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਲਈ ਪੂਰਾ ਪੂਰਾ ਯਤਨ ਕਰਨਗੇ ਅਤੇ ਉਹ ਹਮੇਸ਼ਾ ਪੰਜਾਬੀਆਂ ਦੇ ਹੱਕ ਲਈ ਅਵਾਜ ਬੁਲੰਦ ਕਰ ਰਹੇ ਹਨḩ ਉਨ੍ਹਾਂ ਦੱਸਿਆ ਕਿ ਕਨੇਡਾ ਵਿੱਚ ਐਲ.ਐਮ.ਆਈ.ਏ. ਖਰੀਦਣਾ ਅਤੇ ਵੇਚਣਾ ਇਕ ਅਪਰਾਧਕ ਰੈਕੇਟ ਹੈ ਅਤੇ ਸਾਡੇ ਬੱਚਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ ਅਤੇ ਮਾਪਿਆਂ ਨੂੰ ਪੜ੍ਹਾਈ ਦੌਰਾਨ ਪੈਸਿਆਂ ਦੀ ਮੰਗ ਨਹੀ ਕਰਨੀ ਚਾਹੀਦੀ।

- Advertisement -

YES PUNJAB

Transfers, Postings, Promotions

Stay Connected

223,718FansLike
113,236FollowersFollow

ENTERTAINMENT

Punjab News

NRI - OCI

SPORTS

Health & Fitness

Gadgets & Tech